ਅੰਬ ਦੀ ਖੀਰ
Published : Jan 19, 2019, 1:17 pm IST
Updated : Jan 19, 2019, 1:17 pm IST
SHARE ARTICLE
Mango Kheer
Mango Kheer

ਗਰਮੀਆਂ ਦੇ ਮੌਸਮ ਵਿਚ ਖਾਸ ਤੌਰ ਤੇ ਤਿਆਰ ਕੀਤੀ ਅੰਬ ਦੀ ਖੀਰ, ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ। ਇਸਨੂੰ ਠੰਡੀ ਜਾਂ ਗਰਮ ਜਿਵੇਂ ਦਿਲ ਕਰੇ ਉਦਾਂ ਹੀ ਖਾ ਸੱਕਦੇ ਹੋ...

ਗਰਮੀਆਂ ਦੇ ਮੌਸਮ ਵਿਚ ਖਾਸ ਤੌਰ ਤੇ ਤਿਆਰ ਕੀਤੀ ਅੰਬ ਦੀ ਖੀਰ, ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ। ਇਸਨੂੰ ਠੰਡੀ ਜਾਂ ਗਰਮ ਜਿਵੇਂ ਦਿਲ ਕਰੇ ਉਦਾਂ ਹੀ ਖਾ ਸੱਕਦੇ ਹੋ,ਪਰ ਇਸ ਦਾ ਸਵਾਦ ਉਸੇ ਤਰ੍ਹਾਂ ਹੀ ਰਹਿੰਦਾ ਹੈ। ਇਹ ਗਰਮ ਵੀ ਸਵਾਦ ਲਗਦੀ ਹੈ ਤੇ ਠੰਡੀ ਵੀ। 

Children Eat Mango KheerChildren Eat Mango Kheer

ਸਮੱਗਰੀ : ਫੁਲ ਕਰੀਮ ਵਾਲਾ ਦੁੱਧ - 1 ਲਿਟਰ, ਪਕਿਆ ਅੰਬ - 1(ਕਪ) (ਪਲਪ), ਪਕਿਆ ਅੰਬ - ½ (ਕਪ) (ਬਰੀਕ ਕੱਟਿਆ ਹੋਇਆ), ਛੋਟੇ ਚੌਲ - ¼ ਕਪ (ਭਿੱਜੇ ਹੋਏ), ਚੀਨੀ - ½ ਕਪ, ਇਲਾਚੀ ਪਾਉਡਰ - ¼ ਛੋਟਾ ਚੱਮਚ, ਕਾਜੂ - 8-10, ਬਦਾਮ - 8-10

KheerKheer

ਢੰਗ - ਕਿਸੇ ਵੱਡੇ ਭਾਂਡੇ ਵਿਚ ਦੁੱਧ ਉਬਾਲਣ ਲਈ ਗੈਸ ਉਤੇ ਰੱਖ ਦਿਓ। ਇਸ ਵਿਚ, ਕਾਜੂ ਨੂੰ ਥੋੜ੍ਹਾ ਮੋਟਾ - ਮੋਟਾ ਅਤੇ ਬਦਾਮ ਨੂੰ ਪਤਲਾ - ਪਤਲਾ ਕੱਟਕੇ ਤਿਆਰ ਕਰ ਲਓ। ਦੁੱਧ ਨੂੰ ਉਬਾਲਾ ਆਉਣ ਉਤੇ ਗੈਸ ਘੱਟ ਕਰ ਦਿਓ ਅਤੇ ਦੁੱਧ ਵਿਚ ਚੌਲ ਪਾ ਦਿਓ।  ਇਨ੍ਹਾਂ ਨੂੰ ਥੋੜ੍ਹੀ - ਥੋੜ੍ਹੀ ਦੇਰ ਵਿਚ ਚਲਾਉਂਦੇ ਹੋਏ ਪਕਾ ਲਓ। ਦੁੱਧ ਨੂੰ ਚੰਗੀ ਤਰ੍ਹਾਂ ਨਾਲ ਗਾੜਾ ਹੋ ਜਾਣ ਤੇ ਚੌਲ ਦੁੱਧ ਵਿਚ ਪਕ ਜਾਣ ਉਤੇ ਇਸ ਵਿਚ ਥੋੜ੍ਹੇ - ਜਿਹੇ ਕਟੇ ਹੋਏ ਕਾਜੂ ਅਤੇ ਬਦਾਮ ਪਾ ਕੇ ਮਿਕਸ ਕਰ ਦਿਓ ਅਤੇ ਖੀਰ ਨੂੰ ਗੈਸ ਤੇ 4 - 5 ਮਿੰਟ ਪਕਨ ਦਿਓ।

Mango KheerMango Kheer

ਜਦੋਂ ਖੀਰ ਚੰਗੀ ਤਰ੍ਹਾਂ ਨਾਲ ਗਾੜ੍ਹੀ ਹੋ ਜਾਵੇ ਅਤੇ ਚਾਵਲ ਵੀ ਦੁੱਧ ਵਿਚ ਚੰਗੀ ਤਰ੍ਹਾਂ ਨਾਲ ਪੱਕ ਕੇ ਇਕਸਾਰ ਹੋ ਜਾਣ ਤਾਂ ਇਸ ਵਿਚ ਚੀਨੀ ਅਤੇ ਇਲਾਚੀ ਪਾਊਡਰ ਪਾ ਕੇ ਮਿਕਸ ਕਰ ਦਿਓ। ਖੀਰ ਨੂੰ ਘੱਟ ਸੇਕ ਉਤੇ 1 - 2 ਮਿੰਟ ਹੋਰ ਪਕਾ ਲਓ। ਬਾਅਦ ਵਿਚ,  ਗੈਸ ਬੰਦ ਕਰ ਦਿਓ। ਖੀਰ ਨੂੰ ਗੈਸ ਤੋਂ ਉਤਾਰ ਕੇ ਜਾਲੀ ਸਟੈਂਡ ਉਤੇ ਰੱਖ ਦਿਓ ਅਤੇ ਖੀਰ ਨੂੰ ਥੋੜ੍ਹਾ ਠੰਡਾ ਹੋਣ ਦਿਓ।

KheerKheer

ਖੀਰ ਦੇ ਥੋੜ੍ਹਾ ਠੰਡਾ ਹੋ ਜਾਣ ਉਤੇ ਇਸ ਵਿਚ ਅੰਬ ਦਾ ਪਲਪ ਪਾਕੇ ਮਿਲਾ ਦਿਓ। ਨਾਲ ਹੀ ਬਰੀਕ ਕਟੇ ਹੋਏ ਅੰਬ ਦੇ ਟੁਕੜੇ ਵੀ ਪਾ ਕੇ ਮਿਕਸ ਕਰ ਦਿਓ। ਅੰਬ ਦੀ ਖੀਰ ਨੂੰ ਕੌਲੇ ਵਿਚ ਕੱਢ ਲਓ। ਇਸ ਤੋਂ ਬਾਅਦ ਇਸ ਉਤੇ ਕਾਜੂ - ਬਦਾਮ ਅਤੇ ਅੰਬ ਦੇ ਟੁਕੜੇ ਪਾ ਕੇ ਸਜਾ ਦਿਓ।  ਸਵਾਦ ਨਾਲ ਭਰਪੂਰ ਅੰਬ ਦੀ ਖੀਰ ਨੂੰ ਜਦੋਂ ਚਾਹੋ ਠੰਡੀ ਜਾਂ ਗਰਮ ਪਰੋਸੋ ਅਤੇ ਖਾਓ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement