ਬ੍ਰੈਡ ਤੋਂ ਬਣਾਉ ਨਾਸ਼ਤੇ ਲਈ ਪਕਵਾਨ
Published : Jun 13, 2018, 6:40 pm IST
Updated : Jun 13, 2018, 6:40 pm IST
SHARE ARTICLE
bread
bread

ਜਦੋਂ ਵੀ ਸਵੇਰ ਦੇ ਨਾਸ਼ਤੇ ਦੀ ਗੱਲ ਹੁੰਦੀ ਹੈ ਤਾਂ ਅਕਸਰ ਘਰਾਂ ਵਿਚ ਬ੍ਰੈਡ, ਮੱਖਣ ਅਤੇ ਜੈਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਹਰ ਰੋਜ਼ ਬ੍ਰੈਡ ਨੂੰ ਜੈਮ ਜਾਂ ਮੱਖਣ ....

ਜਦੋਂ ਵੀ ਸਵੇਰ ਦੇ ਨਾਸ਼ਤੇ ਦੀ ਗੱਲ ਹੁੰਦੀ ਹੈ ਤਾਂ ਅਕਸਰ ਘਰਾਂ ਵਿਚ ਬ੍ਰੈਡ, ਮੱਖਣ ਅਤੇ ਜੈਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਹਰ ਰੋਜ਼ ਬ੍ਰੈਡ ਨੂੰ ਜੈਮ ਜਾਂ ਮੱਖਣ ਦੇ ਨਾਲ ਖਾਣ ਲਈ ਕੋਈ ਤਿਆਰ ਨਹੀਂ ਹੁੰਦਾ। ਅਜਿਹੇ ਵਿਚ ਮਨ ਕਰਦਾ ਹੈ ਕਿ ਬ੍ਰੈਡ ਨੂੰ ਕੁੱਝ ਨਵੇਂ ਤਰੀਕੇ ਨਾਲ ਖਾਧਾ ਜਾਵੇ ਜਾਂ ਫਿਰ ਜਦੋਂ ਬ੍ਰੈਡ ਬਚ ਜਾਂਦੀ ਹੈ ਤਾਂ ਉਸ ਤੋਂ ਕੋਈ ਨਵੀਂ ਚੀਜ਼ ਖਾਣ ਲਈ ਬਣਾਈ ਜਾਵੇ। ਤਾਂ ਆਓੁ ਜਾਣਦੇ ਹਾਂ ਬਚੀ ਹੋਈ ਬ੍ਰੈਡ ਨੂੰ ਕੁੱਝ ਨਵੇਂ ਤਰੀਕੇ ਨਾਲ ਬਣਾਉਣ ਦੀ ਰੇਸਿਪੀ ਦੇ ਬਾਰੇ ਵਿਚ...

bread chaatbread chaatਬ੍ਰੈਡ ਚਾਟ :- ਬ੍ਰੈਡ ਚਾਟ ਬਣਾਉਣ ਲਈ ਤੁਹਾਨੂੰ ਬ੍ਰੈਡ ਦੇ ਟੁਕੜਿਆਂ ਤੋਂ ਇਲਾਵਾ ਅੱਧਾ ਕਪ ਮਟਰ, ਅੱਧਾ ਕਪ ਦਹੀ, ਇਕ ਚੌਥਾਈ ਅਨਾਰ ਦੇ ਦਾਣੇ, ਇਮਲੀ ਦੀ ਚਟਨੀ, ਹਰੀ ਚਟਨੀ, ਭੁੰਨਾ ਹੋਇਆ ਜੀਰਾ ਪਾਊਡਰ, ਲਾਲ ਮਿਰਚ ਪਾਊਡਰ, ਚਾਟ ਮਸਾਲਾ, ਉੱਬਲ਼ੇ ਆਲੂ, ਬਰੀਕ ਕਟੇ ਪਿਆਜ ਅਤੇ ਟਮਾਟਰ, ਕਟਿਆ ਹੋਇਆ ਹਰਾ ਧਨੀਆ, ਸੇਬ ਅਤੇ ਬੂੰਦੀ ਆਦਿ ਸਮੱਗਰੀ ਦੀ ਲੋੜ ਹੋਵੇਗੀ। ਬ੍ਰੈਡ ਚਾਟ ਬਣਾਉਣ ਲਈ ਤੁਹਾਨੂੰ ਪਹਿਲਾਂ ਕੁੱਝ ਤਿਆਰੀਆਂ ਕਰਨੀਆਂ ਹੋਣਗੀਆਂ।  
ਸਭ ਤੋਂ ਪਹਿਲਾਂ ਤੁਸੀਂ  ਕੁੱਕਰ ਵਿਚ ਮਟਰ ਪਾ ਕੇ ਉਸ ਵਿਚ ਹਲਦੀ, ਲੂਣ, ਲਾਲ ਮਿਰਚ,  ਗਰਮ ਮਸਾਲਾ ਅਤੇ ਇਮਲੀ ਦਾ ਰਸ ਪਾ ਕੇ ਉਬਾਲ ਲਉ। ਇਸ ਨਾਲ ਤੁਹਾਡੀ ਇਕ ਸੇਮੀਥਿਕ ਗ੍ਰੇਵੀ ਬਣ ਜਾਵੇਗੀ। ਬ੍ਰੈਡ ਚਾਟ ਬਣਾਉਣ ਲਈ ਬ੍ਰੈਡ ਦੇ ਟੁਕੜੇ ਕਰਿਸਪੀ ਹੋਣੇ ਚਾਹੀਦੇ ਹਨ। ​

bread chaatbread chaatਇਨ੍ਹਾਂ ਨੂੰ ਕਰਿਸਪੀ ਬਣਾਉਣ ਲਈ ਤੁਸੀਂ ਬ੍ਰੈਡ ਦੇ ਟੁਕੜਿਆਂ ਨੂੰ ਓਵਨ ਵਿਚ ਰੱਖੋ ਜਾਂ ਫਿਰ ਇਨ੍ਹਾਂ ਨੂੰ ਟੋਸਟ ਕਰ ਲਉ। ਉਂਜ ਜਦੋਂ ਬ੍ਰੈਡ ਪੁਰਾਣੀ ਹੋ ਜਾਂਦੀ ਹੈ ਤਾਂ ਉਹ ਆਪਣੇ ਆਪ ਕਰਿਸਪੀ ਹੋ ਜਾਂਦੀ ਹੈ। ਇਸ ਤੋਂ ਬਾਅਦ ਤੁਸੀਂ ਦਹੀ ਵਿਚ ਹਲਕਾ ਜਿਹਾ ਲੂਣ ਅਤੇ ਚੀਨੀ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਫੇਂਟ ਲਉ। ਹੁਣ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ। ਇਸ ਦੇ ਲਈ ਇਕ ਸਰਵਿੰਗ ਡਿਸ਼ ਵਿਚ ਕੁੱਝ ਬ੍ਰੈਡ ਦੇ ਟੁਕੜੇ ਰੱਖੋ। ਇਸ ਤੋਂ ਬਾਅਦ ਇਸ ਵਿਚ ਉੱਬਲ਼ੀ ਹੋਈ ਮਟਰ ਗ੍ਰੇਵੀ ਪਾਉ। ਹੁਣ ਇਸ ਵਿਚ ਉੱਬਲ਼ੇ ਹੋਏ ਆਲੂ ਦੇ ਟੁਕੜੇ , ਕਟੇ ਹੋਏ ਪਿਆਜ, ਟਮਾਟਰ ਪਾਉ।  ਹੁਣ ਇਸ ਵਿਚ ਥੋੜ੍ਹੀ ਜਿਹੀ ਇਮਲੀ ਦੀ ਚਟਨੀ ਅਤੇ ਹਰੀ ਚਟਨੀ ਪਾਉ। ਅੰਤ ਵਿਚ ਇਸ ਵਿਚ ਲਾਲ ਮਿਰਚ, ਜੀਰਾ ਪਾਊਡਰ, ਫੇਂਟੀ ਹੋਈ ਦਹੀ, ਚਾਟ ਮਸਾਲਾ, ਸੇਬ,  ਬੂੰਦੀ ਅਤੇ ਹਰਾ ਧਨੀਆ ਛਿੜਕ ਦਿਉ। ਤੁਸੀਂ ਇਸ ਬ੍ਰੈਡ ਚਾਟ ਨੂੰ ਸ਼ਾਮ ਦੇ ਸਮੇਂ ਸਨੈਕਸ ਦੀ ਤਰ੍ਹਾਂ ਖਾ ਸਕਦੇ ਹੋ। 

bread upmabread upmaਬ੍ਰੈਡ ਉਪਮਾ :- ਬ੍ਰੈਡ ਉਪਮਾ ਬਣਾਉਣ ਲਈ ਤੁਹਾਨੂੰ ਬ੍ਰੈਡ ਦੇ ਟੁਕੜਿਆਂ ਤੋਂ ਇਲਾਵਾ ਪਿਆਜ, ਹਰੀ ਮਿਰਚ , ਅਦਰਕ, ਹਲਦੀ ਪਾਊਡਰ, ਨਿੰਬੂ ਦਾ ਰਸ, ਧਨੀਆ ਅਤੇ ਸਵਾਦਾਨੁਸਾਰ ਲੂਣ ਦੀ ਜ਼ਰੂਰਤ ਹੋਵੇਗੀ। ਉਥੇ ਹੀ ਤੜਕੇ ਲਈ ਤੁਹਾਨੂੰ ਤੇਲ ਤੋਂ ਇਲਾਵਾ ਸਰਸੋਂ ਦੇ ਬੀਜ, ਜੀਰਾ, ਇਕ ਛੋਟਾ ਚਮਚ ਉੜਦ ਦੀ ਦਾਲ,  8-10 ਕਾਜੂ ਅਤੇ ਕਰੀ ਪੱਤੇ ਇਸਤੇਮਾਲ ਕਰੋ।  ਸਭ ਤੋਂ ਪਹਿਲਾਂ ਬ੍ਰੈਡ ਦੇ ਟੁਕੜਿਆਂ ਨੂੰ ਛੋਟੇ ਟੁਕੜਿਆਂ ਵਿਚ ਕੱਟ ਲਉ ਜਾਂ ਫੂਡ ਪ੍ਰੋਸੇਸਰ ਦੀ ਮਦਦ ਨਾਲ ਵੀ ਇਨ੍ਹਾਂ ਦੇ ਟੁਕੜੇ ਕੀਤੇ ਜਾ ਸਕਦੇ ਹਨ। ਹੁਣ ਇਕ ਪੈਨ ਵਿਚ ਘਿਉ ਗਰਮ ਕਰੋ ਅਤੇ ਉਸ ਵਿਚ ਸਰੋਂ ਦੇ ਬੀਜ, ਜੀਰਾ, ਉੜਦ ਦੀ ਦਾਲ, ਕਾਜੂ ਅਤੇ ਕਰੀ ਪੱਤਾ ਪਾਉ। ਇਸ ਤੋਂ ਬਾਅਦ ਇਸ ਵਿਚ ਪਿਆਜ ਪਾਉ ਅਤੇ ਹਲਕੇ ਹੱਥਾਂ ਨਾਲ ਚਲਾਉ।

bead upmabead upmaਹੁਣ ਇਸ ਵਿਚ ਹਲਦੀ ਪਾਊਡਰ, ਹਰੀ ਮਿਰਚ ਅਤੇ ਪੀਸਿਆ ਅਦਰਕ ਪਾਉ। ਹੁਣ ਇਸ ਵਿਚ ਕਟੇ ਹੋਏ ਬ੍ਰੈਡ ਦੇ ਟੁਕੜੇ ਅਤੇ ਲੂਣ ਪਾ ਕੇ ਇਕ ਦੋ ਮਿੰਟ ਲਈ ਚਲਾਉ। ਜੇਕਰ ਤੁਸੀਂ ਅੰਡਾ ਖਾਣਾ ਪਸੰਦ ਕਰਦੇ ਹੋ ਤਾਂ ਬ੍ਰੈਡ ਪਾਉਣ ਤੋਂ ਬਾਅਦ ਤੁਸੀਂ ਇਕ ਅੰਡਾ ਤੋੜ ਕੇ ਉਸ ਨੂੰ ਵੀ ਬਰੈੱਡ ਦੇ ਨਾਲ ਮਿਕਸ ਕਰ ਸਕਦੇ ਹੋ। ਨਾਲ ਹੀ ਇਸ ਵਿਚ ਥੋੜ੍ਹਾ ਜਿਹਾ ਗਰਮ ਮਸਾਲਾ ਵੀ ਮਿਕਸ ਕੀਤਾ ਜਾ ਸਕਦਾ ਹੈ। ਹੁਣ ਅੰਤ ਵਿਚ ਤੁਸੀਂ ਆਪਣੇ ਸਵਾਦਾਨੁਸਾਰ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਬਰੀਕ ਕਟਿਆ ਹੋਇਆ ਹਰਾ ਧਨਿਆ ਮਿਲਾ ਕੇ ਸਰਵ ਕਰੋ। ਜੇਕਰ ਤੁਹਾਡੇ ਕੋਲ ਪੁਰਾਣੀ ਬ੍ਰੈਡ ਹੈ ਤਾਂ ਉਸ ਤੋਂ ਬ੍ਰੈਡ ਉਪਮਾ ਬਣਾਉਣਾ ਇਕ ਵਧੀਆ ਆਈਡਿਆ ਹੋ ਸਕਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement