
ਪਨੀਰ ਦੀ ਗੱਲ ਕਰੀਏ ਤਾਂ ਇਹ ਹੀਮੋਗਲੋਬਿਨ ਨੂੰ ਸੁਧਾਰਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ।
ਅੱਜਕਲ ਕੰਮ ਕਰਨ ਵਾਲੇ ਨੌਜਵਾਨ ਸਿਹਤਮੰਦ ਰਹਿਣ ਲਈ ਪ੍ਰੋਟੀਨ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਕੋਲ ਪ੍ਰੋਟੀਨ ਖ਼ੁਰਾਕ ਸਬੰਧੀ ਦੋ ਵਿਕਲਪ ਹਨ। ਪਹਿਲਾ ਪਨੀਰ ਅਤੇ ਦੂਜਾ ਚਿਕਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜਾ ਬਿਹਤਰ ਹੈ? ਜੇਕਰ ਨਹੀਂ, ਤਾਂ ਆਉ ਜਾਣਦੇ ਹਾਂ:
ਪਨੀਰ ਦੀ ਗੱਲ ਕਰੀਏ ਤਾਂ ਇਹ ਹੀਮੋਗਲੋਬਿਨ ਨੂੰ ਸੁਧਾਰਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ। ਬੱਚਿਆਂ ਲਈ ਪਨੀਰ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਹੀ ਚਿਕਨ ਨੂੰ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਲੀਨ ਪ੍ਰੋਟੀਨ ਅਮੀਨੋ ਐਸਿਡ ਦਾ ਇਕ ਬਿਹਤਰ ਸਰੋਤ ਹੁੰਦਾ ਹੈ। ਚਿਕਨ ਦੇ ਸੇਵਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਜੇਕਰ ਤੁਹਾਨੂੰ ਜ਼ਿਆਦਾ ਪ੍ਰੋਟੀਨ ਚਾਹੀਦਾ ਹੈ ਤਾਂ ਤੁਸੀਂ ਚਿਕਨ ਖਾ ਸਕਦੇ ਹੋ। 100 ਗ੍ਰਾਮ ਚਿਕਨ ਵਿਚ ਤੁਹਾਨੂੰ 31 ਗ੍ਰਾਮ ਪ੍ਰੋਟੀਨ ਮਿਲਦਾ ਹੈ। ਦੂਜੇ ਪਾਸੇ, ਜੇਕਰ ਤੁਸੀਂ ਸ਼ਾਕਾਹਾਰੀ ਹੋ, ਤਾਂ ਪਨੀਰ ਪ੍ਰੋਟੀਨ ਦਾ ਸੱਭ ਤੋਂ ਵਧੀਆ ਸਰੋਤ ਹੈ। 100 ਗ੍ਰਾਮ ਪਨੀਰ ਵਿਚ 20 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਹੈ। ਚਿਕਨ ਵਿਚ ਵਿਟਾਮਿਨ ਬੀ12, ਨਿਆਸੀਨ, ਫ਼ਾਸਫ਼ੋਰਸ ਅਤੇ ਆਇਰਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਇਸ ਨਾਲ ਹੀ ਪਨੀਰ ਕੈਲਸ਼ੀਅਮ ਦਾ ਚੰਗਾ ਸਰੋਤ ਹੈ।
ਇਹ ਸਿਹਤ ਲਈ ਬਹੁਤ ਜ਼ਰੂਰੀ ਹੈ। ਹੱਡੀਆਂ ਅਤੇ ਦੰਦਾਂ ਦੇ ਨਾਲ-ਨਾਲ ਖ਼ੂਨ ਦੇ ਜੰਮਣ ਵਰਗੀਆਂ ਸਮੱਸਿਆਵਾਂ ਵਿਚ ਵੀ ਪਨੀਰ ਫ਼ਾਇਦੇਮੰਦ ਹੁੰਦਾ ਹੈ। ਜੇ ਘੱਟ ਕੈਲੋਰੀ ਦੀ ਮੰਗ ਹੈ, ਤਾਂ ਚਿਕਨ ਸਹੀ ਹੋਵੇਗਾ।
ਜੇਕਰ ਤੁਸੀਂ ਜਿੰਮ ਜਾਂਦੇ ਹੋ, ਕਸਰਤ ਕਰਦੇ ਹੋ, ਤਾਂ ਸਿਹਤਮੰਦ ਰਹਿਣ ਦੇ ਨਾਲ-ਨਾਲ ਸਰੀਰ ਬਣਾਉਣਾ ਤੁਹਾਡੀ ਤਰਜੀਹ ਹੈ। ਅਜਿਹੇ ਵਿਚ ਤੁਹਾਡੇ ਦਿਮਾਗ ’ਚ ਸਵਾਲ ਹੋਵੇਗਾ ਕਿ ਪਨੀਰ ਜਾਂ ਚਿਕਨ ਵਿਚੋਂ ਕਿਹੜਾ ਚੁਣਨਾ ਬਿਹਤਰ ਰਹੇਗਾ। ਦਰਅਸਲ, 100 ਗ੍ਰਾਮ ਚਿਕਨ ਵਿਚ 165 ਕੈਲੋਰੀ ਮਿਲ ਜਾਂਦੀ ਹੈ, ਜਦੋਂ ਕਿ 100 ਗ੍ਰਾਮ ਪਨੀਰ 265-320 ਕੈਲੋਰੀ ਦਿੰਦਾ ਹੈ। ਮਤਲਬ ਪਨੀਰ ਵਿਚ ਬਹੁਤ ਜ਼ਿਆਦਾ ਕੈਲੋਰੀ ਮੌਜੂਦ ਹੁੰਦੀ ਹੈ। ਜੇਕਰ ਤੁਸੀਂ ਕੱਚਾ ਚਿਕਨ ਖ਼ਰੀਦਣ ਜਾ ਰਹੇ ਹੋ, ਤਾਂ ਤੁਹਾਨੂੰ ਸਿਰਫ਼ ਐਂਟੀਬਾਇਉਟਿਕ ਮੁਕਤ ਚਿਕਨ ਖ਼ਰੀਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।