ਰਾਜਮਾਂਹ ਦੀਆਂ ਕਚੌਰੀਆਂ
Published : Oct 17, 2018, 5:26 pm IST
Updated : Oct 17, 2018, 5:26 pm IST
SHARE ARTICLE
Rajma Kachori
Rajma Kachori

ਰਾਜਮਾਂਹ 100 ਗ੍ਰਾਮ, ਕਣਕ ਦਾ ਆਟਾ 300 ਗ੍ਰਾਮ, ਚੌਲਾਂ ਦਾ ਆਟਾ 50 ਗ੍ਰਾਮ, ਧਨੀਆ ਪੱਤੀ ਇਕ ਵੱਡਾ ਚਮਚ, ਹਰੀਆਂ ਮਿਰਚਾਂ 6, ਗਰਮ ਮਸਾਲਾ ਛੋਟਾ ਚਮ...

ਸਮੱਗਰੀ : ਰਾਜਮਾਂਹ 100 ਗ੍ਰਾਮ, ਕਣਕ ਦਾ ਆਟਾ 300 ਗ੍ਰਾਮ, ਚੌਲਾਂ ਦਾ ਆਟਾ 50 ਗ੍ਰਾਮ, ਧਨੀਆ ਪੱਤੀ ਇਕ ਵੱਡਾ ਚਮਚ, ਹਰੀਆਂ ਮਿਰਚਾਂ 6, ਗਰਮ ਮਸਾਲਾ ਛੋਟਾ ਚਮਚ, ਅਦਰਕ 50 ਗ੍ਰਾਮ, ਦਹੀਂ 200 ਗ੍ਰਾਮ, ਨਮਕ ਸਵਾਦ ਅਨੁਸਾਰ ਤੇ ਤਲਣ ਲਈ ਤੇਲ।
ਵਿਧੀ : ਰਾਜਮਾਂਹ ਬਾਰਾਂ ਘੰਟੇ ਤਕ ਭਿਉਂ ਕੇ ਰੱਖੋ। ਇਸ ਤੋਂ ਬਾਅਦ ਇਨ੍ਹਾਂ ਨੂੰ ਬਰੀਕ ਪੀਸ ਲਵੋ। ਫਿਰ ਇਸ ਵਿਚ ਛੋਟਾ ਚਮਚ ਨਮਕ, ਗਰਮ ਮਸਾਲਾ, ਧਨੀਆ ਪੱਤੀ, ਹਰੀ ਮਿਰਚ ਅਤੇ ਅਦਰਕ ਨੂੰ ਬਰੀਕ ਕੱਟ ਕੇ ਮਿਲਾ ਲਵੋ।

ਕੜਾਹੀ ਵਿਚ ਦੋ ਵੱਡੇ ਚਮਚ ਤੇਲ ਪਾ ਕੇ ਇਸ ਸਾਰੀ ਸਮੱਗਰੀ ਨੂੰ ਭੁੰਨ ਲਵੋ। ਜਦੋਂ ਹਲਕੀ ਹਲਕੀ ਖ਼ੁਸ਼ਬੂ ਆਉਣ ਲੱਗੇ ਤਾਂ ਕੜਾਹੀ ਹੇਠਾਂ ਉਤਾਰ ਲਵੋ। ਹੁਣ ਕਣਕ ਦੇ ਆਟੇ ਵਿਚ ਚੌਲਾਂ ਦਾ ਆਟਾ, ਨਮਕ, 2 ਵੱਡੇ ਚਮਚ ਤੇਲ ਅਤੇ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਵੋ। ਫਿਰ ਇਸ ਦੇ ਛੋਟੇ ਛੋਟੇ ਪੇੜੇ ਬਣਾ ਕੇ ਇਸ ਵਿਚ ਭੁੰਨਿਆ ਹੋਇਆ ਮਿਸ਼ਰਣ ਭਰ ਕੇ ਕਚੌਰੀ ਦੇ ਆਕਾਰ ਦਾ ਵੇਲ ਲਵੋ। ਫਿਰ ਕੜਾਹੀ ਵਿਚ ਤੇਲ ਪਾ ਕੇ ਹਲਕੇ ਸੇਕ 'ਤੇ ਇਨ੍ਹਾਂ ਕਚੌਰੀਆਂ ਨੂੰ ਤਲ ਲਵੋ। ਇਹ ਬਹੁਤ ਹੀ ਸਵਾਦ ਬਣਦੀਆਂ ਹਨ। ਇਨ੍ਹਾਂ ਨੂੰ ਗਰਮ ਗਰਮ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement