
ਇਕ ਪੈਨ ਵਿਚ ਤੇਲ ਗਰਮ ਕਰ ਕੇ ਜੀਰਾ ਅਤੇ ਪਿਆਜ਼ ਪਾਉ ਅਤੇ ਚੰਗੀ ਤਰ੍ਹਾਂ ਭੁੰਨ ਲਉ।
Paneer toast recipe: ਸਮੱਗਰੀ: ਡੇਢ ਚਮਚ ਤੇਲ, 1/2 ਚਮਚ ਜੀਰਾ, 90 ਗ੍ਰਾਮ ਪਿਆਜ਼, 1 ਚਮਚ ਅਦਰਕ ਦਾ ਪੇਸਟ, 90 ਗ੍ਰਾਮ ਟਮਾਟਰ, 1/4 ਚਮਚ ਹਲਦੀ, 1/2 ਚਮਚ ਨਮਕ, 1/2 ਚਮਚ, ਲਾਲ ਮਿਰਚ ਪਾਊਡਰ, 1/2 ਚਮਚ ਗਰਮ ਮਸਾਲਾ, 170 ਗ੍ਰਾਮ ਪਨੀਰ, 1/2 ਮੇਥੀ, 1 1/2 ਚਮਚ ਧਨੀਆ, ਬਰੈੱਡ, ਰੈੱਡ ਚਿੱਲੀ ਫ਼ਲੇਕਸ।
ਵਿਧੀ : ਇਕ ਪੈਨ ਵਿਚ ਤੇਲ ਗਰਮ ਕਰ ਕੇ ਜੀਰਾ ਅਤੇ ਪਿਆਜ਼ ਪਾਉ ਅਤੇ ਚੰਗੀ ਤਰ੍ਹਾਂ ਭੁੰਨ ਲਉ। ਫਿਰ ਇਸ ਵਿਚ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਪਾ ਕੇ 4-5 ਮਿੰਟ ਲਈ ਭੁੰਨ ਲਉ। ਫਿਰ ਇਸ ਵਿਚ ਪਿਆਜ਼, ਟਮਾਟਰ, ਹਲਦੀ, ਨਮਕ, ਗਰਮ ਮਸਾਲਾ ਅਤੇ ਲਾਲ ਮਿਰਚ ਪਾ ਕੇ ਮਿਲਾ ਲਉ। ਇਸ ਤੋਂ ਬਾਅਦ ਇਸ ਵਿਚ ਪਨੀਰ, ਮੇਥੀ ਅਤੇ ਧਨੀਆ ਪਾ ਕੇ ਭੁੰਨ ਲਉ। ਫਿਰ ਇਕ ਬਰੈੱਡ ਸਲਾਈਸ ਪਾਉ ਅਤੇ ਉਸ ’ਤੇ ਪਨੀਰ ਦੀ ਭੁਰਜੀ ਅਤੇ ਰੈੱਡ ਚਿੱਲੀ ਫ਼ਲੇਕਸ ਪਾਉ। ਓਵਨ ਨੂੰ 330 ਡਿਗਰੀ ਐਫ਼/170 ਡਿਗਰੀ ਦੇ ਤਾਪਮਾਨ ’ਤੇ ਗਰਮ ਕਰ ਕੇ ਬ੍ਰੈੱਡ ਸਲਾਈਸ ਨੂੰ 7-10 ਮਿੰਟ ਲਈ ਭੁੰਨੋ। ਪਨੀਰ ਚੀਜ਼ ਟੋਸਟ ਤਿਆਰ ਹੈ। ਹੁਣ ਇਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਖਵਾਉ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।