
ਚਟਨੀ ਤੋਂ ਬਿਨਾਂ ਡੋਸੇ ਵਿਚ ਮਜ਼ਾ ਹੀ ਨਹੀਂ ਆਉਂਦਾ। ਅੱਜ ਅਸੀਂ ਤੁਹਾਨੂੰ ਸਿਰਫ਼ ਨਾਰੀਅਲ ਦੀ ਹੀ ਨਹੀਂ, ਪੀਨਟ ਚਟਨੀ ਦੇ ਬਾਰੇ ਵਿਚ ਵੀ ਦੱਸਣ ਜਾ ਰਹੇ....
ਚਟਨੀ ਤੋਂ ਬਿਨਾਂ ਡੋਸੇ ਵਿਚ ਮਜ਼ਾ ਹੀ ਨਹੀਂ ਆਉਂਦਾ। ਅੱਜ ਅਸੀਂ ਤੁਹਾਨੂੰ ਸਿਰਫ਼ ਨਾਰੀਅਲ ਦੀ ਹੀ ਨਹੀਂ, ਪੀਨਟ ਚਟਨੀ ਦੇ ਬਾਰੇ ਵਿਚ ਵੀ ਦੱਸਣ ਜਾ ਰਹੇ ਹਾਂ।
ਨਾਰੀਅਲ ਦੀ ਚਟਨੀ- ਸਮੱਗਰੀ - ਇਕ ਨਾਰੀਅਲ, ਕੜੀਪੱਤਾ, ਇਕ ਚਮਚ ਜੀਰਾ, ਅੱਧਾ ਇੰਚ ਅਦਰਕ ਦਾ ਟੁਕੜਾ, ਦੋ ਹਰੀ ਮਿਰਚ, ਅੱਧਾ ਕਪ ਭਿਜੀ ਹੋਈ ਛੋਲਿਆਂ ਦੀ ਦਾਲ, ਸਵਾਦਾਨੁਸਾਰ ਲੂਣ, ਹਰਾ ਧਨੀਆ, ਦੋ ਚਮਚ ਦਹੀ, ਸਰਸੋਂ, ਇਕ ਚਮਚ ਉੜਦ ਦਾਲ, ਇਕ ਚੁਟਕੀ ਹਿੰਗ, ਹਲਦੀ, ਲਾਲ ਮਿਰਚ
coconut chutney
ਢੰਗ - ਨਾਰੀਅਲ ਦੀ ਚਟਨੀ ਬਣਾਉਣ ਲਈ ਇਕ ਮਿਕਸੀ ਗਰਾਇੰਡਰ ਵਿਚ ਨਾਰੀਅਲ, ਕੜੀਪੱਤੇ, ਜੀਰਾ, ਅਦਰਕ, ਹਰੀ ਮਿਰਚ, ਛੋਲੇ ਦਾਲ, ਲੂਣ, ਧਨੀਆ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਚਲਾਉ। ਹੁਣ ਤੁਸੀਂ ਇਸ ਵਿਚ ਥੋੜ੍ਹੀ ਦਹੀ ਜਾਂ ਨਿੰਬੂ ਦਾ ਰਸ ਪਾਉ। ਹੁਣ ਇਸ ਨੂੰ ਬਾਉਲ ਵਿਚ ਕੱਢੋ। ਹੁਣ ਇਕ ਤੜਕਾ ਪੈਨ ਲੈ ਕੇ ਇਸ ਵਿਚ ਰਿਫਾਇੰਡ ਪਾ ਕੇ ਸਰਸੋਂ, ਉੜਦ ਦਾਲ, ਹਿੰਗ ਪਾ ਤਲੋ। ਹੁਣ ਇਸ ਵਿਚ ਕੜੀਪੱਤੇ, ਹਲਦੀ ਪਾਊਡਰ, ਲਾਲ ਮਿਰਚ ਪਾਉ। ਜੇਕਰ ਤੁਹਾਨੂੰ ਹਲਦੀ ਦਾ ਟੇਸਟ ਚਟਨੀ ਵਿਚ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਨਾ ਕਰੋ। ਹੁਣ ਤੁਹਾਡਾ ਤੜਕਾ ਤਿਆਰ ਹੋ ਗਿਆ ਹੈ। ਹੁਣ ਇਸ ਨੂੰ ਚਟਨੀ ਵਿਚ ਪਾਉ। ਤੁਹਾਡੀ ਨਾਰੀਅਲ ਦੀ ਚਟਨੀ ਤਿਆਰ ਹੋ ਗਈ ਹੈ। ਜੇਕਰ ਤੁਹਾਡੇ ਕੋਲ ਛੋਲੇ ਦਾਲ ਨਹੀਂ ਹੈ ਤਾਂ ਤੁਸੀਂ ਕਾਜੂ ਜਾਂ ਪੀਨਟ ਦਾ ਇਸਤੇਮਾਲ ਵੀ ਕਰ ਸਕਦੇ ਹੋ।
peanut chutney
ਪੀਨਟ ਚਟਨੀ - ਸਮੱਗਰੀ - ਅੱਧਾ ਕਪ ਰੋਸਟੇਡ ਪੀਨਟ, ਸੁੱਕੀ ਲਾਲ ਮਿਰਚ, ਲਸਣ, ਇਕ ਵੱਡਾ ਚਮਚ ਨਾਰੀਅਲ, ਜੀਰਾ, ਲੂਣ, ਦੋ ਚਮਚ ਇਮਲੀ ਦਾ ਰਸ, ਇਕ ਚਮਚ ਸਰਸੋਂ, ਇਕ ਚਮਚ ਉੜਦ ਦਾਲ, 4-5 ਕੜੀਪੱਤੇ, ਹਲਦੀ, ਗੁੜ ਦਾ ਟੁਕੜਾ
ਢੰਗ - ਨਾਰੀਅਲ ਦੀ ਚਟਨੀ ਤੋਂ ਬਾਅਦ ਵਾਰੀ ਆਉਂਦੀ ਹੈ ਪੀਨਟ ਦੀ। ਇਸ ਦਾ ਸਵਾਦ ਯਕੀਨਨ ਲਾਜਵਾਬ ਹੁੰਦਾ ਹੈ। ਪੀਨਟ ਚਟਨੀ ਬਣਾਉਣ ਲਈ ਤੁਸੀਂ ਮਿਕਸੀ ਦਾ ਜਾਰ ਲਉ ਅਤੇ ਇਸ ਵਿਚ ਰੋਸਟੇਡ ਪੀਨਟ, ਸੁੱਕੀ ਲਾਲ ਮਿਰਚ, ਲਸਣ, ਨਾਰੀਅਲ, ਜੀਰਾ, ਲੂਣ, ਇਮਲੀ ਦਾ ਰਸ ਪਾਓ।
peanut chutney
ਹੁਣ ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਗਰਾਇੰਡ ਕਰੋ। ਤੁਸੀਂ ਸ਼ੁਰੂਆਤ ਵਿਚ ਥੋੜ੍ਹਾ ਜਿਹਾ ਹੀ ਪਾਣੀ ਪਾਓ। ਬਾਅਦ ਵਿਚ ਤੁਸੀਂ ਥੋੜ੍ਹਾ - ਥੋੜ੍ਹਾ ਪਾਣੀ ਪਾ ਕੇ ਇਕ ਸਮੂਦ ਪੇਸਟ ਤਿਆਰ ਕਰੋ। ਹੁਣ ਇਸ ਚਟਨੀ ਨੂੰ ਤੁਸੀਂ ਇਕ ਬਾਉਲ ਵਿਚ ਕੱਢੋ। ਹੁਣ ਤੜਕਾ ਤਿਆਰ ਕਰੋ। ਪੈਨ ਵਿਚ ਥੋੜ੍ਹਾ ਜਿਹਾ ਰਿਫਾਇੰਡ ਲਉ। ਹੁਣ ਇਸ ਵਿਚ ਸਰਸੋਂ, ਉੜਦ ਦਾਲ, ਲਾਲ ਮਿਰਚ ਚਟਕਣ ਦਿਓ। ਕੜੀਪੱਤਾ, ਹਲਦੀ ਪਾਊਡਰ ਪਾ ਕੇ ਚਲਾਉ। ਅੰਤ ਵਿਚ ਤੁਸੀਂ ਗੁੜ ਦਾ ਇਕ ਛੋਟਾ ਜਿਹਾ ਟੁਕੜਾ ਪਾਉ। ਤੁਹਾਡਾ ਤੜਕਾ ਤਿਆਰ ਹੈ। ਤੁਸੀਂ ਇਸ ਨੂੰ ਚਟਨੀ ਵਿਚ ਪਾਉ। ਤੁਹਾਡੀ ਪੀਨਟ ਚਟਨੀ ਸਰਵ ਕਰਣ ਲਈ ਤਿਆਰ ਹੈ।