ਖਾਣ ਵਿਚ ਹੁੰਦੀ ਬਹੁਤ ਸਵਾਦ
ਸਮੱਗਰੀ: 1 ਕਿਲੋ ਸੀਤਾਫਲ/ਕਾਸ਼ੀਫਲ/ਪੇਠਾ/ਕੱਦੂ (ਬਾਹਰ ਤੋਂ ਹਰਾ), 1/2 ਚਮਚ ਮੇਥੀ ਦੇ ਬੀਜ, 1 ਚਮਚ ਸੌਫ਼ ਦੇ ਬੀਜ, 1/2 ਚਮਚ ਲਾਲ ਮਿਰਚ ਪਾਊਡਰ, 1/2 ਚਮਚ ਹਲਦੀ ਪਾਊਡਰ, ਸੁਆਦ ਅਨੁਸਾਰ ਲੂਣ
ਬਣਾਉਣ ਦੀ ਵਿਧੀ: ਸੀਤਾਫਲ ਦੇ ਟੁਕੜਿਆਂ ਨੂੰ ਬਿਨਾਂ ਛਿੱਲੇ ਕੱਟ ਕੇ ਚੰਗੀ ਤਰ੍ਹਾਂ ਧੋ ਲਵੋ। ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਮੇਥੀ ਅਤੇ ਸੌਂਫ਼ ਪਾ ਕੇ 1 ਮਿੰਟ ਲਈ ਘੱਟ ਅੱਗ ਤੇ ਬਰਾਊਨ ਹੋਣ ਤਕ ਰੱਖੋ। ਇਸ ਵਿਚ ਲਾਲ ਮਿਰਚ ਪਾਊਡਰ, ਨਮਕ ਅਤੇ ਸੀਤਾਫਲ ਪਾ ਕੇ ਚੰਗੀ ਤਰ੍ਹਾਂ ਮਿਲਾਉ। ਫ਼ਰਾਈਪੈਨ ਨੂੰ ਢੱਕ ਕੇ ਅਤੇ ਸੀਤਾਫ਼ਲ ਨੂੰ ਨਰਮ ਹੋਣ ਤਕ ਪਕਾਉ। ਪੱਕੇ ਹੋਏ ਸੀਤਾਫਲ ਵਿਚ ਚੀਨੀ, ਗਰਮ ਮਸਾਲਾ ਅਤੇ ਅਮਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਉ ਅਤੇ 2-3 ਮਿੰਟ ਤਕ ਪਕਾਉ। ਤੁਹਾਡੀ ਸੀਤਾਫਲ ਦੀ ਸਬਜ਼ੀ ਬਣ ਕੇ ਤਿਆਰ ਹੈ।