ਖਾਣ ਵਿਚ ਬੇਹੱਦ ਟੇਸਟੀ ਹੁੰਦਾ ਹੈ ਲੱਛਾ ਪੁਦੀਨਾ ਪਰੌਂਠਾ
ਸਮੱਗਰੀ : 100 ਗ੍ਰਾਮ ਆਟਾ, ਛਿੜਕਣ ਲਈ ਪੁਦੀਨਾ ਪਾਊਡਰ, ਸਵਾਦ ਅਨੁਸਾਰ ਨਮਕ।
ਬਣਾਉਣ ਦਾ ਢੰਗ : ਪਹਿਲਾਂ ਆਟੇ ਵਿਚ ਨਮਕ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਵੋ। ਫਿਰ ਉਸ ਆਟੇ ਦਾ ਪੇੜਾ ਬਣਾ ਕੇ ਉਸ ਨੂੰ ਰੋਟੀ ਵਾਂਗ ਵੇਲ ਲਉ ਤੇ ਇਸ ਵਿਚ ਪੁਦੀਨਾ ਪਾਊਡਰ ਪਾ ਕੇ ਫ਼ੋਲਡ ਕਰ ਲਉ।
ਇਸ ਤੋਂ ਬਾਅਦ ਇਸ ਨੂੰ ਦੁਬਾਰਾ ਵੇਲ ਲਉ ਅਤੇ ਫਿਰ ਥੋੜ੍ਹਾ ਜਿਹਾ ਸੁੱਕਾ ਆਟਾ ਛਿੜਕ ਕੇ ਇਸ ਨੂੰ ਮੁੜ ਫ਼ੋਲਡ ਕਰ ਲਉ। ਇਸ ਤਰ੍ਹਾਂ ਤਕਰੀਬਨ 7-8 ਅੱਠ ਵਾਰ ਕਰੋ। ਅੰਤ ਵਿਚ ਵੇਲੇ ਹੋਏ ਪੇੜੇ ਵਿਚ ਥੋੜ੍ਹਾ ਜਿਹਾ ਪੁਦੀਨਾ ਪਾਊਡਰ ਪਾ ਕੇ ਉਸ ਨੂੰ ਹੱਥ ਨਾਲ ਥਪਥਪਾ ਦਿਉ ਅਤੇ ਫਿਰ ਤੰਦੂਰ ਵਿਚ ਪਕਾਉ। ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਨੂੰ ਤੰਦੂਰ ਵਿਚੋਂ ਬਾਹਰ ਕੱਢ ਲਉ। ਤੁਹਾਡਾ ਗਰਮਾ ਗਰਮ ਲੱਛਾ ਪੁਦੀਨਾ ਪਰੌਂਠਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਦਹੀਂ ਜਾਂ ਆਚਾਰ ਨਾਲ ਖਾਉ।