
ਗਰਮੀ ਦਾ ਮੌਸਮ ਹੋਵੇ ਅਤੇ ਆਮ ਪੰਨਾ ਦੀ ਗੱਲ ਨਾ ਹੋਵੇ , ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਆਮ ਪੰਨਾ ਤਪਦੀ ਧੁੱਪ ਵਿਚ ਤੁਹਾਡੇ ਸਰੀਰ ਨੂੰ ਸ਼ੀਤਲਤਾ ਪ੍ਰਦਾਨ ਕਰਨ ਦੇ....
ਗਰਮੀ ਦਾ ਮੌਸਮ ਹੋਵੇ ਅਤੇ ਆਮ ਪੰਨਾ ਦੀ ਗੱਲ ਨਾ ਹੋਵੇ , ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਆਮ ਪੰਨਾ ਤਪਦੀ ਧੁੱਪ ਵਿਚ ਤੁਹਾਡੇ ਸਰੀਰ ਨੂੰ ਸ਼ੀਤਲਤਾ ਪ੍ਰਦਾਨ ਕਰਨ ਦੇ ਨਾਲ - ਨਾਲ ਤੁਹਾਨੂੰ ਲੂ ਤੋਂ ਵੀ ਬਚਾਉਂਦਾ ਹੈ। ਸਵਾਦ ਨਾਲ ਭਰਪੂਰ ਆਮ ਪੰਨਾ ਗਰਮੀ ਵਿਚ ਕਿਸੇ ਅਚੂਕ ਤੋਂ ਘੱਟ ਨਹੀਂ ਹੈ। ਇਹ ਤੁਹਾਡੇ ਪਾਚਣ ਤੰਤਰ ਤੋਂ ਲੈ ਕੇ ਟੀਬੀ , ਐਨੇਮੀਆ, ਹੈਜਾ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਉਥੇ ਹੀ ਵਿਟਾਮਿਨ ਸੀ ਨਾਲ ਭਰਪੂਰ ਆਮ ਪੰਨਾ ਤੁਹਾਡੀ ਪ੍ਰਤੀਰੋਧਕ ਸਮਰੱਥਾ ਵਿਚ ਵਾਧਾ ਕਰਦਾ ਹੈ। ਇਸ ਨੂੰ ਬਣਾਉਣਾ ਵੀ ਆਸਾਨ ਹੈ। ਤਾਂ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਢੰਗ ਬਾਰੇ -
aam pannaਸਮੱਗਰੀ - ਚਾਰ ਕੱਚੇ ਅੰਬ ,ਚੀਨੀ, ਪਾਣੀ, ਲੂਣ, ਕਾਲ਼ਾ ਲੂਣ, ਭੁੰਨਿਆ ਹੋਇਆ ਜ਼ੀਰਾ ਪਾਊਡਰ , ਪੁਦੀਨਾ ਪਾਊਡਰ , ਬਰਫ
ਢੰਗ - ਇਸ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਕੁੱਕਰ ਵਿਚ ਚਾਰ ਕੱਚੇ ਅੰਬ ਅਤੇ ਥੋੜ੍ਹਾ ਪਾਣੀ ਪਾ ਕੇ ਚਾਰ ਸੀਟੀ ਆਉਣ ਤਕ ਪਕਾ ਲਉ| ਅੰਬਾਂ ਨੂੰ ਕੁੱਕਰ ਵਿਚੋਂ ਕੱਢ ਕੇ ਉਹਨਾਂ ਨੂੰ ਛਿੱਲ ਕੇ ਉਸਦਾ ਗੁੱਦਾ ਕੱਢ ਲਉ। ਹੁਣ ਤੁਸੀਂ ਇਸ ਗੁੱਦੇ ਨੂੰ ਇਕ ਮਿਕਸਰ ਜਾਰ ਵਿਚ ਪਾ ਕੇ ਇਸ ਵਿਚ ਥੋੜ੍ਹੀ ਚੀਨੀ ਅਤੇ ਪਾਣੀ ਪਾ ਕੇ ਚੰਗੇ ਤਰ੍ਹਾਂ ਬਲੇਂਡ ਕਰ ਲਉ ਤਾਂ ਕਿ ਇਹ ਇਕ ਪਿਊਰੀ ਬਣ ਜਾਵੇ। ਹੁਣ ਤੁਸੀਂ ਇਕ ਵੱਡੀ ਛਲਨੀ ਲੈ ਕੇ ਇਸ ਪਿਊਰੀ ਨੂੰ ਛਾਣ ਲਉ।
aam pannaਪਿਊਰੀ ਨੂੰ ਛਾਨਣ ਨਾਲ ਉਸ ਦੇ ਰੇਸ਼ੇ ਨਿਕਲ ਜਾਣਗੇ, ਜਿਸ ਤੋਂ ਬਾਅਦ ਆਮ ਪੰਨਾ ਪੀਣ ਵਿਚ ਵਧੀਆ ਲੱਗਦਾ ਹੈ। ਤੁਸੀਂ ਚਾਹੋ ਤਾਂ ਇਸ ਨੂੰ ਬਿਨਾਂ ਛਾਣੇ ਵੀ ਇਸਤੇਮਾਲ ਕਰ ਸਕਦੇ ਹੋ। ਹੁਣ ਇਸ ਵਿਚ ਲਗਭਗ ਇਕ ਲੀਟਰ ਠੰਡਾ ਪਾਣੀ, ਲੂਣ, ਕਾਲ਼ਾ ਲੂਣ, ਭੁੰਨਿਆ ਹੋਇਆ ਜ਼ੀਰਾ ਪਾਊਡਰ, ਪੁਦੀਨਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤੁਸੀਂ ਇਸ ਵਿਚ ਪਾਣੀ ਦੀ ਮਾਤਰਾ ਲੋੜ ਮੁਤਾਬਿਕ ਘੱਟ ਜਾਂ ਜ਼ਿਆਦਾ ਵੀ ਕਰ ਸਕਦੇ ਹੋ। ਤੁਹਾਡਾ ਆਮ ਪੰਨਾ ਤਿਆਰ ਹੈ। ਇਸ ਵਿਧੀ ਵਿਚ ਕੱਚੇ ਅੰਬ ਨੂੰ ਉਬਾਲ ਕੇ ਇਸਤੇਮਾਲ ਕੀਤਾ ਹੈ।
aam pannaਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਮ ਪੰਨੇ ਦਾ ਸਵਾਦ ਸਮੋਕੀ ਹੋਵੇ ਤਾਂ ਤੁਸੀ ਇਸ ਨੂੰ ਉਬਾਲਣ ਦੀ ਜਗ੍ਹਾ ਘੱਟ ਅੱਗ ਉਤੇ ਰੋਸਟ ਕਰਕੇ ਵੀ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਬੂੰਦੀ ਹੈ ਤਾਂ ਤੁਸੀਂ ਕੁੱਝ ਦੇਰ ਬੂੰਦੀ ਨੂੰ ਪਾਣੀ ਵਿਚ ਭਿਉਂ ਕੇ ਆਮ ਪੰਨਾ ਨੂੰ ਸਰਵ ਕਰਦੇ ਹੋਏ ਇਸ ਵਿਚ ਬੂੰਦੀ ਵੀ ਪਾ ਸਕਦੇ ਹੋ। ਇਸ ਨਾਲ ਉਸ ਦਾ ਸਵਾਦ ਵੱਧ ਜਾਂਦਾ ਹੈ। ਹੁਣ ਇਸ ਨੂੰ ਸਰਵ ਕਰਣ ਲਈ ਪਹਿਲਾਂ ਗਲਾਸ ਵਿਚ ਬਰਫ ਦੇ ਟੁਕੜੇ ਪਾਉ। ਇਸ ਤੋਂ ਬਾਅਦ ਇਸ ਵਿਚ ਆਮ ਪੰਨਾ ਪਾ ਕੇ ਠੰਡਾ-ਠੰਡਾ ਸਰਵ ਕਰੋ।