
ਭਾਰਤ ਦੇ ਹਰ ਘਰ ਵਿਚ ਲਗਭਗ ਸਾਰੇ ਕਿਸਮ ਦੇ ਲੋਕਾਂ ਨੂੰ ਪਸੰਦ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਵੱਖ...
ਭਾਰਤ ਦੇ ਹਰ ਘਰ ਵਿਚ ਲਗਭਗ ਸਾਰੇ ਕਿਸਮ ਦੇ ਲੋਕਾਂ ਨੂੰ ਪਸੰਦ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਵੱਖ-ਵੱਖ ਤਰੀਕਿਆਂ ਨਾਲ ਮਸਾਲਾ ਖਿਚੜੀ ਬਣਾਈ ਜਾਂਦੀ ਹੈ। ਇਸ ਨੂੰ ਬਨਾਉਣਾ ਬਹੁਤ ਹੀ ਸੌਖਾ ਹੈ, ਸਿਰਫ ਦਾਲ, ਚਾਵਲ ਅਤੇ ਕੁਝ ਮਸਾਲਿਆਂ ਦੇ ਨਾਲ ਤੁਸੀਂ ਕੁਝ ਹੀ ਮਿੰਟਾਂ ਵਿਚ ਮਸਾਲਾ ਖਿਚੜੀ ਬਣਾ ਸਕਦੇ ਹੋ। ਦਾਲ ਅਤੇ ਚਾਵਲ ਦੇ ਨਾਲ ਕੁਝ ਮਸਾਲਿਆਂ ਦੇ ਮਿਲਾਉਣ ਨਾਲ ਬਣੀ ਮਸਾਲਾ ਖਿਚੜੀ ਸਾਰੀਆਂ ਨੂੰ ਪਸੰਦ ਆਉਂਦੀ ਹੈ। ਮਸਾਲਾ ਖਿਚੜੀ ਵਿਚ ਹਲਦੀ ਪਾਊਡਰ ਇਸ ਨੂੰ ਜੋ ਪੀਲਾ ਰੰਗ ਦਿੰਦਾ ਹੈ ਉਹ ਇਸ ਦੇ ਸਵਾਦ ਵਿਚ ਚਾਰ ਚੰਨ ਲਗਾਉਣ ਦੇ ਸਮਾਨ ਹੈ।
khichdi Recipe
ਮਸਾਲਾ ਖਿਚੜੀ ਦੀ ਸਮਗਰੀ- ਹਰੀ ਮੁੰਗ ਦਾਲ -1 ਕੱਪ, ਚਾਵਲ - 1 ਕੱਪ , ਪਿਆਜ-2 , ਆਲੂ-2 , ਨਾਰੀਅਲ ਦਾ 2 ਇੰਚ ਦਾ ਟੁਕੜਾ, ਹਲਦੀ ਪਾਊਡਰ - 1 ਛੋਟਾ ਚਮਚ, ਲਾਲ ਮਿਰਚ ਪਾਊਡਰ - 1 ਛੋਟਾ ਚਮਚ, ਜੀਰਾ - 1 ਛੋਟਾ ਚਮਚ, ਗਰਮ ਮਸਾਲਾ ਪਾਊਡਰ - 1 ਛੋਟਾ ਚਮਚ, ਲਸਣ - 6 ਕਲੀਆਂ , ਅਦਰਕ- 1 ਇੰਚ, ਹਰੀ ਮਿਰਚ - 5 - 6, ਤਾਜ਼ੀ ਧਨਿਆ ਪੱਤੀ,ਘਿਓ - 1 ਚਮਚ, ਤੇਲ - 1 ਚਮਚ, ਸਵਾਦ ਅਨੁਸਾਰ ਲੂਣ।
Masala Khichdi Recipe
ਮਸਾਲਾ ਖਿਚੜੀ ਬਣਾਉਣ ਦੀ ਵਿਧੀ - ਸਭ ਤੋਂ ਪਹਿਲਾਂ ਪਿਆਜ਼ ਨੂੰ ਛਿੱਲ ਕੇ ਉਸ ਨੂੰ ਕੱਟ ਲਉ । ਫਿਰ ਹਰੀ ਮਿਰਚ ਨੂੰ ਧੋ ਕੇ ਕੱਟ ਲਓ। ਇਸ ਤੋਂ ਬਾਅਦ ਆਲੂ ਨੂੰ ਵੀ ਛਿੱਲ ਕੇ ਕੱਟ ਲਓ। ਫਿਰ ਅਦਰਕ ਅਤੇ ਲਸਣ ਨੂੰ ਵੀ ਛਿੱਲ ਕੇ ਪਿਸ ਲਓ। ਧਨਿਆ ਪੱਤੀ ਨੂੰ ਵੀ ਧੋ ਕੇ, ਸਾਫ਼ ਕਰ ਕੇ ਕੱਟ ਲਉ। ਦਾਲ ਅਤੇ ਚਾਵਲ ਨੂੰ ਧੋ ਕੇ ਪਾਣੀ ਵਿਚ ਰੱਖ ਦਿਉ। ਘੱਟ ਤੋਂ ਘੱਟ ਅੱਧੇ ਘੰਟੇ ਤੱਕ ਉਸ ਨੂੰ ਪਾਣੀ ਵਿਚ ਰੱਖੋ। ਹੁਣ ਨਾਰੀਅਲ ਦੇ ਟੁਕੜੇ ਤਿਆਰ ਕਰ ਲਵੋ। ਇਸ ਨੂੰ ਕੁਕਰ ਵਿਚ ਵੀ ਬਣਾ ਸਕਦੇ ਹੋ, ਉਸ ਵਿਚ ਫਿਰ 1 ਵੱਡਾ ਚਮਚ ਘਿਓ ਅਤੇ 1 ਵੱਡਾ ਚਮਚ ਤੇਲ ਲੈ ਕੇ ਉਸ ਵਿਚ ਪਿਆਜ਼ ਪਾ ਕੇ ਤਲ ਲਉ।
Tasty Recipe
ਜਦੋਂ ਪਿਆਜ਼ ਹਲਕੇ ਭੂਰੇ ਹੋਣ ਲੱਗਣ ਤਾਂ ਉਸ ਵਿਚ ਜੀਰਾ, ਲਸਣ, ਅਦਰਕ ਅਤੇ ਹਰੀ ਮਿਰਚ ਵੀ ਪਾ ਦਿਉ ਅਤੇ ਕਟੇ ਹੋਏ ਆਲੂ ਪਾ ਕੇ ਅੰਤ ਵਿਚ ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਗਰਮ ਗਰਮ ਪਾਊਡਰ ਵੀ ਪਾ ਦਿਉ। ਕੁਝ ਸਮੇਂ ਤੱਕ ਤਲਣ ਤੋਂ ਬਾਅਦ ਦਾਲ ਅਤੇ ਚਾਵਲ ਪਾ ਦਿਓ, ਅਤੇ ਚਾਵਲ ਦੇ ਬਰਾਬਰ ਨਾ ਹੋਣ ਤਕ ਉਸ ਵਿਚ ਪਾਣੀ ਪਾਉਂਦੇ ਰਹੋ। ਜੇਕਰ ਪਾਣੀ ਸੁਕ ਜਾਵੇ ਤਾਂ ਸ਼ਾਇਦ ਉਸ ਵਿਚ ਜ਼ਿਆਦਾ ਪਾਣੀ ਵੀ ਮਿਲਾ ਸਕਦੇ ਹੋ। ਇਸ ਤੋਂ ਬਾਅਦ ਮਿਸ਼ਰਣ ਵਿਚ ਆਲੂ ਅਤੇ ਲੂਣ ਪਾ ਦਿਉ।
Masala Khichdi
ਜਦੋਂ ਪਾਣੀ ਉੱਬਲ਼ਣ ਲੱਗੇ ਤਾਂ ਗੈਸ ਦੀ ਅੱਗ ਘੱਟ ਕਰ ਦਿਉ ਅਤੇ ਜਦੋਂ ਚਾਵਲ ਅਤੇ ਦਾਲ ਚੰਗੀ ਤਰ੍ਹਾਂ ਨਾਲ ਪਕ ਜਾਵੇ ਗੈਸ ਬੰਦ ਕਰ ਦਿਓ। ਜੇਕਰ ਤੁਸੀਂ ਇਸ ਨੂੰ ਪ੍ਰੇਸ਼ਰ ਕੁਕਰ ਵਿਚ ਬਣਾ ਰਹੇ ਹੋ ਤਾਂ ਘੱਟ ਅੱਗ ਉੱਤੇ ਕੁਕਰ ਦੀਆਂ ਦੋ ਸੀਟੀਆਂ ਵੱਜਣ ਦਿਓ। ਸਭ ਕੁੱਝ ਬਨਣ ਤੋਂ ਬਾਅਦ ਮਸਾਲਾ ਖਿਚੜੀ ਉੱਤੇ ਧਨਿਆ ਪੱਤੀ ਜ਼ਰੂਰ ਪਾਉ।