
ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਜੇਕਰ ਤੁਹਾਡਾ ਚਾਇਨੀਜ਼ ਖਾਣਾ ਖਾਣ ਦਾ ਮਨ ਹੈ , ਤਾਂ ਹੁਣ ਤੁਹਾਨੂੰ ਕਿਸੇ ਰੇਸਟੋਰੈਂਟ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ । ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮੰਚੂਰੀਅਨ ਜਿਸ ਨੂੰ ਬਣਾਉਣਾ ਹੈ ਬਹੁਤ ਹੀ ਆਸਾਨ । ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
manchurian
ਸਮਗਰੀ ( ਮੰਚੂਰੀਅਨ ਬਾਲਸ ਦੇ ਲਈ ) - ਬਰੈਡ ਸਲਾਇਸ 3, ਕੱਦੂਕਸ ਕੀਤੀ ਹੋਈ ਗਾਜਰ 160 ਗਰਾਮ, ਕੱਦੂਕਸ ਕੀਤੀ ਹੋਈ ਗੋਭੀ 160 ਗਰਾਮ, ਅਦਰਕ - ਲਸਣ ਪੇਸਟ 1 ਚਮਚ, ਪੇਪਿਕਾ 1 ਚਮਚ, ਕਾਰਨ ਫਲੋਰ 70 ਗਰਾਮ, ਨਮਕ 1/2 ਚਮਚ, ਪਾਣੀ 60 ਮਿਲੀਲੀਟਰ, ਤਲਣ ਲਈ ਤੇਲ
manchurian
ਬਣਾਉਣ ਦਾ ਤਰੀਕਾ - ਇਕ ਬਲੈਂਡਰ ਵਿੱਚ ਬਰੈਡ ਸਲਾਇਸ ਪਾ ਕਰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਨੂੰ ਇੱਕ ਕਟੋਰੇ ਵਿੱਚ ਇਕੱਠਾ ਕਰੋ। ਇਸ ਵਿੱਚ ਗਾਜਰ, ਗੋਭੀ, ਲਾਲ ਮਿਰਚ, ਅਦਰਕ - ਲਸਣ ਪੇਸਟ, ਕਾਰਨ ਫਲੋਰ, ਲੂਣ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ । ਇਸ ਤੋਂ ਬਾਅਦ ਥੋੜ੍ਹਾ - ਥੋੜਾ ਮਿਕਸ ਕਰੋ ਅਤੇ ਇਸ ਦੇ ਗੋਲੇ ਬਣਾਓ। ਹੁਣ ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਸੋਨੇ-ਰੰਗਾ ਭੂਰਾ ਅਤੇ ਕੁਰਕੁਰਾ ਹੋਣ ਤੱਕ ਇਨ੍ਹਾਂ ਨੂੰ ਡੀਪ ਫਰਾਈ ਕਰੋ । ਇਸ ਨੂੰ ਟਿਸ਼ੂ ਪੇਪਰ 'ਤੇ ਕੱਢ ਕੇ ਇੱਕ ਪਾਸੇ ਰੱਖੋ ।
manchurian
( ਬਾਕੀ ਸਮਗਰੀ ਗਰੇਵੀ ਦੇ ਲਈ ) - ਤੇਲ 3 ਚਮਚ, ਹਰੀ ਮਿਰਚ 2, ਲਸਣ 2 ਚਮਚ, ਹਰਾ ਪਿਆਜ 50 ਗਰਾਮ, ਪਿਆਜ 50 ਗਰਾਮ, ਸ਼ਿਮਲਾ ਮਿਰਚ 80 ਗਰਾਮ, ਕੇਚਅੱਪ 4 ਚਮਚ, ਚਿੱਲੀ ਸਾਸ 2 ਚਮਚ, ਸਿਰਕਾ 1 ਵੱਡਾ ਚਮਚ, ਸੋਇਆ ਸਾਸ 2 ਚਮਚ, ਕਾਲੀ ਮਿਰਚ 1/2 ਚਮਚ, ਨਮਕ 1/2 ਚਮਚ, ਪਾਣੀ 110 ਮਿਲੀਲੀਟਰ, ਕੋਰਨ 2 ਚਮਚ, ਪਾਣੀ 50 ਮਿਲੀਲੀਟਰ
manchurian
ਇਕ ਕੜਾਹੀ ਵਿਚ 3 ਚਮਚ ਤੇਲ ਗਰਮ ਕਰੋ ਅਤੇ ਉਸ ਵਿਚ ਲਸਣ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਭੂੰਨੋ। ਇਸ ਤੋਂ ਬਾਅਦ ਹਰਾ ਪਿਆਜ ਅਤੇ ਪਿਆਜ ਅਤੇ ਸ਼ਿਮਲਾ ਮਿਰਚ ਪਾ ਕੇ ਭੁੰਨੋ। ਹੁਣ ਇਸ ਵਿੱਚ ਕੇਚਅੱਪ, ਚਿੱਲੀ ਸਾਸ, ਸਿਰਕਾ ਅਤੇ ਸੋਇਆ ਸਾਸ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਕਾਲੀ ਮਿਰਚ ਅਤੇ ਨਮਕ ਪਾ ਕੇ ਮਿਲਾਓ ਅਤੇ 3 ਤੋਂ 5 ਮਿੰਟ ਲਈ ਪਕਾਓ।
manchurian
ਹੁਣ ਇਸ ਵਿਚ 110 ਮਿਲੀਲੀਟਰ ਪਾਣੀ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਕਟੋਰੇ ਵਿੱਚ ਕਾਰਨ ਫਲੋਰ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ ਨੂੰ ਗਰੇਵੀ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਅਤੇ ਗਾੜਾ ਹੋਣ ਤੱਕ ਪਕਾਓ । ਹੁਣ ਇਸ ਵਿੱਚ ਮੰਚੂਰੀਅਨ ਦੇ ਗੋਲੇ ਪਾਓ ਅਤੇ ਚੰਗੀ ਤਰ੍ਹਾਂ ਪਕਾਓ । ਇਨ੍ਹਾਂ ਨੂੰ 2-3 ਮਿੰਟ ਲਈ ਪਕਾਓ। ਪਕਾਉਣ ਤੋਂ ਬਾਅਦ ਇਸ ਨੂੰ ਗਰਮ -ਗਰਮ ਪਰੋਸੋ।