
ਚਾਹ ਦੀਆਂ ਪੱਤੀਆਂ ਨੂੰ ਇਕ ਕੱਪ ਪਾਣੀ ਵਿਚ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਉਸ ਵਿਚ ਝੱਗ ਨਾ ਆ ਜਾਵੇ।
Pink Tea Recipe: ਸਮੱਗਰੀ: ਗ੍ਰੀਨ ਟੀ 2 ਚਮਚੇ (ਵੱਡੀਆਂ ਪੱਤੀਆਂ), ਪਾਣੀ 2 ਕੱਪ, ਦੁੱਧ 2 ਕੱਪ, ਬੇਕਿੰਗ ਸੋਡਾ 1/3 ਚਮਚੇ, ਲੂਣ 1/2 ਚਮਚਾ
ਬਣਾਉਣ ਦਾ ਤਰੀਕਾ: ਚਾਹ ਦੀਆਂ ਪੱਤੀਆਂ ਨੂੰ ਇਕ ਕੱਪ ਪਾਣੀ ਵਿਚ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਉਸ ਵਿਚ ਝੱਗ ਨਾ ਆ ਜਾਵੇ। ਹੁਣ ਇਸ ਵਿਚ ਬੇਕਿੰਗ ਸੋਡਾ ਪਾ ਕੇ ਦਸ ਸਕਿੰਟ ਤਕ ਹਿਲਾਉ। ਚਾਹ ਵਿਚ ਉਬਾਲ ਆਉਣ ਤੇ ਇਸ ਵਿਚ ਇਕ ਕੱਪ ਪਾਣੀ ਅਤੇ ਇਲਾਇਚੀ ਪਾਉ। ਹੁਣ ਚਾਹ ਨੂੰ ਗੁਲਾਬੀ ਹੋਣ ਤਕ ਉਬਾਲੋ। ਫਿਰ ਇਸ ਵਿਚ ਦੁੱਧ ਪਾ ਕੇ ਝੱਗ ਬਣਨ ਤਕ ਚੰਗੀ ਤਰ੍ਹਾਂ ਹਿਲਾਉ। ਹੁਣ ਇਸ ਵਿਚ ਸਵਾਦ ਅਨੁਸਾਰ ਲੂਣ ਪਾਉ। ਤੁਹਾਡੀ ਗੁਲਾਬੀ ਕਸ਼ਮੀਰੀ ਚਾਹ ਬਣ ਕੇ ਤਿਆਰ ਹੈ।
(For more news apart from Pink Tea Recipe, stay tuned to Rozana Spokesman)