
ਜੇਕਰ ਤੁਸੀਂ ਨਾਨਵੇਜ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀ ਤੁਹਾਡੇ ਲਈ ਟੈਸਟੀ ਅਤੇ ਸਪਾਏਸੀ ਅਚਾਰੀ ਮੁਰਗ ਦੀ ਰੈਸਪੀ ਲੈ ਕੇ ਆਏ ਹਾਂ। ਵੱਖ - ਵੱਖ ਮਸਾਲਿਆਂ ਦੇ ਨਾਲ ਬਣਿਆ...
ਜੇਕਰ ਤੁਸੀਂ ਨਾਨਵੇਜ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀ ਤੁਹਾਡੇ ਲਈ ਟੈਸਟੀ ਅਤੇ ਸਪਾਏਸੀ ਅਚਾਰੀ ਮੁਰਗ ਦੀ ਰੈਸਪੀ ਲੈ ਕੇ ਆਏ ਹਾਂ। ਵੱਖ - ਵੱਖ ਮਸਾਲਿਆਂ ਦੇ ਨਾਲ ਬਣਿਆ ਹੋਣ ਦੇ ਕਾਰਨ ਇਹ ਖਾਣ ਵਿਚ ਬਹੁਤ ਸਵਾਦਿਸ਼ਟ ਹੁੰਦਾ ਹੈ। ਇੰਨਾ ਹੀ ਨਹੀਂ, ਇਸ ਨੂੰ ਬਣਾਉਣਾ ਵੀ ਕਾਫ਼ੀ ਆਸਾਨ ਹੈ। ਤੁਸੀ ਇਨ੍ਹਾਂ ਨੂੰ ਘਰ ਵਿਚ ਆਏ ਮਹਿਮਾਨਾਂ ਨੂੰ ਵੀ ਬਣਾ ਕੇ ਖਿਲਾ ਸੱਕਦੇ ਹੋ। ਤਾਂ ਜਾਂਣਦੇ ਹਾਂ ਘਰ ਵਿਚ ਅਚਾਰੀ ਮੁਰਗ ਬਣਾਉਣ ਦੀ ਰੈਸਪੀ।
Achari Murgh
ਸਮੱਗਰੀ : - ਤੇਲ - 50 ਮਿ.ਲੀ, ਲੌਂਗ - 3, ਇਲਾਇਚੀ - 5, ਦਾਲਚੀਨੀ ਦਾ ਟੁਕੜਾ - 1 ਇੰਚ, ਪਿਆਜ਼ - 200 ਗਰਾਮ (ਕਟੇ ਹੋਏ), ਅਦਰਕ - ਲਸਣ ਦਾ ਪੇਸਟ - 2 ਛੋਟੇ ਚਮਚ, ਪਿਆਜ਼ - 150 ਗਰਾਮ (ਫਰਾਈ ਪੇਸਟ ਬਣਾਇਆ ਹੋਇਆ), ਟਮਾਟਰ - 100 ਗਰਾਮ (ਕਟਿਆ ਹੋਇਆ), ਮਿਰਚ ਪਾਊਡਰ - 1½ ਛੋਟੇ ਚਮਚ,
Achari Murgh
ਧਨੀਆ ਪਾਊਡਰ - 2 ਛੋਟੇ ਚਮਚ, ਜੀਰਾ ਪਾਊਡਰ - 1½ ਛੋਟੇ ਚਮਚ, ਹਲਦੀ ਪਾਊਡਰ - 1 ਛੋਟਾ ਚਮਚ, ਚਾਟ ਮਸਾਲਾ ਪਾਊਡਰ - 1 ਛੋਟਾ ਚਮਚ, ਚਿਕਨ - 500 ਗਰਾਮ (ਕਟਿਆ ਹੋਇਆ), ਅਮਚੂਰ ਪਾਊਡਰ - 1 ਛੋਟਾ ਚਮਚ, ਕਾਜੂ ਪੇਸਟ - 35 ਗਰਾਮ (ਕਾਜੂ ਨੂੰ ਤਲ ਕੇ ਪੇਸਟ ਬਣਾ ਲਓ), ਅਚਾਰ - 50 ਗਰਾਮ, ਲੂਣ - ਸਵਾਦਾਨੁਸਾਰ
Achari Murgh
ਢੰਗ :- ਪੈਨ ਵਿਚ ਤੇਲ ਗਰਮ ਕਰ ਕੇ ਉਸ ਵਿਚ 3 ਲੌਂਗ, 5 ਇਲਾਚੀ ਅਤੇ 1 ਦਾਲ ਚੀਨੀ ਸਟਿਕ ਨੂੰ ਫਰਾਈ ਕਰ ਲਓ। ਇਸ ਤੋਂ ਬਾਅਦ ਇਸ ਵਿਚ 200 ਗਰਾਮ ਕਟੇ ਹੋਏ ਪਿਆਜ਼ ਪਾ ਕੇ ਫਰਾਈ ਕਰ ਲਓ। ਹੁਣ ਇਸ ਵਿਚ 2 ਚਮਚ ਅਦਰਕ - ਲਸਣ ਪੇਸਟ ਅਤੇ 150 ਗਰਾਮ ਪਿਆਜ ਦਾ ਪੇਸਟ ਪਾ ਕੇ ਥੋੜ੍ਹੀ ਦੇਰ ਤੱਕ ਭੁੰਨੋ।
Achari Murgh
ਹੁਣ ਇਸ ਵਿਚ 100 ਗਰਾਮ ਟਮਾਟਰ, 1½ ਚਮਚ ਮਿਰਚ ਪਾਊਡਰ, 2 ਚਮਚ ਧਨੀਆ ਪਾਊਡਰ, 1½ ਚਮਚ ਜ਼ੀਰਾ ਪਾਊਡਰ, 1 ਚਮਚ ਹਲਦੀ ਪਾਊਡਰ ਅਤੇ 1 ਚਮਚ ਚਾਟ ਮਸਾਲਾ ਪਾਊਡਰ ਮਿਕਸ ਕਰ ਕੇ ਘੱਟ ਅੱਗ 'ਤੇ ਪਕਨ ਲਈ ਰੱਖ ਦਿਓ। ਜਦੋਂ ਮਸਾਲਾ ਤੇਲ ਛੱਡਣ ਲੱਗੇ ਤਾਂ ਇਸ ਵਿਚ ਲੂਣ ਸਵਾਦਾਨੁਸਾਰ ਅਤੇ 500 ਗਰਾਮ ਚਿਕਨ ਪਾ ਕੇ ਕੁੱਝ ਦੇਰ ਤੱਕ ਪਕਨ ਲਈ ਛੱਡ ਦਿਓ।
Achari Murgh
ਇਸ ਤੋਂ ਬਾਅਦ ਇਸ ਵਿਚ 1 ਚਮਚ ਅਮਚੂਰ ਪਾਊਡਰ, 35 ਗਰਾਮ ਕਾਜੂ ਪੇਸਟ ਅਤੇ 50 ਗਰਾਮ ਅਚਾਰ ਪਾ ਕੇ 5 - 6 ਮਿੰਟ ਲਈ ਪਕਾਓ। ਤੁਹਾਡਾ ਅਚਾਰੀ ਮੁਰਗ ਤਿਆਰ ਹੈ। ਹੁਣ ਤੁਸੀ ਇਸ ਨੂੰ ਨਾਨ ਦੇ ਨਾਲ ਗਰਮਾ - ਗਰਮ ਸਰਵ ਕਰੋ।