
ਦਹੀਂ 250 ਗ੍ਰਾਮ, ਹਰਾ ਧਨੀਆ 20 ਗ੍ਰਾਮ, ਪਿਆਜ਼ 10 ਗ੍ਰਾਮ, ਲੂਣ ਲੋੜ ਅਨੁਸਾਰ, ਜ਼ੀਰਾ ਅੱਧਾ ਚਮਚ, ਹਰੀ ਮਿਰਚ 2-3, ਕਾਲੀ ਮਿਰਚ ਪੀਸੀ ਹੋਈ ਅੱਧਾ ਚਮਚ, ਘਿਉ 2 ਵੱਡੇ...
ਸਮੱਗਰੀ : ਦਹੀਂ 250 ਗ੍ਰਾਮ, ਹਰਾ ਧਨੀਆ 20 ਗ੍ਰਾਮ, ਪਿਆਜ਼ 10 ਗ੍ਰਾਮ, ਲੂਣ ਲੋੜ ਅਨੁਸਾਰ, ਜ਼ੀਰਾ ਅੱਧਾ ਚਮਚ, ਹਰੀ ਮਿਰਚ 2-3, ਕਾਲੀ ਮਿਰਚ ਪੀਸੀ ਹੋਈ ਅੱਧਾ ਚਮਚ, ਘਿਉ 2 ਵੱਡੇ ਚਮਚ।
ਵਿਧੀ : ਦਹੀਂ ਵਿਚ ਅੱਧਾ ਕੱਪ ਪਾਣੀ ਵਿਚ ਪਾ ਕੇ ਘੋਲ ਲਉ ਅਤੇ ਪਤਲਾ ਕਰ ਲਉ। ਪਿਆਜ਼ ਅਤੇ ਹਰੀ ਮਿਰਚ ਨੂੰ ਬਾਰੀਕ ਕੱਟ ਲਉ। ਪਤੀਲੇ ਵਿਚ ਡੇਢ ਵੱਡਾ ਚਮਚ ਘਿਉ ਗਰਮ ਕਰ ਕੇ ਪਿਆਜ਼, ਹਰੀ ਮਿਰਚ ਨੂੰ ਭੁੰਨ ਲਉ। ਜਦ ਪਿਆਜ਼ ਹਲਕੇ ਭੂਰੇ ਰੰਗ ਦੇ ਹੋ ਜਾਣ ਤਾਂ ਇਸ ਵਿਚ ਦਹੀਂ ਪਾ ਦਿਉ। ਹਰੇ ਧਨੀਏ ਨੂੰ ਬਾਰੀਕ ਕੱਟ ਕੇ ਰੱਖੋ। ਦਹੀਂ ਵਿਚ ਲੂਣ, ਕਾਲੀ ਮਿਰਚ ਅਤੇ ਹਰਾ ਧਨੀਆ ਪਾ ਦਿਉ। ਇਕ ਕੌਲੀ ਵਿਚ ਘਿਉ ਗਰਮ ਕਰ ਕੇ ਜੀਰੇ ਦਾ ਤੜਕਾ ਲਗਾ ਕੇ ਚਟਣੀ ਵਿਚ ਪਾ ਦਿਉ। ਬਸ ਇਹ ਸਵਾਦ ਭਰੀ ਦਹੀਂ ਦੀ ਚਟਣੀ ਤਿਆਰ ਹੈ।