
ਦਾਲ ਗਲ ਜਾਣੀ ਚਾਹੀਦੀ ਹੈ। ਜੇਕਰ ਪਾਣੀ ਘੱਟ ਹੋਵੇ ਤਾਂ ਗਰਮ ਕਰ ਕੇ ਹੋਰ ਮਿਲਾ ਦਿਓ। ਤੜਕੇ ਲਈ ਮਿਲਕਫੂਡ ਘਿਓ ਗਰਮ ਕਰੋ। ਉਸ ਵਿਚ ਜੀਰਾ ਚਟਕਾਓ। ..
ਸਮੱਗਰੀ - 1 ਕਪ ਧੁਲੀ ਮਸਰੀ ਦਾਲ, 1/2 ਕਪ ਬਰੀਕ ਕਟਿਆ ਪਿਆਜ, 1 ਵੱਡਾ ਚਮਚ ਅਦਰਕ ਅਤੇ ਲਸਣ ਪੇਸਟ, 1 ਵੱਡਾ ਚਮਚ ਕਿਚਨ ਕਿੰਗ ਪਾਊਡਰ, 1/4 ਛੋਟਾ ਚਮਚ ਕਰੀ ਪਾਊਡਰ, 1 ਛੋਟਾ ਚਮਚ ਹਲਦੀ ਪਾਊਡਰ, 1 ਛੋਟਾ ਚਮਚ ਧਨੀਆ ਪਾਊਡਰ, 1/4 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਇੰਚ ਟੁਕੜਾ ਦਾਲਚੀਨੀ, 1 ਨਗ ਤੇਜਪੱਤਾ, 1 ਕਪ ਕੋਕੋਨਟ ਮਿਲਕ, 4 ਕਪ ਪਾਣੀ, 2 ਵੱਡੇ ਚਮਚ ਘਿਓ, ਲੂਣ ਸਵਾਦਾਨੁਸਾਰ
Coconut dal curry recipe
ਸਮੱਗਰੀ ਤੜਕੇ ਲਈ - 3 ਵੱਡੇ ਚਮਚ ਮਿਲਕਫੂਡ ਘਿਓ, 3 ਵੱਡੇ ਚਮਚ ਟੋਮੈਟੋ ਪਿਊਰੀ, 1 ਛੋਟਾ ਚਮਚ ਕਸ਼ਮੀਰੀ ਮਿਰਚ ਪਾਊਡਰ, 2 ਸਾਬੂਤ ਲਾਲ ਮਿਰਚ, 1 ਛੋਟਾ ਚਮਚ ਜੀਰਾ, ਚੁਟਕੀ ਭਰ ਹਿੰਗ ਪਾਊਡਰ, ਸਜਾਉਣ ਲਈ ਥੋੜ੍ਹੀ ਧਨੀਆ ਪੱਤੀ
Recipe
ਵਿਧੀ - ਦਾਲ ਨੂੰ ਸਾਫ਼ ਕਰ ਕੇ 1 ਘੰਟਾ ਪਾਣੀ ਵਿਚ ਭਿਗੋ ਕੇ ਰੱਖੋ ਅਤੇ ਫਿਰ ਪਾਣੀ ਵੱਖ ਕਰ ਦੋ। ਇਕ ਕੁੱਕਰ ਵਿਚ ਮਿਲਕਫੂਡ ਘਿਓ ਗਰਮ ਕਰਕੇ ਪਿਆਜ, ਅਦਰਕ ਅਤੇ ਲਸਣ ਭੂੰਨੋ। ਸਾਰੇ ਸੁੱਕੇ ਮਸਾਲੇ, ਲੂਣ ਅਤੇ ਦਾਲ ਪਾ ਕੇ 3 ਮਿੰਟ ਗੈਸ 'ਤੇ ਭੁੰਨੋ। ਇਸ ਵਿਚ 4 ਕਪ ਪਾਣੀ ਅਤੇ 1 ਕਪ ਕੋਕੋਨਟ ਮਿਲਕ ਪਾ ਕੇ ਕੁੱਕਰ ਬੰਦ ਕਰੋ। 1 ਸੀਟੀ ਆਉਣ ਤੋਂ ਬਾਅਦ ਗੈਸ ਹੌਲੀ ਕਰੋ। 5 ਮਿੰਟ ਹੋਰ ਪਕਾਓ।
Coconut dal curry recipe
ਜਦੋਂ ਕੁੱਕਰ ਦੀ ਭਾਫ ਨਿਕਲ ਜਾਵੇ ਫਿਰ ਢੱਕਣ ਖੋਲੋ। ਦਾਲ ਗਲ ਜਾਣੀ ਚਾਹੀਦੀ ਹੈ। ਜੇਕਰ ਪਾਣੀ ਘੱਟ ਹੋਵੇ ਤਾਂ ਗਰਮ ਕਰ ਕੇ ਹੋਰ ਮਿਲਾ ਦਿਓ। ਤੜਕੇ ਲਈ ਮਿਲਕਫੂਡ ਘਿਓ ਗਰਮ ਕਰੋ। ਉਸ ਵਿਚ ਜੀਰਾ ਚਟਕਾਓ। ਸਾਬੂਤ ਲਾਲ ਮਿਰਚ, ਹਿੰਗ ਪਾਊਡਰ ਅਤੇ ਕਸ਼ਮੀਰੀ ਮਿਰਚ ਪਾਓ। ਜਦੋਂ ਤੜਕਾ ਭੁੰਨ ਜਾਵੇ ਤੱਦ ਅੱਧਾ ਤੜਕਾ ਇਕ ਬਾਉਲ ਵਿਚ ਕੱਢੋ।
ਬਾਕੀ ਬਚੇ ਤੜਕੇ ਵਿਚ ਟੋਮੈਟੋ ਪਿਊਰੀ ਪਾ ਕੇ ਭੁੰਨੋ ਅਤੇ ਦਾਲ ਵਿਚ ਮਿਲਾ ਦਿਓ। ਦਾਲ ਨੂੰ ਸਰਵਿੰਗ ਬਾਉਲ ਵਿਚ ਕੱਢੋ ਅਤੇ ਉਪਰੋਂ ਦੀ ਹਿੰਗ ਅਤੇ ਜੀਰੇ ਵਾਲਾ ਤੜਕਾ ਪਾਓ ਅਤੇ ਸਰਵ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।