Advertisement
  ਜੀਵਨ ਜਾਚ   ਖਾਣ-ਪੀਣ  14 Sep 2019  ਘਰ ਦੀ ਰਸੋਈ ਵਿਚ : ਪਨੀਰ ਫ੍ਰੈਂਕੀ

ਘਰ ਦੀ ਰਸੋਈ ਵਿਚ : ਪਨੀਰ ਫ੍ਰੈਂਕੀ

ਏਜੰਸੀ | Edited by : ਵੀਰਪਾਲ ਕੌਰ
Published Sep 14, 2019, 3:36 pm IST
Updated Sep 14, 2019, 3:36 pm IST
ਪਨੀਰ ਘਸਿਆ ਹਇਆ 100 ਗ੍ਰਾਮ, ਮੈਦੇ ਦੀ ਰੋਟੀਆਂ 4, ਆਲੂ ਛਿੱਲ ਕੇ ਮੈਸ਼ ਕੀਤੇ ਹੋਏ, 2 ਲੂਣ ਸਵਾਦ ਅਨੁਸਾਰ, ਨਿੰਬੁ ਦਾ ਰਸ 1 ਵੱਡਾ ਚਮਚਾ, ਹਲਦੀ ਦਾ ਪਾਊਡਰ 1/2...
Cheese Frankie
 Cheese Frankie

ਸਮੱਗਰੀ : ਪਨੀਰ ਘਸਿਆ ਹਇਆ 100 ਗ੍ਰਾਮ, ਮੈਦੇ ਦੀ ਰੋਟੀਆਂ 4, ਆਲੂ ਛਿੱਲ ਕੇ ਮੈਸ਼ ਕੀਤੇ ਹੋਏ, 2 ਲੂਣ ਸਵਾਦ ਅਨੁਸਾਰ, ਨਿੰਬੁ ਦਾ ਰਸ 1 ਵੱਡਾ ਚਮਚਾ, ਹਲਦੀ ਦਾ ਪਾਊਡਰ 1/2 (ਇਕ ਚੌਥਾਈ ਹਿੱਸਾ ਛੋਟਾ ਚੱਮਚ, ਲਾਲ ਮਿਰਚ ਪਾਊਡਰ 1/2 (ਅੱਧਾ) ਛੋਟਾ ਚੱਮਚ, ਭੁੰਨੇ ਹੋਇਆ ਜੀਰਾ ਦਾ ਪਾਊਡਰ 1 ਛੋਟਾ ਚੱਮਚ, ਆਮਚੂਰ 1 ਛੋਟਾ ਚੱਮਚ, ਚਾਟ ਮਸਾਲਾ 1/2 (ਅੱਧਾ) ਛੋਟਾ ਚੱਮਚ, ਤਾਜ਼ਾ ਹਰਾ ਧਨਿਆ ਕਟਿਆ ਹੋਇਆ 2 ਵੱਡੇ ਚੱਮਚ, ਤੇਲ ਤਲਣ ਲਈ, ਬੰਦਗੋਭੀ 1/2 (ਇਕ ਚੌਥਾਈ ਹਿੱਸਾ) ਛੋਟੀ ਗਾਜਰ 1, ਲੂਣ ਸਵਾਦ ਅਨੁਸਾਰ, ਚਾਟ ਮਸਾਲਾ 1/2 (ਅੱਧਾ) ਛੋਟਾ ਚੱਮਚ।

Paneer FrankiePaneer Frankie

ਢੰਗ : ਇਕ ਕਟੋਰੇ ਵਿਚ ਪਨੀਰ ਨੂੰ ਘਸਾ ਲਵੋ। ਇਸ ਵਿਚ ਆਲੂ, ਲੂਣ, ਨਿੰਬੁ ਦਾ ਰਸ, ਹਲਦੀ ਪਾਊਡਰ, ਆਮਚੂਰ ਅਤੇ ਚਾਟ ਮਸਾਲਾ ਪਾਓ। ਹਰੇ ਧਨੀਏ ਨੂੰ ਬਰੀਕ ਕੱਟ ਕੇ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਦੇ ਲੰਮੇ ਆਕਾਰ ਦੇ ਕਬਾਬ ਬਣਾ ਲਵੋ। ਇਕ ਪੈਨ ਵਿਚ ਥੋੜਾਂ ਤੇਲ ਗਰਮ ਕਰੋ ਅਤੇ ਕਬਾਬ ਨੂੰ ਸੇਕ ਲਵੋ। ਪਲਟ ਦਿਓ ਅਤੇ ਦੂਜੇ ਪਾਸੇ ਵੀ ਸੇਕ ਲਵੋ। ਇਸ ਦੌਰਾਨ ਬੰਦਗੋਭੀ ਨੂੰ ਪਤਲਾ ਪਤਲਾ ਕੱਟ ਲਵੋ ਅਤੇ ਇਕ ਕਟੋਰੇ ਵਿਚ ਰੱਖ ਦਿਓ।

Paneer FrankiePaneer Frankie

ਇਸੇ ਤਰ੍ਹਾਂ ਗਾਜਰ ਨੂੰ ਵੀ ਕੱਟ ਲਵੋ ਅਤੇ ਕਟੋਰੇ ਵਿਚ ਪਾਓ। ਲੂਣ ਅਤੇ ਚਾਟ ਮਸਾਲਾ ਪਾ ਕੇ ਮਿਲਾ ਦਿਓ। ਠੰਡਾ ਕਰਨ ਲਈ ਫਰਿਜ ਵਿਚ ਰੱਖ ਦਿਓ। ਕਬਾਬ ਨੂੰ ਤਵੇ ਤੋਂ ਹਟਾਓ ਅਤੇ ਪਲੇਟ ਵਿਚ ਰੱਖ ਦਿਓ। ਤਵੇ ਉਤੇ ਮੈਦੇ ਨੂੰ ਰੋਟੀਆਂ ਹਲਕੀ ਗਰਮ ਕਰ ਲਵੋ। ਹਰ ਰੋਟੀ ਉਤੇ ਇਕ ਪਨੀਰ ਕਬਾਬ ਰੱਖੋ ਅਤੇ ਥੋੜਾ ਜਿਹਾ ਸਲਾਦ ਪਾਓ। ਥੋੜਾ ਜਿਹਾ ਚਾਟ ਮਸਾਲਾ ਅਤੇ ਥੋੜਾ ਭੁੰਨੇ ਹੋਏ ਜੀਰੇ ਦਾ ਪਾਊਡਰ ਉਤੇ ਛਿੜਕੋ। ਰੋਲ ਕਰੋ ਅਤੇ ਪਰੋਸੋ।

Advertisement
Advertisement

 

Advertisement