
5-6 ਉਬਲੀ ਹੋਈ ਅਰਬੀ, 2-3 ਹਰੀ ਮਿਰਚ, 1/2 ਚਮਚ ਅਮਚੂਰ ਪਾਊਡਰ, 1/2 ਚਮਚ ਲਾਲ ਮਿਰਚ ਪਾਊਡਰ, ਕੜ੍ਹੀ ਪੱਤਾ, 3 ਵੱਡੇ ਚਮਚ ਤੇਲ, ਨਮਕ ਸਵਾਦ ਅਨੁਸਾਰ...
ਸਮੱਗਰੀ : 5-6 ਉਬਲੀ ਹੋਈ ਅਰਬੀ, 2-3 ਹਰੀ ਮਿਰਚ, 1/2 ਚਮਚ ਅਮਚੂਰ ਪਾਊਡਰ, 1/2 ਚਮਚ ਲਾਲ ਮਿਰਚ ਪਾਊਡਰ, ਕੜ੍ਹੀ ਪੱਤਾ, 3 ਵੱਡੇ ਚਮਚ ਤੇਲ, ਨਮਕ ਸਵਾਦ ਅਨੁਸਾਰ।
Dry Taro
ਬਣਾਉਣ ਦਾ ਤਰੀਕਾ : ਇਕ ਕੜਾਹੀ ਵਿਚ ਤੇਲ ਗਰਮ ਕਰੋ। ਜਦ ਤੇਲ ਗਰਮ ਹੋ ਜਾਵੇ ਤਾਂ ਉਸ ਵਿਚ ਕੜ੍ਹੀ ਪੱਤਾ, ਲਾਲ ਮਿਰਚ ਪਾਊਡਰ, ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ। ਫਿਰ ਇਸ ਵਿਚ ਉਬਲੀ ਹੋਈ ਅਰਬੀ ਪਾ ਕੇ ਚੰਗੀ ਤਰ੍ਹਾਂ ਤਲੋ। ਨਮਕ ਅਤੇ ਅਮਚੂਰ ਪਾਊਡਰ ਵੀ ਪਾ ਦਿਉ। ਜਦ ਅਰਬੀ ਚੰਗੀ ਤਰ੍ਹਾਂ ਭੁੰਨੀ ਜਾਵੇ ਤਾਂ ਇਸ ਨੂੰ ਪੂੜੀਆਂ ਜਾਂ ਆਲੂ ਦੇ ਰਾਇਤੇ ਨਾਲ ਪਰੋਸੋ।