Chhattisgarh Assembly Polls: ਭਾਜਪਾ ਆਦਿਵਾਸੀਆਂ ਦੀ ਤਰੱਕੀ ਨਹੀਂ ਚਾਹੁੰਦੀ, ਇਸ ਲਈ ਉਨ੍ਹਾਂ ਨੂੰ ‘ਬਨਵਾਸੀ’ਕਹਿੰਦੀ ਹੈ: ਰਾਹੁਲ ਗਾਂਧੀ
Published : Nov 8, 2023, 9:00 pm IST
Updated : Nov 8, 2023, 9:00 pm IST
SHARE ARTICLE
Rahul Gandhi
Rahul Gandhi

ਉਨ੍ਹਾਂ ਕਿਹਾ, ‘‘ਭਾਜਪਾ ਨੇ ਆਦਿਵਾਸੀਆਂ ਲਈ ਬਨਵਾਸੀ ਸ਼ਬਦ ਦੀ ਵਰਤੋਂ ਕੀਤੀ ਹੈ। ਜੰਗਲ ਨਿਵਾਸੀ ਅਤੇ ਆਦਿਵਾਸੀ ਸ਼ਬਦਾਂ ਵਿਚ ਬਹੁਤ ਫ਼ਰਕ ਹੈ"।

Chhattisgarh Assembly Polls: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ’ਤੇ ਆਦਿਵਾਸੀਆਂ ਦੇ ਅਧਿਕਾਰਾਂ ਨੂੰ ਖੋਹਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਆਦਿਵਾਸੀਆਂ ਨੂੰ ‘ਬਨਵਾਸੀ’ ਕਹਿੰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਹ ਵੱਡੇ ਅਤੇ ਤਰੱਕੀ ਦੇ ਸੁਪਨੇ ਵੇਖਣ। ਛੱਤੀਸਗੜ੍ਹ ਦੇ ਅੰਬਿਕਾਪੁਰ ਹਲਕੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਹ ਖ਼ੁਦ ਨੂੰ ਹੋਰ ਪਛੜਾ ਵਰਗ (ਓ.ਬੀ.ਸੀ.) ਦਾ ਵਿਅਕਤੀ ਦਸਦੇ ਹਨ ਪਰ ਜਦੋਂ ਪਛੜੇ ਵਰਗ ਦੀ ਹਮਾਇਤ ਕਰਨ ਦਾ ਸਮਾਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਓ.ਬੀ.ਸੀ. ਜਾਤ ਨਹੀਂ ਹੈ।

ਉਨ੍ਹਾਂ ਕਿਹਾ, ‘‘ਭਾਜਪਾ ਨੇ ਆਦਿਵਾਸੀਆਂ ਲਈ ਬਨਵਾਸੀ ਸ਼ਬਦ ਦੀ ਵਰਤੋਂ ਕੀਤੀ ਹੈ। ਜੰਗਲ ਨਿਵਾਸੀ ਅਤੇ ਆਦਿਵਾਸੀ ਸ਼ਬਦਾਂ ਵਿਚ ਬਹੁਤ ਫ਼ਰਕ ਹੈ। ਤੁਸੀਂ ਉਹ ਵੀਡੀਉ ਜ਼ਰੂਰ ਵੇਖੀ ਹੋਵੇਗੀ ਜਿਸ ’ਚ ਇਕ ਭਾਜਪਾ ਆਗੂ (ਮੱਧ ਪ੍ਰਦੇਸ਼ ’ਚ) ਇਕ ਆਦਿਵਾਸੀ ਨੌਜਵਾਨ ’ਤੇ ਪਿਸ਼ਾਬ ਕਰਦਾ ਹੈ। ਉਹ ਜਾਨਵਰਾਂ ’ਤੇ ਪਿਸ਼ਾਬ ਨਹੀਂ ਕਰਦੇ ਪਰ ਆਦਿਵਾਸੀਆਂ ਨਾਲ ਅਜਿਹਾ ਕਰਦੇ ਹਨ। ਇਹ ਭਾਜਪਾ ਦੀ ਮਾਨਸਿਕਤਾ ਹੈ।’’

ਗਾਂਧੀ ਨੇ ਅੱਗੇ ਕਿਹਾ, ‘‘ਆਦੀਵਾਸੀ ਸ਼ਬਦ ਦਾ ਡੂੰਘਾ ਅਰਥ ਹੈ। ਇਹ ਸ਼ਬਦ ਪਾਣੀ, ਜੰਗਲ ਅਤੇ ਜ਼ਮੀਨ ਉੱਤੇ ਤੁਹਾਡੇ ਅਧਿਕਾਰਾਂ ਨੂੰ ਦਰਸਾਉਂਦਾ ਹੈ। ਬਨਵਾਸੀ ਦਾ ਅਰਥ ਹੈ ਜੰਗਲ ਵਿਚ ਰਹਿਣ ਵਾਲੇ। ਭਾਜਪਾ ਤੁਹਾਨੂੰ ਜੰਗਲ ਵਾਸੀ ਆਖਦੀ ਹੈ, ਅਸੀਂ ਤੁਹਾਨੂੰ ਆਦਿਵਾਸੀ ਕਹਿੰਦੇ ਹਾਂ। ਭਾਜਪਾ ਤੁਹਾਡੇ ਹੱਕ ਖੋਹ ਰਹੀ ਹੈ, ਅਸੀਂ ਤੁਹਾਨੂੰ ਹੱਕ ਦਿੰਦੇ ਹਾਂ। ਅਸੀਂ ਤੁਹਾਨੂੰ ਗਲੇ ਲਗਾਉਂਦੇ ਹਾਂ, ਭਾਜਪਾ ਨੇਤਾ ਤੁਹਾਡੇ ’ਤੇ ਪਿਸ਼ਾਬ ਕਰਦੇ ਹਨ।’’

ਉਨ੍ਹਾਂ ਕਿਹਾ, ‘‘ਜੰਗਲ ਦਾ ਰਕਬਾ ਘਟ ਰਿਹਾ ਹੈ। ਜਦੋਂ ਅਗਲੇ 15-20 ਸਾਲਾਂ ’ਚ ਜੰਗਲ ਖ਼ਤਮ ਹੋ ਜਾਣਗੇ ਤਾਂ ਬਨਵਾਸੀ ਕਿੱਥੇ ਜਾਣਗੇ? ਕੀ ਉਹ ਸੜਕਾਂ ’ਤੇ ਭੀਖ ਮੰਗਣਗੇ? ਉਹ (ਭਾਜਪਾ) ਤੁਹਾਨੂੰ (ਆਦਿਵਾਸੀਆਂ) ਨੂੰ ਅੰਗਰੇਜ਼ੀ ਨਾ ਸਿੱਖਣ ਲਈ ਕਹਿੰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਤੁਸੀਂ ਨਾ ਤਾਂ ਵੱਡੇ ਸੁਪਨੇ ਵੇਖੋ ਅਤੇ ਨਾ ਹੀ ਉਨ੍ਹਾਂ ਨੂੰ ਪੂਰਾ ਕਰੋ।’’

Location: India, Chhatisgarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Donald Trump Latest News :ਵੱਡੀ ਖ਼ਬਰ: ਰਾਸ਼ਟਰਪਤੀ ਬਣਦੇ ਹੀ ਟਰੰਪ ਦੇ ਵੱਡੇ ਐਕਸ਼ਨ

21 Jan 2025 12:07 PM

Akal Takhat Sahib ਦੇ ਹੁਕਮਾਂ ਨੂੰ ਨਹੀਂ ਮੰਨਦਾ Akali Dal Badal

21 Jan 2025 12:04 PM

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM
Advertisement