
ਮੀਂਹ ਦੇ ਮੌਸਮ ਵਿਚ ਕਿਸ ਨੂੰ ਚਟਪਟੀ ਚੀਜਾਂ ਖਾਣੀਆਂ ਪਸੰਦ ਨਹੀਂ ਹੁੰਦੀਆਂ। ਮੀਂਹ ਵਿਚ ਅਸੀ ਅਕਸਰ ਪਕੌੜੇ ਅਤੇ ਟਿੱਕੀ ਖਾਣਾ ਪਸੰਦ ਕਰਦੇ ਹਾਂ। ਸੋ ਆਓ ਅੱਜ ਆਪਾਂ...
ਮੀਂਹ ਦੇ ਮੌਸਮ ਵਿਚ ਕਿਸ ਨੂੰ ਚਟਪਟੀ ਚੀਜਾਂ ਖਾਣੀਆਂ ਪਸੰਦ ਨਹੀਂ ਹੁੰਦੀਆਂ। ਮੀਂਹ ਵਿਚ ਅਸੀ ਅਕਸਰ ਪਕੌੜੇ ਅਤੇ ਟਿੱਕੀ ਖਾਣਾ ਪਸੰਦ ਕਰਦੇ ਹਾਂ। ਸੋ ਆਓ ਅੱਜ ਆਪਾਂ ਸਿਖਦੇ ਹਾਂ ਕਿ ਮੂੰਗ ਦਾਲ ਦੀ ਟਿੱਕੀ ਕਿਸ ਤਰ੍ਹਾਂ ਬਣਦੀ ਹੈ।
Moong Dal Tikki
ਸਮੱਗਰੀ : 1 ਕਪ ਭਿੱਜੀ ਮੂੰਗ ਦਾਲ, 1 - 2 ਹਰੀ ਮਿਰਚਾਂ ਕਟੀਆਂ ਹੋਈਆਂ, 1 ਪਿਆਜ ਕਟਿਆ ਹੋਇਆ, 1 ਲਸਣ ਕਟਿਆ ਹੋਇਆ, 1 / 2 ਸ਼ਿਮਲਾ ਮਿਰਚ ਕਟੀਆਂ ਹੋਇਆ, 1 ਟਮਾਟਰ ਕਟਿਆ ਹੋਇਆ, 1 / 2 ਕਪ ਕੱਦੂ ਕੱਦੂਕਸ ਕੀਤਾ ਹੋਇਆ, 4 ਵੱਡੇ ਚੱਮਚ ਤੇਲ, ਲੂਣ ਸਵਾਦ ਅਨੁਸਾਰ।
Tikki
ਢੰਗ : ਦਾਲ ਨੂੰ ਪੀਸ ਲਓ। ਹਰੀ ਮਿਰਚਾਂ ਅਤੇ ਲਸਣ ਪੀਸ ਲਓ। ਕੜਾਹੀ ਵਿਚ ਤੇਲ ਗਰਮ ਕਰਕੇ ਬਰੀਕ ਕੱਟੇ ਹੋਏ ਪਿਆਜ ਅਤੇ ਸ਼ਿਮਲਾ ਮਿਰਚ ਭੁੰਨੋ। ਹੁਣ ਇਸ ਵਿਚ ਟਮਾਟਰ, ਹਰੀ ਮਿਰਚ ਅਤੇ ਲਸਣ ਦਾ ਪੇਸਟ ਅਤੇ ਲੂਣ ਮਿਲਾਓ। ਫਿਰ ਦਾਲ ਦਾ ਪੇਸਟ ਮਿਲਾ ਕੇ ਭੁੰਨੋ। 2 - 3 ਮਿੰਟ ਤੱਕ ਪਕਾ ਕੇ ਗੈਸ ਤੋਂ ਉਤਾਰ ਲਓ। ਇਸ ਦੀ ਛੋਟੀ ਛੋਟੀ ਟਿੱਕੀਆਂ ਬਣਾਕੇ ਗਰਮ ਤਵੇ ਉਤੇ ਦੋਵੇਂ ਪਾਸਿਆਂ ਨੂੰ ਤੇਲ ਲਾ ਕੇ ਸੇਕ ਲਾਓ ਅਤੇ ਚਟਨੀ ਦੇ ਨਾਲ ਸਰਵ ਕਰੋ।