
ਸਮੱਗਰੀ : 2 ਕਪ ਤਾਜ਼ਾ ਛੈਨਾ, 1 ਵੱਡਾ ਚਮਚ ਸੂਜੀ, 2 ਵੱਡੇ ਚਮਚ ਮੈਦਾ, 1 ਵੱਡਾ ਚਮਚ ਘਿਓ, 1/4 ਚਮਚ ਬੇਕਿੰਗ ਪਾਊਡਰ।
ਸਮੱਗਰੀ : 2 ਕਪ ਤਾਜ਼ਾ ਛੈਨਾ, 1 ਵੱਡਾ ਚਮਚ ਸੂਜੀ, 2 ਵੱਡੇ ਚਮਚ ਮੈਦਾ, 1 ਵੱਡਾ ਚਮਚ ਘਿਓ, 1/4 ਚਮਚ ਬੇਕਿੰਗ ਪਾਊਡਰ।
ਸਮੱਗਰੀ ਚਾਸ਼ਨੀ ਬਣਾਉਣ ਲਈ : 500 ਗ੍ਰਾਮ ਚੀਨੀ, 1 ਲੀਟਰ ਪਾਣੀ, 1 ਛੋਟਾ ਚੱਮਚ ਦੁੱਧ।
Chamcham
ਚਮਚਮ ਬਣਾਉਣ ਦਾ ਢੰਗ : ਸਭ ਤੋਂ ਪਹਿਲਾਂ ਛੈਨਾ ਨੂੰ ਬਿਲਕੁਲ ਬਰੀਕ ਮੈਸ਼ ਕਰ ਲਓ। ਹੁਣ ਇਸ ਵਿਚ ਸੂਜੀ, ਮੈਦਾ, ਘਿਓ ਅਤੇ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਕੁੱਝ ਦੇਰ ਲਈ ਇਦਾਂ ਹੀ ਰੱਖੋ। ਹੁਣ ਇਸ ਮਿਸ਼ਰਣ ਵਿਚ ਮਨਚਾਹੇ ਸਾਇਜ ਦੀਆਂ ਲੋਇਆਂ ਲਓ ਅਤੇ ਚਮਚਮ ਦਾ ਸਰੂਪ ਦਿਓ। ਚਮਚਮ ਨੂੰ ਚਾਸ਼ਨੀ ਵਿਚ ਪਾ ਕੇ ਘੱਟ ਗੈਸ ਉਤੇ ਲਗਭਗ ਅੱਧੇ ਘੰਟੇ ਤੱਕ ਛੱਡ ਦਿਓ। ਚਮਚਮ ਪਕਦਾ ਰਹੇਗਾ ਅਤੇ ਚਾਸ਼ਨੀ ਵੀ ਥੋੜ੍ਹੀ ਗਾੜੀ ਹੋ ਜਾਵੇਗੀ। ਹੁਣ ਚਾਸ਼ਨੀ ਵਿਚੋਂ ਚਮਚਮ ਕੱਢ ਲਓ।
Chamcham
ਚਾਸ਼ਨੀ ਬਣਾਉਣ ਦਾ ਢੰਗ : ਚੀਨੀ ਅਤੇ ਪਾਣੀ ਨੂੰ ਇਕਠਾ ਮਿਲਾ ਕੇ ਗਰਮ ਹੋਣ ਲਈ ਰੱਖੋ। ਉਬਾਲ ਆਉਣ ਉਤੇ 1 ਚੱਮਚ ਦੁੱਧ ਪਾ ਕੇ ਕੁੱਝ ਦੇਰ ਉਬਾਲੋ। ਦੁੱਧ ਪਾਉਣ ਨਾਲ ਚਾਸ਼ਨੀ ਉਤੇ ਚੀਨੀ ਦੀ ਗੰਦਗੀ ਤੈਰਨ ਲੱਗੇਗੀ। ਉਸਨੂੰ ਜਾਲੀਦਾਰ ਛਾਨਣੀ ਨਾਲ ਕੱਢ ਲਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।