ਕੀ ਤੁਸੀਂ ਸਮੇਂ ਸਿਰ ਦੁਪਹਿਰ ਦਾ ਭੋਜਨ ਖਾਂਦੇ ਹੋ?

ਏਜੰਸੀ | Edited by : ਸੁਖਵਿੰਦਰ ਕੌਰ
Published Jun 21, 2019, 9:27 am IST
Updated Jun 21, 2019, 4:22 pm IST
ਜਾਣੋ ਭੋਜਨ ਸਮੇਂ ਸਿਰ ਕਰਨ ਦੇ ਕੀ ਹਨ ਫ਼ਾਇਦੇ
Which is the best time to eat your meals right time of breakfast lunch and dinner
 Which is the best time to eat your meals right time of breakfast lunch and dinner

ਨਵੀਂ ਦਿੱਲੀ: ਨੀਂਦ ਅਤੇ ਸਮੇਂ ਨੂੰ ਨਜ਼ਰਅੰਦਾਜ਼ ਕਰ ਕੇ ਭੋਜਨ ਖਾਣ ਨਾਲ ਭਾਰ ਵਧਦਾ ਹੈ। ਦੇਰ ਨਾਲ ਸੌਣ ਵਾਲੇ ਵੀ ਸਮੇਂ 'ਤੇ ਸੌਣ ਵਾਲਿਆਂ ਜਿੰਨੀ ਕੈਲੋਰੀ ਲੈਂਦੇ ਹਨ। ਪਰ ਖਾਣ ਦੇ ਸਮੇਂ ਨਾਲ ਬਹੁਤ ਕੁੱਝ ਬਦਲ ਜਾਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਭੋਜਨ ਸਹੀ ਸਮੇਂ 'ਤੇ ਕਰਨ ਦਾ ਤਰੀਕਾ ਹੈ ਕਿ ਜੀਵਨ ਸ਼ੈਲੀ ਮੁਤਾਬਕ ਖਾਣ ਪੀਣ ਦਾ ਸਮਾਂ ਤਹਿ ਕੀਤਾ ਜਾਵੇ। ਇਸ ਨਾਲ ਖਾਣ-ਪੀਣ ਦੀਆਂ ਆਦਤਾਂ 'ਤੇ ਵੀ ਨਿਗਰਾਨੀ ਰੱਖੀ ਜਾ ਸਕਦੀ ਹੈ।

FoodFood

Advertisement

ਇਸ ਦਾ ਮਤਲਬ ਹੈ ਕਿ ਦਿਨ ਵਿਚ ਕੀ ਕੁੱਝ ਖਾਣਾ ਹੈ ਇਸ 'ਤੇ ਧਿਆਨ ਦਿੱਤਾ ਜਾਵੇ। ਕੁੱਝ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਸਹੀ ਸਮੇਂ 'ਤੇ ਸਹੀ ਭੋਜਨ ਖਾਣਾ ਪਸੰਦ ਨਹੀਂ ਹੁੰਦਾ। ਇਕ ਰਿਸਰਚ ਮੁਤਾਬਕ ਫਿਟ, ਸਿਹਤਮੰਦ ਅਤੇ ਸਲਿਮ ਬਣਨ ਦਾ ਰਾਜ ਖਾਣ-ਪੀਣ ਦੇ ਸਮੇਂ ਵਿਚ ਛੁਪਿਆ ਹੋਇਆ ਹੈ। ਜੇ ਭਾਰ ਨੂੰ ਘੱਟ ਕਰਨਾ ਹੈ ਤਾਂ ਸਵੇਰ, ਦੁਪਹਿਰ ਅਤੇ ਸ਼ਾਮ ਦਾ ਭੋਜਨ ਸਮੇਂ ਸਿਰ ਕਰਨਾ ਚਾਹੀਦਾ ਹੈ।

FoodFood

ਦੁਪਹਿਰ ਦਾ ਭੋਜਨ 3 ਵਜੇ ਤੋਂ ਬਾਅਦ ਨਹੀਂ ਕਰਨਾ ਚਾਹੀਦਾ। ਸੌਣ ਤੋਂ ਇਕ ਘੰਟਾ ਪਹਿਲਾਂ ਵੀ ਭੋਜਨ ਨਹੀਂ ਖਾਣਾ ਚਾਹੀਦਾ ਇਸ ਤੋਂ 2 ਜਾਂ 3 ਘੰਟੇ ਪਹਿਲਾਂ ਭੋਜਨ ਖਾ ਲੈਣਾ ਚਾਹੀਦਾ ਹੈ। ਇਸ ਨਾਲ ਸਾਡੇ ਸ਼ਰੀਰ ਨੂੰ ਬਹੁਤ ਫ਼ਰਕ ਪੈਂਦਾ ਹੈ। ਭੋਜਨ ਦੇ ਸਮੇਂ ਸਿਰ ਨਾ ਕਰਨ ਦਾ ਪ੍ਰਭਾਵ ਸਾਡੇ ਸ਼ਰੀਰ ਦੇ ਭਾਰ 'ਤੇ ਪੈਂਦਾ ਹੈ। ਇਸ ਨਾਲ ਸ਼ਰੀਰ ਦਾ ਭਾਰ ਬਹੁਤ ਵਧ ਜਾਂਦਾ ਹੈ। ਇਸ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਸਮੇਂ ਤਹਿਤ ਹੀ ਭੋਜਨ ਖਾਣਾ ਚਾਹੀਦਾ ਹੈ।

ਸਵੇਰ ਦਾ ਭੋਜਨ

ਉੱਠਣ ਤੋਂ ਬਾਅਦ ਅੰਧੇ ਘੰਟੇ ਦੇ ਅੰਦਰ-ਅੰਦਰ ਸਵੇਰ ਦਾ ਭੋਜਨ ਕਰਨਾ ਚਾਹੀਦਾ ਹੈ। ਸਵੇਰੇ 7 ਵਜੇ ਭੋਜਨ ਖਾਣਾ ਬਿਲਕੁੱਲ ਸਹੀ ਸਮਾਂ ਹੁੰਦਾ ਹੈ।

FoodFood

ਦੁਪਹਿਰ ਦਾ ਭੋਜਨ

ਦੁਪਹਿਰ 12.45 ਤੇ ਭੋਜਨ ਕਰਨਾ ਸਭ ਤੋਂ ਵਧੀਆ ਸਮਾਂ ਮੰਨਿਆ ਗਿਆ ਹੈ। ਸਵੇਰ ਅਤੇ ਦੁਪਹਿਰ ਦੇ ਭੋਜਨ ਵਿਚ ਘੱਟੋ ਘੱਟ 4 ਘੰਟਿਆਂ ਦਾ ਫ਼ਰਕ ਹੋਣਾ ਚਾਹੀਦਾ ਹੈ।

FoodFood

ਰਾਤ ਦਾ ਭੋਜਨ

ਸ਼ਾਮ 7 ਵਜੇ ਤੋਂ ਪਹਿਲਾਂ-ਪਹਿਲਾਂ ਰਾਤ ਦਾ ਭੋਜਨ ਖਾਣ ਦਾ ਸਹੀ ਸਮਾਂ ਹੁੰਦਾ ਹੈ। ਰਾਤ ਦੇ ਭੋਜਨ ਅਤੇ ਸੌਣ ਵਿਚ ਘੱਟੋ-ਘੱਟ ਤਿੰਨ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ।

Location: India, Delhi, New Delhi
Advertisement

 

Advertisement
Advertisement