
ਦਾਲਚੀਨੀ 'ਚ ਬਹੁਤ ਸਾਰੇ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਜੋ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਜੇਕਰ ਇਸ ਨੂੰ ਦੁੱਧ ਦੇ..
ਦਾਲਚੀਨੀ 'ਚ ਬਹੁਤ ਸਾਰੇ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਜੋ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਜੇਕਰ ਇਸ ਨੂੰ ਦੁੱਧ ਦੇ ਨਾਲ ਵਰਤਿਆ ਜਾਵੇ ਤਾਂ ਇਸ ਦੇ ਫਾਇਦੇ ਵੱਧ ਜਾਂਦੇ ਹਨ। ਇਕ ਚੱਮਚ ਦਾਲਚੀਨੀ 'ਚ 19 ਕੈਲਰੀ, ਜ਼ੀਰੋ ਫੈਟ, ਸੂਗਰ ਅਤੇ ਪਰੋਟੀਨ ਹੁੰਦਾ ਹੈ। ਇਸ 'ਚ 68% ਮੈਗਨੀਜ਼, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਪਾਇਆ ਜਾਂਦਾ ਹੈ।
Cinnamon Milk
ਇਕ ਗਲਾਸ ਦੁੱਧ ਲਓ, ਉਸ 'ਚ ਇਕ ਚੌਥਾਈ ਚੱਮਚ ਦਾਲਚੀਨੀ ਦਾ ਪਾਊਡਰ ਮਿਲਾ ਕੇ ਉਬਾਲ ਲਵੋ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ। ਸ਼ਹਿਦ ਨੂੰ ਦੁੱਧ ਗਰਮ ਕਰਨ ਤੋਂ ਬਾਅਦ ਮਿਲਾਉਣਾ ਹੈ ਪਹਿਲਾਂ ਨਹੀਂ।
Cinnamon Milk
ਇਮਿਊਨ ਸਿਸਟਮ ਨੂੰ ਕਰ ਦਿੰਦਾ ਹੈ ਮਜ਼ਬੂਤ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ, ਜਿਸ ਨਾਲ ਤੁਸੀਂ ਜਲਦੀ ਬੀਮਾਰ ਨਹੀਂ ਪੈਂਦੇ। ਤੁਹਾਡੇ ਸਰੀਰ 'ਚ ਕੀਟਾਣੂ ਜਲਦੀ ਅਸਰ ਨਹੀਂ ਕਰ ਪਾਉਂਦੇ। ਇਸ ਨਾਲ ਹੀ ਇਹ ਥਕਾਣ ਨੂੰ ਵੀ ਦੂਰ ਕਰਦਾ ਹੈ।
Anti Ageing
ਐਂਟੀ ਏਜਿੰਗ ਦੀ ਤਰ੍ਹਾਂ ਕਰਦਾ ਹੈ ਕੰਮ
ਦਾਲਚੀਨੀ ਵਾਲਾ ਦੁੱਧ ਤੁਹਾਡੇ ਸਰੀਰ ਦੇ ਜੀਵਨ ਅਵਧੀ ਨੂੰ ਵਧਾ ਦਿੰਦਾ ਹੈ। ਇਸ ਤੋਂ ਤੁਹਾਡੀ ਵੱਧਦੀ ਉਮਰ ਦਾ ਅਸਰ ਸਰੀਰ 'ਤੇ ਨਹੀਂ ਹੁੰਦਾ। ਉਮਰ ਵਧਣ 'ਤੇ ਵੀ ਤੁਸੀਂ ਬੁਢੇ ਨਹੀਂ ਦਿਖਦੇ।
Heart Attack
ਦਿਲ ਦੇ ਦੌਰੇ ਦਾ ਖ਼ਤਰਾ ਨਹੀਂ ਰਹਿੰਦਾ
ਦਾਲਚੀਨੀ ਵਾਲਾ ਦੁੱਧ ਬਲਡ ਪਰੈਸ਼ਰ ਨੂੰ ਨਿਯੰਤਰਣ ਕਰਦਾ ਹੈ ਇਹ ਧਮਨੀਆਂ 'ਚ ਹੋਣ ਵਾਲੇ ਰੁਕਾਵਟ ਨੂੰ ਦੂਰ ਕਰਦਾ ਹੈ ਨਾਲ ਹੀ ਇਹ ਕੋਲੇਸਟ੍ਰੋਲ ਪੱਧਰ ਨੂੰ ਵੀ ਘੱਟ ਕਰ ਦਿੰਦਾ ਹੈ।
Weight Lose
ਭਾਰ ਘਟਾਉਣ 'ਚ ਕਰਦਾ ਹੈ ਮਦਦ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ ਕਿਉਂਕਿ ਇਹ ਸਰੀਰ ਦੇ ਮੈਟਾਬਲੀਜ਼ਮ ਵਧਾ ਦਿੰਦਾ ਹੈ। ਨਾਲ ਹੀ ਇਹ ਚਰਬੀ ਨੂੰ ਵੀ ਪਿਘਲਾਉਂਦਾ ਹੈ।
Skin Infection
ਚਮੜੀ ਦੀ ਸਮੱਸਿਆ ਨੂੰ ਕਰਦਾ ਹੈ ਦੂਰ
ਇਹ ਐਂਟੀ ਫ਼ੰਗਲ ਅਤੇ ਐਂਟੀ ਬੈਕਟੀਰੀਅਲ ਤੱਤ ਦੇ ਨਾਲ ਆਉਂਦਾ ਹੈ। ਇਸ ਨੂੰ ਪੀਣ ਨਾਲ ਚਮੜੀ ਦੀ ਸਮੱਸਿਆ ਜਿਵੇਂ ਮੁੰਹਾਸੇ ਜਾਂ ਕੀਲਾਂ ਆਦਿ ਨਹੀਂ ਹੁੰਦੇ। ਇਸ ਤੋਂ ਬਾਲ ਝੜਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
diabetes
ਸੂਗਰ 'ਚ ਫਾਇਦੇਮੰਦ
ਇਹ ਦੁੱਧ ਸੂਗਰ ਨੂੰ ਨਿਯੰਤਰਣ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਬਲਡ ਸੂਗਰ ਪੱਧਰ 'ਚ ਉਛਾਲ ਨਹੀਂ ਹੁੰਦਾ ਹੈ।
Sleep
ਚੰਗੀ ਨੀਂਦ ਆਉਣਾ
ਦਾਲਚੀਨੀ ਵਾਲਾ ਦੁੱਧ ਦਿਮਾਗ ਦੀ ਥਕਾਣ ਨੂੰ ਦੂਰ ਕਰਦਾ ਹੈ। ਇਸ ਨੂੰ ਪੀਣ ਤੋਂ ਬਾਅਦ ਨੀਂਦ ਚੰਗੀ ਆਉਂਦੀ ਹੈ। ਨੀਂਦ ਨਾ ਆਉਣ ਵਾਲੇ ਲੋਕਾਂ ਨੂੰ ਇਹ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ।