ਘਰ ਦੀ ਰਸੋਈ ਵਿਚ : ਸਿੰਪਲ ਸਪੈਨਿਸ਼ ਚਾਵਲ, ਚੌਕਲੇਟ ਕੋਕੋਨਟ ਫਜ
Published : Sep 7, 2019, 11:38 am IST
Updated : Sep 7, 2019, 12:20 pm IST
SHARE ARTICLE
Simple spanish rice chocolate coconut
Simple spanish rice chocolate coconut

ਸਮੱਗਰੀ : 1 ਵੱਡਾ ਚੱਮਚ ਔਲਿਵ ਔਇਲ, 2 ਕਪ ਪਕੇ ਹੋਏ ਚਾਵਲ, ਚੁਟਕੀਭਰ ਕੇਸਰ, 1/2 ਕਪ ਪਿਆਜ ਕੱਟਿਆ, 1/4 ਕਪ ਸੈਲਰੀ ਕਟੀ..

ਸਿੰਪਲ ਸਪੈਨਿਸ਼ ਚਾਵਲ

ਸਮੱਗਰੀ : 1 ਵੱਡਾ ਚੱਮਚ ਔਲਿਵ ਔਇਲ, 2 ਕਪ ਪਕੇ ਹੋਏ ਚਾਵਲ, ਚੁਟਕੀਭਰ ਕੇਸਰ, 1/2 ਕਪ ਪਿਆਜ ਕੱਟਿਆ, 1/4 ਕਪ ਸੈਲਰੀ ਕਟੀ, 3-4 ਤੁਲਸੀ ਦੀ ਪੱਤੀਆਂ, 1/4 ਕਪ ਹਰੀ ਸ਼ਿਮਲਾ ਮਿਰਚ ਕਟੀ, 1/4 ਕਪ ਲਾਲ ਸ਼ਿਮਲਾ ਮਿਰਚ ਕਟੀ, ਥੋੜ੍ਹਾ ਜਿਹਾ ਲੱਸਣ ਦਾ ਪੇਸਟ, 2 ਵੱਡੇ ਚੱਮਚ ਟੋਮੈਟੋ ਸੌਸ, 1 ਛੋਟਾ ਚੱਮਚ ਲਾਲ ਮਿਰਚ ਪਾਊਡਰ, 1/2 ਛੋਟਾ ਚੱਮਚ ਖੰਡ, 1/2 ਕਪ ਭੁੰਨੇ ਟਮਾਟਰ ਦਾ ਗੂਦਾ, ਲੂਣ ਸਵਾਦ ਮੁਤਾਬਕ।

Simple Spanish RiceSimple Spanish Rice

ਢੰਗ : ਚਾਵਲਾਂ ਵਿਚ ਕੇਸਰ ਪਾ ਕੇ ਪਕਾਓ। ਫਿਰ ਪੈਨ ਵਿਚ ਔਲਿਵ ਔਇਲ ਗਰਮ ਕਰ ਪਿਆਜ, ਸੈਲਰੀ ਅਤੇ ਸ਼ਿਮਲਾ ਮਿਰਚ ਪਾ ਕੇ 2 ਮਿੰਟ ਤੱਕ ਫਰਾਈ ਕਰੋ।
ਹੁਣ ਟੋਮੈਟੋ ਸੌਸ, ਟਮਾਟਰ, ਮਸਾਲੇ ਅਤੇ ਖੰਡ ਪਾ ਕੇ ਪਕਾਓ। ਫਿਰ ਇਸ ਵਿਚ ਪਕੇ ਚਾਵਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਕੇ ਗਰਮ-ਗਰਮ ਸਰਵ ਕਰੋ।

ਚੌਕਲੇਟ ਕੋਕੋਨਟ ਫਜ

ਸਮੱਗਰੀ : 2 ਕਪ ਨਾਰੀਅਲ ਕੱਦੂਕਸ ਕੀਤਾ, 1 ਵੱਡਾ ਚੱਮਚ ਘਿਓ, 1/2 ਕਪ ਕੈਸਟਰ ਸ਼ੁਗਰ, 1/4 ਕਪ ਦੁੱਧ, 1 ਕਪ ਡਾਰਕ ਚੌਕਲੇਟ ਚਿਪਸ, 1/4 ਕਪ ਕਰੀਮ, 1/2 ਛੋਟਾ ਚੱਮਚ ਇਲਾਇਚੀ ਪਾਊਡਰ।

ਢੰਗ : ਘੱਟ ਅੱਗ 'ਤੇ ਪੈਨ ਨੂੰ ਗਰਮ ਕਰੋ।ਫਿਰ ਇਸ ਵਿਚ ਕੱਦੂਕਸ ਨਾਰੀਅਲ ਅਤੇ ਘਿਓ ਪਾ ਕੇ ਪਕਾਓ।ਹੁਣ ਇਸ ਵਿਚ ਦੁੱਧ ਦੇ ਨਾਲ ਕੈਸਟਰ ਸ਼ੁਗਰ ਪਾ ਕੇ ਤੱਦ ਤੱਕ ਪਕਾਓ ਜਦੋਂ ਤੱਕ ਖੰਡ ਚੰਗੀ ਤਰ੍ਹਾਂ ਘੁਲ ਨਾ ਜਾਵ।ਇਸ ਦੌਰਾਨ ਮਾਇਕਰੋਵੇਵ ਵਿਚ ਇਕ ਬਾਉਲ ਵਿਚ ਚੌਕਲੇਟ ਵਿਚ ਕਰੀਮ ਮਿਲਾ ਕੇ 40 ਸੈਕਿੰਡ ਤੱਕ ਬੇਕ ਕਰੋ। ਫਿਰ ਕੱਢ ਕੇ ਚੰਗੀ ਤਰ੍ਹਾਂ ਮਿਲਾਓ ਤਾਕਿ ਥਿਕ ਗਲੌਸੀ ਮਿਸ਼ਰਣ ਬਣ ਜਾਵੇ।

Simple spanish riceSimple spanish rice

ਫਿਰ ਜਿਵੇਂ ਹੀ ਨਾਰੀਅਲ ਦਾ ਰੰਗ ਬਦਲਣ ਲੱਗੇ ਤਾਂ ਉਸ ਵਿਚ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।ਫਿਰ ਮੋਲਡਸ ਉਤੇ ਘਿਓ ਲਗਾ ਕੇ ਉਸ ਉਤੇ ਕੋਕੋਨਟ ਮਿਕਸਚਰ ਪਾ ਕਟ ਦਬਾਓ। ਇਸ ਉਤੇ ਮਿਸ਼ਰਣ ਪਾ ਕੇ 3 ਘੰਟੇ ਲਈ ਫਰਿੱਜ ਵਿਚ ਰੱਖ ਦਿਓ।ਠੰਡਾ ਹੋਣ ਉਤੇ ਟੁਕੜਿਆਂ ਵਿਚ ਕੱਟ ਕੇ ਸਰਵ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement