
ਅਦਾਕਾਰਾ ਸੁਰਵੀਨ ਚਾਵਲਾ ਉਸ ਦੇ ਪਤੀ ਅਕਸ਼ੈ ਠੱਕਰ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਦੋਹਾਂ ਸਮੇਤ ਸੁਰਵੀਨ ਚਾਵਲਾ ਦੇ ਭਰਾ...
ਅਦਾਕਾਰਾ ਸੁਰਵੀਨ ਚਾਵਲਾ ਉਸ ਦੇ ਪਤੀ ਅਕਸ਼ੈ ਠੱਕਰ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਦੋਹਾਂ ਸਮੇਤ ਸੁਰਵੀਨ ਚਾਵਲਾ ਦੇ ਭਰਾ ਮਨਵਿੰਦਰ ਚਾਵਲਾ ਵੀ ਇਸ ਮਾਮਲੇ ਵਿਚ ਫ਼ਸੇ ਹੋਏ ਹਨ। ਦਸ ਦਈਏ ਕਿ ਇਨ੍ਹਾਂ ਤਿੰਨਾਂ ਦੇ ਨਾਮ 'ਤੇ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਦੇਹੀ ਮਾਮਲੇ 'ਚ ਦਰਜ ਕੇਸ ਵਿਚ ਅਗਾਊਂ ਜ਼ਮਾਨਤ ਸਬੰਧੀ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪ੍ਰੀਆ ਸੂਦ ਦੀ ਅਦਾਲਤ 'ਚ ਸੁਣਵਾਈ ਹੋਈ।
Surveen Chawla Fraud Case
ਅਦਾਲਤ ਨੂੰ ਥਾਣਾ ਸਿਟੀ ਪੁਲਸ ਵੱਲੋਂ ਦੱਸਿਆ ਗਿਆ ਕਿ ਮਾਮਲੇ ਦੀ ਫਾਈਲ ਕ੍ਰਾਈਮ ਬਿਊਰੋ ਚੰਡੀਗੜ੍ਹ ਭੇਜੀ ਗਈ ਹੈ। ਤੇ ਪੁਲਸ ਵੱਲੋਂ ਰਿਕਾਰਡ ਪੇਸ਼ ਨਾ ਕਰਨ ਤੋਂ ਬਾਅਦ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 31 ਜੁਲਾਈ 'ਤੇ ਪਾ ਦਿੱਤੀ। ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੁਸ਼ਿਆਰਪੁਰ ਦੇ ਨਿਵੇਸ਼ਕਾਰ ਸਤਪਾਲ ਗੁਪਤਾ ਅਤੇ ਉਸਦੇ ਪੁੱਤਰ ਪੰਕਜ ਗੁਪਤਾ ਨੇ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਅਤੇ ਭਰਾ ਮਨਵਿੰਦਰ ਸਿੰਘ ਚਾਵਲਾ 'ਤੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਮੜਿਆ ਸੀ।
Surveen Chawla
ਜਿਸ ਮੁਤਾਬਿਕ ਇਨ੍ਹਾਂ ਤਿੰਨਾ ਵੱਲੋਂ ਪੈਸਾ ਇੰਵੈਸਟਮੈਂਟ ਕਰਕੇ ਦੁੱਗਣੇ ਕਰਨ ਦਾ ਝਾਂਸਾ ਦੇਕੇ ਹਿੰਦੀ ਫ਼ਿਲਮ 'ਨੀਲ ਬਟੇ ਸੰਨਾਟਾ' ਦੇ ਨਿਰਮਾਣ ਵਾਸਤੇ 40 ਲੱਖ ਰੁਪਏ ਲਗਵਾਏ ਸੀ। ਪਰ ਇਨ੍ਹਾਂ ਵੱਲੋਂ ਇਕ ਵੀ ਰੁਪਇਆ ਉਨ੍ਹਾਂ ਨੂੰ ਵਾਪਸ ਨਹੀਂ ਦਿੱਤਾ ਗਿਆ। ਫਿਲਹਾਲ ਤਾਂ ਧੋਖਾਧੜੀ ਦਾ ਇਹ ਕੇਸ ਸੁਰਵੀਨ ਚਾਵਲਾ ਦੇ ਗਲੇ 'ਚ ਫਸੀ ਹੱਡੀ ਵਾਂਗ ਹੋ ਗਿਆ ਹੈ, ਜਿਸਨੂੰ ਨਾਂ ਤਾਂ ਉਗਲਿਆ ਬਣਦਾ ਹੈ ਤੇ ਨਾਂ ਹੀ ਨਿਗਲਿਆ ਬਣਦਾ ਹੈ।
Fraud Case
ਹੋਰ ਤੇ ਹੋਰ ਇਕ ਤੋਂ ਬਾਅਦ ਇਕ ਲਗਾਤਾਰ ਪੈਅ ਰਹੀਆਂ ਇਹ ਤਰੀਕਾਂ ਸੁਰਵੀਨ ਚਾਵਲਾ ਅਤੇ ਉਸਦੇ ਪਤੀ ਦੀਆਂ ਮੁਸ਼ਕਲਾ ਘਟਣ ਦਾ ਵੀ ਕੋਈ ਸੰਕੇਤ ਦਿੰਦਿਆਂ ਨਜ਼ਰ ਨਹੀਂ ਆਉਂਦੀਆਂ। ਬਹਿਰਹਾਲ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 31 ਜੁਲਾਈ 'ਤੇ ਪਾ ਦਿੱਤੀ ਹੈ। ਹੁਣ ਦੇਖਣਾ ਇਹ ਹੋਏਗਾ ਕਿ 31 ਜੁਲਾਈ ਨੂੰ ਕੋਈ ਫ਼ੈਸਲਾ ਆਏਗਾ ਜਾਂ ਫ਼ੇਰ ਆਏਗੀ ਇਕ ਹੋਰ ਨਵੀਂ ਤਰੀਕ।