
ਸੂਪ ਬਣਾਉਣ ਦੀ ਪੂਰੀ ਵਿਧੀ
ਸਰਦੀਆਂ ਵਿੱਚ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ। ਜੇਕਰ ਤੁਸੀਂ ਵੀ ਸੂਪ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਵੀ ਹੈਲਦੀ ਅਤੇ ਟੇਸਟੀ Potato-Broccoli Soup ਟਰਾਈ ਕਰ ਸਕਦੇ ਹੋ। ਤੁਹਾਨੂੰ ਦੱਸਦੇ ਹਾਂ Potato-Broccoli Soup ਦੀ ਆਸਾਨ ਵਿਧੀ।
Potato-Broccoli Soup
Potato-Broccoli Soup ਦੀ ਸਮਗਰੀ: ਵੇਜ ਸਟਾਕ-400 ਮਿ.ਲੀ., ਆਲੂ- 4, ਪਾਣੀ- 1 ਕਪ, ਬਰੋਕਲੀ- 2 ਕਪ, ਲੂਣ- ਸਵਾਦ ਅਨੁਸਾਰ, ਕਾਲੀ ਮਿਰਚ ਪਾਊਡਰ- ਜ਼ਰੂਰਤ ਅਨੁਸਾਰ, ਧਨੀਏ ਦੀਆਂ ਪੱਤੀਆਂ- ਗਾਰਨਿਸ਼ ਲਈ, ਕਰੂਟਾਂਸ- ਗਾਰਨਿਸ਼ ਲਈ
Potato-Broccoli Soup
Potato-Broccoli Soup ਬਣਾਉਣ ਦੀ ਵਿਧੀ
ਸੂਪ ਬਣਾਉਣ ਲਈ ਸਭ ਤੋਂ ਪਹਿਲਾਂ ਆਲੂ ਛਿੱਲ ਕੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ। ਇਸੇ ਤਰ੍ਹਾਂ ਬਰੋਕਲੀ ਨੂੰ ਵੀ ਧੋਕੇ ਕੱਟ ਲਵੋ।
ਪੈਨ ਵਿੱਚ ਪਾਣੀ ਉਬਾਲੋ ਅਤੇ ਫਿਰ ਉਸ ਵਿੱਚ ਵੇਜ ਸਟਾਕ ਪਾਕੇ ਘੱਟ ਸੇਕ ਉੱਤੇ ਪੱਕਣ ਲਈ ਛੱਡ ਦਿਓ।
ਜਦੋਂ ਆਲੂ ਨਰਮ ਹੋ ਜਾਵੇ ਤਾਂ ਇਸ ਵਿੱਚ ਬਰੋਕਲੀ ਪਾਕੇ 15 ਮਿੰਟ ਤੱਕ ਘੱਟ ਸੇਕ ਉੱਤੇ ਪਕਾਓ।
Potato-Broccoli Soup
ਜਦੋਂ ਸਬਜੀਆਂ ਪਕ ਜਾਣ ਤਾਂ ਗੈਸ ਬੰਦ ਕਰ ਦਿਓ। ਹੁਣ ਸੂਪ ਨੂੰ ਠੰਡਾ ਹੋਣ ਤੋਂ ਬਾਅਦ ਬਲੈਂਡਰ ਵਿੱਚ ਪਾਕੇ ਸਮੂਦ ਬਲੈਂਡ ਕਰ ਲਵੋ।
ਫਿਰ ਇਸ ਵਿੱਚ ਕਾਲੀ ਮਿਰਚ ਪਾਊਡਰ ਅਤੇ ਲੂਣ ਪਾਕੇ 5-7 ਮਿੰਟ ਤੱਕ ਪਕਾ ਲਵੋ।
ਲਓ ਤੁਹਾਡਾ ਸੂਪ ਬਣਕੇ ਤਿਆਰ ਹੈ। ਹੁਣ ਇਸਨੂੰ ਧਨੀਆ, ਕਰੂਟਾਂਸ (Croutons) ਪੱਤੀਆਂ ਨਾਲ ਗਾਰਨਿਸ਼ ਕਰਕੇ ਗਰਮ-ਗਰਮ ਸਰਵ ਕਰੋ।