
ਚਾਵਲ 375 ਗ੍ਰਾਮ, ਬੈਂਗਣ 150 ਗ੍ਰਾਮ, ਘਿਉ 50 ਗ੍ਰਾਮ, ਪਿਆਜ਼ 150 ਗ੍ਰਾਮ, ਲੂਣ ਲੋੜ ਅਨੁਸਾਰ, ਧਨੀਆ ਤਿੰਨ-ਚੌਥਾਈ ਚਮਚ, ਜੀਰਾ ਤਿੰਨ-ਚੌਥਾਈ ਚਮਚ, ਅ...
ਸਮੱਗਰੀ : ਚਾਵਲ 375 ਗ੍ਰਾਮ, ਬੈਂਗਣ 150 ਗ੍ਰਾਮ, ਘਿਉ 50 ਗ੍ਰਾਮ, ਪਿਆਜ਼ 150 ਗ੍ਰਾਮ, ਲੂਣ ਲੋੜ ਅਨੁਸਾਰ, ਧਨੀਆ ਤਿੰਨ-ਚੌਥਾਈ ਚਮਚ, ਜੀਰਾ ਤਿੰਨ-ਚੌਥਾਈ ਚਮਚ, ਅਮਚੂਰ ਅੱਧਾ ਗ੍ਰਾਮ, ਹਿੰਗ ਥੋੜੀ ਜਹੀ, ਹਲਦੀ ਤਿੰਨ-ਚੌਥਾਈ ਚਮਚ ਛੋਟੇ।
ਵਿਧੀ : ਚਾਵਲਾਂ ਨੂੰ ਸਾਫ਼ ਕਰ ਕੇ ਇਕ ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖੋ। ਇਸ ਤੋਂ ਬਾਅਦ ਪਿਆਜ਼ ਅਤੇ ਬੈਂਗਣ ਕੱਟ ਲਉ। ਇਕ ਪਤੀਲੇ ਵਿਚ ਘਿਉ ਗਰਮ ਕਰੋ। ਪਹਿਲਾਂ ਉਸ ਵਿਚ ਪਿਆਜ਼ ਨੂੰ ਭੁੰਨ ਲਉ। ਜਦੋਂ ਪਿਆਜ਼ ਲਾਲ ਹੋ ਜਾਣ ਤਾਂ ਇਸ ਵਿਚ ਜ਼ਰਾ ਧਨੀਆ, ਲਾਲ ਮਿਰਚ, ਲੂਣ, ਗਰਮ ਮਸਾਲਾ, ਹਲਦੀ ਅਤੇ ਹਿੰਗ ਪਾ ਦਿਉ। ਫਿਰ ਇਸ ਦੇ ਉਪਰੋਂ 600 ਗ੍ਰਾਮ ਪਾਣੀ ਪਾ ਦਿਉ।
ਹੁਣ ਜਦ ਤਕ ਚਾਵਲ ਭੁੱਜ ਨਾ ਜਾਣ, ਉਦੋਂ ਤਕ ਭੁੰਨਦੇ ਰਹੋ। ਕੱਟੇ ਹੋਏ ਬੈਂਗਣਾਂ ਨੂੰ ਘਿਉ ਵਿਚ ਤਲ ਲਉ ਅਤੇ ਉਪਰੋਂ ਅਮਚੂਰ ਪਾ ਦਿਉ। ਕੁੱਝ ਦੇਰ ਤਕ ਮੱਠੀ ਅੱਗ 'ਤੇ ਪਕਾਉਂਦੇ ਰਹੋ। ਜਦੋਂ ਇਹ ਘੋਲ ਠੀਕ ਤਰ੍ਹਾਂ ਪੱਕ ਜਾਏ ਤਾਂ ਇਸ ਨੂੰ ਅੱਗ ਤੋਂ ਹੇਠਾਂ ਲਾਹ ਲਉ। ਤੁਹਾਡਾ ਪਲਾਅ ਤਿਆਰ ਹੈ।