ਘਰ ਦੀ ਰਸੋਈ ਵਿਚ : ਅਚਾਰੀ ਪਨੀਰ
Published : Sep 6, 2019, 1:20 pm IST
Updated : Sep 6, 2019, 1:20 pm IST
SHARE ARTICLE
Achaari paneer recipe
Achaari paneer recipe

ਹੁਣ ਤੱਕ ਤੁਸੀਂ ਪਨੀਰ ਤੋਂ ਬਣੀ ਕਈ ਸਬਜੀਆਂ ਬਣਾਈਆਂ ਹੋਣਗੀਆਂ। ਇਸ ਵਾਰ ਅਚਾਰੀ ਪਨੀਰ ਦੀ ਰੈਸਿਪੀ ਘਰ ਟਰਾਈ ਕਰੋ। ਇਸ ਰੈਸਿਪੀ ਨੂੰ ਬਣਾਉਣ ਤੋਂ ਬਾਅਦ ਤੁਸੀਂ ਪਨੀਰ ...

ਹੁਣ ਤੱਕ ਤੁਸੀਂ ਪਨੀਰ ਤੋਂ ਬਣੀ ਕਈ ਸਬਜੀਆਂ ਬਣਾਈਆਂ ਹੋਣਗੀਆਂ। ਇਸ ਵਾਰ ਅਚਾਰੀ ਪਨੀਰ ਦੀ ਰੈਸਿਪੀ ਘਰ ਟਰਾਈ ਕਰੋ। ਇਸ ਰੈਸਿਪੀ ਨੂੰ ਬਣਾਉਣ ਤੋਂ ਬਾਅਦ ਤੁਸੀਂ ਪਨੀਰ ਦੀ ਬਾਕੀ ਸਾਰੀ ਸਬਜੀਆਂ ਪਸੰਦ ਨਹੀਂ ਕਰੋਗੇ। ਅਚਾਰੀ ਪਨੀਰ ਸਿਹਤ ਦੇ ਲਿਹਾਜ਼ ਤੋਂ ਵੀ ਫਾਇਦੇਮੰਦ ਹੈ। 

achari paneerAchari paneer

ਸਮੱਗਰੀ - 1 ਕਪ ਵੇਸਣ ਬਰੀਕ, 200 ਗਰਾਮ ਪਨੀਰ, 1/2 ਕਪ ਪੱਕੇ ਚਾਵਲ, 2 ਛੋਟੇ ਚਮਚ ਅਚਾਰ ਦਾ ਰੈਡੀਮੇਡ ਮਸਾਲਾ, 1/2 ਛੋਟਾ ਚਮਚ ਖਸਖਸ, 1 ਛੋਟਾ ਚਮਚ ਅਦਰਕ ਅਤੇ ਲਸਣ ਪੇਸਟ, 1/4 ਛੋਟਾ ਚਮਚ ਹਲਦੀ ਪਾਊਡਰ, 2 ਵੱਡੇ ਚਮਚ ਦਹੀ, ਚੁਟਕੀ ਭਰ ਖਾਣ ਵਾਲਾ ਸੋਡਾ, 1 ਛੋਟਾ ਚਮਚ ਤਿੱਲ, ਫਿੰਗਰਸ ਤਲਣ ਲਈ ਰਿਫਾਇੰਡ ਤੇਲ, ਥੋੜ੍ਹੀ ਜਿਹੀ ਧਨੀਆ ਪੱਤੀ ਕਟੀ ਹੋਈ, ਮਿਰਚ ਅਤੇ ਲੂਣ ਸਵਾਦਾਨੁਸਾਰ

achari paneerAchari paneer

ਢੰਗ - ਪੱਕੇ ਚਾਵਲ ਵਿਚ ਵੇਸਣ ਅਤੇ ਥੋੜ੍ਹਾ ਪਾਣੀ ਪਾ ਕੇ ਹੈਂਡ ਮਿਕਸਰ ਨਾਲ ਮਿਕਸ ਕਰੋ। ਮਿਸ਼ਰਣ ਪਕੌੜਿਆਂ ਲਾਇਕ ਹੋਣਾ ਚਾਹੀਦਾ ਹੈ। ਇਸ ਵਿਚ ਸਾਰੇ ਸੁੱਕੇ ਮਸਾਲੇ, ਦਹੀ ਅਤੇ ਧਨੀਆ ਪੱਤੀ ਮਿਲਾਓ। 10 ਮਿੰਟ ਢੱਕ ਕੇ ਰੱਖੋ। ਪਨੀਰ ਦੇ ਡੇਢ  ਇੰਚ ਲੰਬੇ ਫਿੰਗਰ ਦੀ ਤਰ੍ਹਾਂ ਟੁਕੜੇ ਕਰ ਲਓ। ਹਰ ਇਕ ਪਨੀਰ ਦੇ ਟੁਕੜੇ ਨੂੰ ਵੇਸਣ ਵਿਚ ਲਪੇਟ ਕੇ ਗਰਮ ਤੇਲ ਵਿਚ ਸੋਨੇ-ਰੰਗਾ ਹੋਣ ਤੱਕ ਤਲੋ। ਚਟਨੀ ਜਾਂ ਸੌਸ ਨਾਲ ਗਰਮਾ ਗਰਮ ਸਰਵ ਕਰੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement