
ਜੱਜ ਸੁਰੇਸ਼ ਕੈਤ ਨੇ ਚਿਦੰਬਰਮ ਦੀ ਜ਼ਮਾਨਤ ਅਰਜ਼ੀ 'ਤੇ ਕੇਂਦਰੀ ਜਾਂਚ ਬਿਊਰੋ ਕੋਲੋਂ ਜਵਾਬ ਮੰਗਿਆ
ਨਵੀਂਂ ਦਿੱਲੀ : ਦਿੱਲੀ ਹਾਈ ਕੋਰਟ ਨੇ ਆਈਐਨਐਕਸ ਮੀਡੀਆ ਮਾਮਲੇ ਵਿਚ ਤਿਹਾੜ ਜੇਲ ਵਿਚ ਬੰਦ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੀਬੀਆਈ ਕੋਲੋਂ ਜਵਾਬ ਮੰਗਿਆ ਹੈ। ਜੱਜ ਸੁਰੇਸ਼ ਕੈਤ ਨੇ ਚਿਦੰਬਰਮ ਦੀ ਜ਼ਮਾਨਤ ਅਰਜ਼ੀ 'ਤੇ ਕੇਂਦਰੀ ਜਾਂਚ ਬਿਊਰੋ ਕੋਲੋਂ ਜਵਾਬ ਮੰਗਿਆ।
ਪਟੀਸ਼ਨ ਵਿਚ ਕਾਂਗਰਸ ਨੇਤਾ ਨੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਰਾਜਸੀ ਬਦਲੇ ਦਾ ਹੈ। ਚਿਦੰਬਰਮ ਨੇ 19 ਸਤੰਬਰ ਤਕ ਲਈ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਸਬੰਧੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਨੌਤੀ ਦੇਣ ਵਾਲੀ ਅਪਣੀ ਪਟੀਸ਼ਨ ਵਾਪਸ ਲੈ ਲਈ ਹੈ।
Delhi High Court
ਦਰਅਸਲ, ਅਦਾਲਤ ਨੇ ਚਿਦੰਬਰਮ ਨੂੰ ਪੁਛਿਆ ਸੀ ਕਿ ਉਨ੍ਹਾਂ ਦੋ ਵੱਖ ਵੱਖ ਪਟੀਸ਼ਨਾਂ ਕਿਉਂ ਦਾਖ਼ਲ ਕੀਤੀਆਂ ਹਨ? ਅਦਾਲਤ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਅਰਜ਼ੀ ਨੂੰ ਵੀ ਰੱਦ ਕਰ ਦਿਤੀ ਕਿ ਚਿਦੰਬਰਮ ਨੂੰ ਜੇਲ ਵਿਚ ਰੋਜ਼ ਘਰ ਦਾ ਖਾਣਾ ਖਾਣ ਅਤੇ ਪਰਵਾਰ ਦੇ ਜੀਆਂ ਨੂੰ ਰੋਜ਼ ਮਿਲਣ ਦੀ ਆਗਿਆ ਦਿਤੀ ਜਾਵੇ। ਸੀਬੀਆਈ ਦੇ ਵਕੀਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਚਿਦੰਬਰਮ ਦੇ ਘਰ ਵਾਲੇ ਉਸ ਨੂੰ ਹਫ਼ਤੇ ਵਿਚ ਦੋ ਵਾਰ ਜੇਲ ਵਿਚ ਮਿਲ ਰਹੇ ਹਨ ਅਤੇ ਬਤੌਰ ਰਾਜ ਅਸੀਂ ਭੇਦਭਾਵ ਨਹੀਂ ਕਰ ਸਕਦੇ।
Media case: Court seeks reply on Chidambaram's bail plea
ਜ਼ਮਾਨਤ ਪਟੀਸ਼ ਦਾ ਵਿਰੋਧ ਕਰਦਿਆਂ ਮਹਿਤਾ ਨੇ ਕਿਹਾ ਕਿ ਮਾਮਲਾ ਹਾਲੇ ਦੋਸ਼ਪੱਤਰ ਦਾਖ਼ਲ ਕੀਤੇ ਜਾਣ ਤੋਂ ਪਹਿਲਾਂ ਦੇ ਪੱਧਰ ਦਾ ਹੈ ਅਤੇ ਇਹ ਕਥਿਤ ਭ੍ਰਿਸ਼ਟਾਚਾਰ 2007 ਵਿਚ ਹੋਇਆ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚਿਦੰਬਰਮ ਨੇ ਅਪਣੇ ਅਹੁਦੇ ਦੇ ਅਧਿਕਾਰ ਦੀ ਦੁਰਵਰਤੋਂ ਕਰਦਿਆਂ ਭ੍ਰਿਸ਼ਟਾਚਾਰ ਕੀਤਾ, ਕਰੋੜਾਂ ਰੁਪਏ ਲਏ ਅਤੇ ਐਫ਼ਆਈਪੀਬੀ ਦੀ ਪ੍ਰਵਾਨਗੀ ਦਿਤੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 23 ਸਤੰਬਰ ਤੈਅ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।