
ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਸੋਇਆ ਕੀਮਾ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ।
ਚੰਡੀਗੜ੍ਹ: ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਸੋਇਆ ਕੀਮਾ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਸੋਇਆ ਕੀਮਾ ਖਾਣੇ ਵਿਚ ਤਾਂ ਸਵਾਦਿਸ਼ਟ ਹੁੰਦਾ ਹੀ, ਇਸ ਤੋਂ ਇਲਾਵਾ ਇਸ ਵਿਚ ਪ੍ਰੋਟੀਨ ਅਤੇ ਹੋਰ ਕਈ ਪੋਸ਼ਟਿਕ ਤੱਤ ਹੁੰਦੇ ਹਨ। ਇਸ ਨੂੰ ਬਣਾਉਣਾ ਵੀ ਬਹੁਤ ਅਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ:
Soya Keema
ਸਮੱਗਰੀ:
- ਸੋਇਆ ਚੂਰਾ - 130 ਗ੍ਰਾਮ
- ਹਿੰਗ- 1 / 2 ਚੱਮਚ
- ਜੀਰਾ – 1 ਚੱਮਚ
- ਤੇਜ਼ ਪੱਤਾ-2
- ਸਾਬੂਤ ਲਾਲ ਮਿਰਚ- 2
- ਪਿਆਜ਼ 60 ਗ੍ਰਾਮ
- ਅਦਰਕ ਅਤੇ ਲਸਣ ਦਾ ਪੇਸਟ 1 ਚੱਮਚ
- ਹਰੀ ਮਿਰਚ 10 ਗ੍ਰਾਮ
- ਟਮਾਟਰ 40 ਗ੍ਰਾਮ
- ਲਾਲ ਮਿਰਚ ਪਾਊਡਰ 1 / 2 ਚੱਮਚ
- ਧਨੀਆ ਪਾਊਡਰ 1 ਚੱਮਚ
- ਜੀਰਾ ਪਾਊਡਰ 1 ਚੱਮਚ
- ਦੇਗੀ ਮਿਰਚੀ 1 ਚੱਮਚ
- ਹਲਦੀ 1 / 2 ਚੱਮਚ
- ਗਰਮ ਮਸਾਲਾ 1 ਚੱਮਚ
- ਗਰਮ ਪਾਣੀ
- ਸਜਾਵਟ ਲਈ ਕਸੂਰੀ ਮੇਥੀ
Soya Keema
ਵਿਧੀ:
- ਇਕ ਕਟੋਰਾ ਲਓ ਇਸ ਵਿਚ ਸੋਇਆ ਚੂਰਾ ਪਾਓ। ਗਰਮ ਪਾਣੀ ਪਾਓ ਅਤੇ 8-10 ਮਿੰਟ ਲਈ ਭਿਓਂ ਦਿਓ। ਭਿਓਣ ਮਗਰੋਂ ਇਸ ਨੂੰ ਛਾਣ ਲਓ।
- ਇਕ ਕੜਾਹੀ ਵਿਚ ਤੇਲ ਪਾਓ। ਤੇਲ ਦੇ ਗਰਮ ਹੋਣ ’ਤੇ ਇਸ ਵਿਚ ਹਿੰਗ ਪਾਓ, ਨਾਲ ਹੀ ਤੇਜ਼ ਪੱਤਾ, ਸਾਬੂਤ ਲਾਲ ਮਿਰਚ, ਜੀਰਾ ਪਾਓ । ਹੁਣ ਇਸ ਵਿਚ ਕੱਟਿਆ ਹੋਇਆ ਪਿਆਜ਼ ਪਾਓ ਅਤੇ ਉਦੋਂ ਤਕ ਪਕਾਓ ਜਦੋਂ ਤਕ ਇਹ ਸੁਨਹਿਰੀ ਭੂਰਾ ਨਹੀਂ ਹੋ ਜਾਂਦਾ।
- ਅਦਰਕ ਅਤੇ ਲਸਣ ਦਾ ਪੇਸਟ ਪਾਓ। ਇਸ ਵਿਚ ਕੱਟੀ ਹੋਈ ਹਰੀ ਮਿਰਚ ਪਾਓ। ਮਸਾਲਿਆਂ ਵਿਚੋਂ ਤੇਲ ਨਿਕਲਣ ਮਗਰੋਂ ਇਸ ਵਿਚ ਕੱਟੇ ਹੋਏ ਟਮਾਟਰ ਪਾਓ।
- ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਦੇਗੀ ਮਿਰਚ, ਗਰਮ ਮਸਾਲਾ,ਜੀਰਾ, ਧਨੀਆ ਪਾਊਡਰ ਪਾਓ। ਵੈਜ਼ੀਟੇਬਲ ਸਟਾਕ ਮਿਲਾਓ ਤੇ 2-3 ਮਿੰਟ ਤੱਕ ਪਕਾਓ।
- ਮਸਾਲੇ ਵਿਚ ਭਿੱਜਿਆ ਹੋਇਆ ਸੋਇਆਬੀਨ ਚੂਰਾ ਪਾਓ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਤੇਲ ਨਹੀਂ ਛੱਡਦਾ।
- ਇਕ ਪੈਨ ਲਓ ਤੇ ਇਸ ਵਿਚ ਬਟਰ ਪਾ ਕੇ ਉਸ ਨੂੰ ਗਰਮ ਕਰੋ।
- ਬਟਰ ’ਤੇ ਪਾਵ ਪਾਓ ਤੇ ਇਸ ਨੂੰ ਦੋਵੇਂ ਪਾਸਿਓਂ ਸੇਕੋ। ਹੁਣ ਇਕ ਪਲੇਟ ਲਓ ਉਸ ਵਿਚ ਪਾਵ ਰੱਖੋ।
- ਇਸ ਨੂੰ ਕਸੂਰੀ ਮੇਥੀ ਨਾਲ ਗਾਰਨਿਸ਼ ਕਰੋ।
- ਇਸ ਨੂੰ ਗਰਮ-ਗਰਮ ਕੀਮਾ ਦੇ ਨਾਲ ਸਰਵ ਕਰੋ।