
ਜੇ ਤੁਸੀਂ ਰੋਜ਼-ਰੋਜ਼ ਦੁਪਹਿਰ ਦੇ ਖਾਣੇ 'ਚ ਸਬਜ਼ੀ ਖਾ ਕੇ ਅੱਕ ਗਏ ਹੋ ਤੇ ਆਪਣੇ ਮੂੰਹ ਦਾ ਸਵਾਦ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਵਿਚ ਹੀ ਮਟਰ ਪੁਲਾਓ ਬਣਾ ਸਕਦੇ ਹੋ।
ਚੰਡੀਗੜ੍ਹ: ਜੇ ਤੁਸੀਂ ਰੋਜ਼-ਰੋਜ਼ ਦੁਪਹਿਰ ਦੇ ਖਾਣੇ ਵਿਚ ਸਬਜ਼ੀ ਖਾ ਕੇ ਅੱਕ ਗਏ ਹੋ ਅਤੇ ਆਪਣੇ ਮੂੰਹ ਦਾ ਸਵਾਦ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਵਿਚ ਹੀ ਮਟਰ ਪੁਲਾਓ ਬਣਾ ਸਕਦੇ ਹੋ। ਇਸ ਦੇ ਲਈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ:
Peas Pulao
ਸਮੱਗਰੀ:
- ਚਾਵਲ- 250 ਗ੍ਰਾਮ
- ਪਾਣੀ- 500 ਮਿ.ਲੀ.
- ਤੇਲ- 4 ਚੱਮਚ
- 1 ਤੇਜ਼ ਪੱਤਾ
- ਜੀਰਾ- 1 ਚੱਮਚ
- 4 ਲੌਂਗ
- 2 ਹਰੀ ਇਲਾਇਚੀ
- 5 ਕਾਲੀ ਮਿਰ
- ਪਿਆਜ਼- 50 ਗ੍ਰਾਮ
- ਅਦਰਕ- 1 ਚੱਮਚ
- ਹਰੀ ਮਿਰਚ- 1 ਚੱਮਚ
- ਗਰਮ ਮਸਾਲਾ- 1 ਚੱਮਚ
- ਧਨੀਆ ਪਾਊਡਰ - 1 ਚੱਮਚ
- ਹਰੇ ਮਟਰ - 70 ਗ੍ਰਾਮ
- ਸੁਆਦ ਅਨੁਸਾਰ ਨਮਕ
Peas Pulao
ਵਿਧੀ:
1. ਇਕ ਕਟੋਰਾ ਲਓ, ਚਾਵਲ ਅਤੇ ਪਾਣੀ ਪਾਓ ਅਤੇ 30 ਮਿੰਟ ਲਈ ਭਿਓ ਕੇ ਰੱਖੋ।
2. ਕੜਾਹੀ ਵਿਚ ਤੇਲ ਪਾਓ, ਤੇਲ ਗਰਮ ਹੋਣ 'ਤੇ 1 ਤੇਜ਼ ਪੱਤਾ, 1 ਚੱਮਚ ਜੀਰਾ, 4 ਲੌਂਗ ਅਤੇ 2 ਹਰੀ ਇਲਾਇਚੀ ਪਾਓ।
3. ਇਸ ਤੋਂ ਬਾਅਦ ਸਾਰੇ ਮਸਾਲੇ ਨੂੰ ਭੁੰਨ ਲਓ। ਇਸ ਵਿਚ ਪਿਆਜ਼ ਮਿਲਾਓ
4. ਪਿਆਜ਼ ਭੂਰੇ ਹੋਣ ਤੋਂ ਬਾਅਦ ਅਦਰਕ, ਲਸਣ, ਹਰੀ ਮਿਰਚ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।
5. ਮਸਾਲੇ ਤੋਂ ਤੇਲ ਵੱਖ ਹੋਣ ’ਤੇ ਇਕ ਚੱਮਚ ਗਰਮ ਮਸਾਲਾ ਪਾਓ। ਇਸ ਤੋਂ ਬਾਅਦ 1 ਚੱਮਚ ਧਨੀਆ ਪਾਊਡਰ ਪਾਓ ਅਤੇ ਹਰੇ ਮਟਰ ਪਾਓ।
6. ਭਿੱਜੇ ਹੋਏ ਚਾਵਲ ਮਿਲਾਓ ਅਤੇ ਪਾਣੀ ਪਾਓ।
7. ਸਵਾਦ ਅਨੁਸਾਰ ਨਮਕ ਪਾਓ ਅਤੇ ਇਸ ਨੂੰ ਢੱਕ ਦਿਓ।
8. ਇਸ ਨੂੰ 15 ਮਿੰਟ ਲਈ ਪਕਾਓ ਅਤੇ ਬਾਅਦ ਵਿਚ ਗੈਸ ਤੋਂ ਉਤਾਰ ਲਓ।
9. ਇਸ ਨੂੰ ਪੁਦੀਨੇ ਦੇ ਪੱਤਿਆਂ ਨਾਲ ਸਜਾਓ ਅਤੇ ਗਰਮ-ਗਰਮ ਸਰਵ ਕਰੋ।
ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox