
ਪਾਸਤਾ ਇਕ ਅਜਿਹੀ ਡਿਸ਼ ਹੈ ਜੋ ਕੋਈ ਵੀ ਕਿਤੇ ਵੀ ਖਾਣਾ ਪਸੰਦ ਕਰਦਾ ਹੈ। ਬੱਚੇ ਹੀ ਨਹੀਂ ਵੱਡੇ ਵੀ ਇਸ ਨੂੰ ਬਹੁਤ ਸ਼ੌਕ ਦੇ ਨਾਲ ਖਾਣਾ ਪਸੰਦ ਕਰਦੇ ਹਨ। ਪਰ ...
ਪਾਸਤਾ ਇਕ ਅਜਿਹੀ ਡਿਸ਼ ਹੈ ਜੋ ਕੋਈ ਵੀ ਕਿਤੇ ਵੀ ਖਾਣਾ ਪਸੰਦ ਕਰਦਾ ਹੈ। ਬੱਚੇ ਹੀ ਨਹੀਂ ਵੱਡੇ ਵੀ ਇਸ ਨੂੰ ਬਹੁਤ ਸ਼ੌਕ ਦੇ ਨਾਲ ਖਾਣਾ ਪਸੰਦ ਕਰਦੇ ਹਨ। ਪਰ ਜੇ ਪਾਸਤਾ ਦੇ ਟੇਸਟ ਦੇ ਨਾਲ ਪੌਸ਼ਟਿਕਤਾ ਵੀ ਮਿਲ ਜਾਵੇ ਫਿਰ ਤਾਂ ਕੀ ਕਹਿਣਾ। ਜੀ ਹਾਂ ਅੱਜ ਅਸੀਂ ਤੁਹਾਨੂੰ ਹੈਲਦੀ ਕਣਕ ਦਾ ਪਾਸਤਾ ਦੀ ਰੇਸਿਪੀ ਬਣਾਉਣਾ ਸਿਖਾਵਾਂਗੇ। ਸਭ ਤੋਂ ਵਧੀਆ ਗੱਲ ਤੁਸੀਂ ਇਸ ਰੇਸਿਪੀ ਨੂੰ ਇਕੱਠੇ ਇਕ ਹੀ ਬਰਤਨ ਵਿਚ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਵੱਖ ਵੱਖ ਭਾਂਡਿਆਂ ਦੀ ਲੋੜ ਨਹੀਂ ਪੈਂਦੀ। ਇਸ ਵਿਚ ਹੋਲ ਵਹੀਟ ਪਾਸਤਾ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਵਿਚ ਪੌਸ਼ਟਿਕ ਤੱਤਾਂ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ।
wheat pasta
ਇਸ ਵਿਚ ਫਾਈਬਰ ਦੀ ਮਾਤਰਾ ਇਕ ਆਮ ਪਾਸਤਾ ਦੀ ਤੁਲਣਾ ਵਿਚ ਬਹੁਤ ਜ਼ਿਆਦਾ ਹੁੰਦਾ ਹੈ। ਆਈਏ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੇਸਿਪੀ।
ਸਮੱਗਰੀ : ਦੋ ਕਪ ਹੋਲ ਵੀਟ ਪਾਸਤਾ, 5 ਲਸਣ ਦੀ ਕਲੀ, 3 ਸੁੱਕੀ ਲਾਲ ਮਿਰਚ, 2 ਕਪ ਟੋਮੇਟੋ ਪਲਪ, 1 ਟਮਾਟਰ ਬਰੀਕ ਕਟਿਆ ਹੋਇਆ, 2 ਚੁਟਕੀ ਇਟਾਲਿਅਨ ਸੀਜਨਿੰਗ, ਤੁਲਸੀ ਦੀਆਂ ਪੱਤੀਆਂ, ਇਕ ਚਮਚ ਕੁਕਿੰਗ ਤੇਲ, ਲੂਣ ਸਵਾਦਾਨੁਸਾਰ, ਕਾਲੀ ਮਿਰਚ
ਬਣਾਉਣ ਦੀ ਵਿਧੀ ਇਕ ਪੈਨ ਵਿਚ ਤੇਲ ਗਰਮ ਕਰ ਅਤੇ ਇਸ ਵਿਚ ਕੱਟੇ ਹਏ ਲਸਣ, ਲਾਲ ਮਿਰਚ ਅਤੇ ਇਟੈਲਿਅਨ ਸੀਜਨਿੰਗ ਪਾਉ।
pasta
ਜਦੋਂ ਲਸਣ ਸੁਨਹਿਰੇ ਰੰਗ ਦੀ ਹੋ ਜਾਣ ਤਾਂ ਇਸ ਵਿਚ ਕਟੇ ਹੋਏ ਟਮਾਟਰ ਪਾਉ ਅਤੇ ਪਕਾਉ। ਥੋੜ੍ਹੀ ਦੇਰ ਪਕਾਉਣ ਤੋਂ ਬਾਅਦ ਇਸ ਵਿਚ ਟੋਮੇਟੋ ਪਲਪ ਪਾਉ ਅਤੇ ਫਿਰ ਇਸ ਵਿਚ ਪਾਸਤਾ ਮਿਲਾ ਕੇ ਇਸ ਨੂੰ ਚਲਾਉ। ਪੈਨ ਵਿਚ ਪੂਰਾ ਪਾਣੀ ਭਰ ਦਿਓ ਜਿਸ ਵਿਚ ਪਾਸਤਾ ਪੂਰੀ ਤਰ੍ਹਾਂ ਡੁੱਬ ਜਾਵੇ। ਹੁਣ ਇਸ ਵਿਚ ਲੂਣ ਪਾ ਦਿਉ ਅਤੇ ਫਿਰ ਤੇਜ ਅੱਗ ਉਤੇ ਕੁੱਝ ਦੇਰ ਪਕਣ ਦਿਉ। ਜਦੋਂ ਪਾਣੀ ਉੱਬਲ਼ਣ ਲੱਗੇ ਤਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਚਮਚੇ ਦੀ ਮਦਦ ਨਾਲ ਇਸ ਨੂੰ ਚਲਾਉਂਦੇ ਰਹੋ , ਜਿਸ ਦੇ ਨਾਲ ਪਾਸਤਾ ਚਿਪਕੇਗਾ ਨਹੀਂ।
pasta
ਇਸ ਗੱਲ ਦਾ ਧਿਆਨ ਰੱਖੋ ਕਿ ਪਾਸਤਾ ਦਾ ਪਾਣੀ ਪੈਨ ਵਿਚ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਪਾਸਤਾ ਬੇਸ ਦੀ ਤਰ੍ਹਾਂ ਕੰਮ ਕਰੇਗਾ। ਹੁਣ ਗੈਸ ਬੰਦ ਕਰ ਦਿਉ ਅਤੇ ਸਜਾਵਟ ਲਈ ਤੁਲਸੀ ਦੀਆਂ ਕੁੱਝ ਪੱਤੀਆਂ ਪਾ ਕੇ ਸਜਾਉ। ਤੁਸੀਂ ਚਾਹੋ ਤਾਂ ਕਾਲੀ ਮਿਰਚ ਪਾਊਡਰ ਵੀ ਛਿੜਕ ਸਕਦੇ ਹੋ। ਜਿਨ੍ਹਾਂ ਨੂੰ ਪਨੀਰ ਪਸੰਦ ਹੈ ਉਹ ਇਸ ਵਿਚ ਸਜਾਵਟ ਲਈ ਪਨੀਰ ਪਾ ਸਕਦੇ ਹਨ। ਤੁਹਾਡਾ ਲਜ਼ੀਜ਼ ਪਾਸਤਾ ਪੂਰੀ ਤਰ੍ਹਾਂ ਤਿਆਰ ਹੈ।