ਨਾਸ਼ਤੇ ਵਿਚ ਬਣਾਓ Mayo Sandwich
Published : Jun 21, 2021, 5:56 pm IST
Updated : Jun 21, 2021, 5:56 pm IST
SHARE ARTICLE
Mayo Sandwich
Mayo Sandwich

ਅੱਜ ਜਿਸ ਸੈਂਡਵਿਚ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਹੁਤ ਹੀ ਸਵਾਦਿਸ਼ਟ ਤੇ ਬਣਾਉਣ ਵਿਚ ਬੇਹੱਦ ਆਸਾਨ ਹੈ।

ਚੰਡੀਗੜ੍ਹ: ਉਂਝ ਤਾਂ ਤੁਸੀਂ ਕਈ ਤਰ੍ਹਾਂ ਦੇ ਸੈਂਡਵਿਚ ਬਣਾਏ ਹੋਣਗੇ ਅਤੇ ਤੁਹਾਨੂੰ ਉਹ ਖਾਣ ਵਿਚ ਸੁਵਾਦ ਵੀ ਲੱਗੇ ਹੋਣਗੇ ਪਰ ਅੱਜ ਜਿਸ ਸੈਂਡਵਿਚ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਹੁਤ ਹੀ ਸਵਾਦਿਸ਼ਟ ਤੇ ਬਣਾਉਣ ਵਿਚ ਬੇਹੱਦ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ:

Sandwich Sandwich

ਸਮੱਗਰੀ: -

  • ਪੱਤਾ ਗੋਭੀ- 200 ਗ੍ਰਾਮ
  • ਸ਼ਿਮਲਾ ਮਿਰਚ- 80 ਗ੍ਰਾਮ
  • ਗਾਜਰ- 120 ਗ੍ਰਾਮ
  • ਖੀਰਾ- 80 ਗ੍ਰਾਮ
  • ਮਿਓਨੀਜ਼ - 400 ਗ੍ਰਾਮ
  • ਕਾਲੀ ਮਿਰਚ ਪਾਊਡਰ- 1 ਚੱਮਚ
  • ਸੁੱਕੀ ਤੁਲਸੀ-  1 ਚੱਮਚ
  • ਸਵਾਦ ਅਨੁਸਾਰ ਨਮਕ

SandwichSandwich

ਵਿਧੀ:

  1. ਇਕ ਕਟੋਰਾ ਲਓ। ਇਸ ਵਿਚ ਕੱਟੀ ਹੋਈ ਗੋਭੀ, ਸ਼ਿਮਲਾ ਮਿਰਚ, ਗਾਜਰ, ਖੀਰੇ ਪਾਓ।
  2. ਹੁਣ ਇਸ ਵਿਚ ਮਿਓਨੀਜ਼, ਕਾਲੀ ਮਿਰਚ ਪਾਊਡਰ, ਸੁੱਕੀ ਤੁਲਸੀ ਤੇ ਸਵਾਦ ਅਨੁਸਾਰ ਨਮਕ ਪਾਓ।
  3. ਸਭ ਨੂੰ ਮਿਲਾਓ ਅਤੇ ਡਰੈਸਿੰਗ ਬਣਾਓ।
  4. ਇਕ ਬਰੈੱਡ ਲਓ ਅਤੇ ਇਸ ਦੇ ਕਿਨਾਰੇ ਕੱਟੋ।
  5. ਤਿਆਰ ਕੀਤੀ ਗਈ ਮਿਓਨੀਜ਼ ਡਰੈਸਿੰਗ ਇਸ ਉੱਤੇ ਫੈਲਾਓ।
  6. ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।
  7. ਇਸ 'ਤੇ ਦੁਬਾਰਾ ਮਿਓਨੀਜ਼ ਡਰੈਸਿੰਗ ਫੈਲਾਓ।
  8. ਇਸ ਨੂੰ ਇਕ ਹੋਰ ਬਰੈੱਡ ਨਾਲ ਢਕੋ।
  9. ਜੂਸ ਨਾਲ ਇਸ ਦਾ ਆਨੰਦ ਮਾਣੋ।

ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement