ਦਿਲ ਦੇ ਦੌਰਾ ਨੂੰ ਰੋਕਣ 'ਚ ਲਾਭਦਾਇਕ ਹੈ ਮੱਖਣ
Published : May 26, 2018, 1:51 pm IST
Updated : May 26, 2018, 1:51 pm IST
SHARE ARTICLE
Butter
Butter

ਬਟਰ ਯਾਨੀ ਮੱਖਣ ਇਕ ਅਜਿਹੀ ਚੀਜ਼ ਹੈ ਜੋ ਤੁਹਾਡੇ ਖਾਣ ਦਾ ਸਵਾਦ ਬਦਲ ਦਿੰਦਾ ਹੈ। ਇਸ ਦੀ ਸੱਭ ਤੋਂ ਵੱਡੀ ਖਾਸਿਅਤ ਹੈ ਕਿ ਇਹ ਲੋਕਾਂ ਦਾ ਭਾਰ ਵਧਾ ਕੇ ਉਨ੍ਹਾਂ ਨੂੰ...

ਬਟਰ ਯਾਨੀ ਮੱਖਣ ਇਕ ਅਜਿਹੀ ਚੀਜ਼ ਹੈ ਜੋ ਤੁਹਾਡੇ ਖਾਣ ਦਾ ਸਵਾਦ ਬਦਲ ਦਿੰਦਾ ਹੈ। ਇਸ ਦੀ ਸੱਭ ਤੋਂ ਵੱਡੀ ਖਾਸਿਅਤ ਹੈ ਕਿ ਇਹ ਲੋਕਾਂ ਦਾ ਭਾਰ ਵਧਾ ਕੇ ਉਨ੍ਹਾਂ ਨੂੰ ਸਿਹਤਮੰਦ ਬਣਾਉਂਦਾ ਹੈ ਪਰ ਕੁੱਝ ਲੋਕਾਂ ਨੂੰ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿ ਮੱਖਣ ਨਾਲ ਮੋਟਾਪਾ ਵਧਦਾ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ ਪਰ ਹਕੀਕਤ ਇਹ ਹੈ ਕਿ ਜੇਕਰ ਸੀਮਤ ਮਾਤਰਾ 'ਚ ਇਸ ਨੂੰ ਖਾਇਆ ਜਾਵੇ ਤਾਂ ਇਹ ਸਿਹਤ ਲਈ ਬਹੁਤ ਹੀ ਫ਼ਾਈਦੇਮੰਦ ਹੁੰਦਾ ਹੈ।

butter is useful for preventing heart attackbutter is useful for preventing heart attack

ਮੱਖਣ 'ਚ ਚਰਬੀ ਦਾ ਮੁੱਖ ਸ੍ਰੋਤ ਹੈ ਅਤੇ ਇਸ 'ਚ ਵਿਟਾਮਿਨ ਏ,  ਈ ਅਤੇ ਕੇ 2 ਵੀ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ। ਜੇਕਰ ਤੁਹਾਨੂੰ ਅਪਣੇ ਸਰੀਰ 'ਚ ਇਸ ਵਿਟਾਮਿਨ ਦੀ ਕਮੀ ਨਹੀਂ ਹੋਣ ਦਿੰਦਾ ਤਾਂ ਮੱਖਣ ਜ਼ਰੂਰ ਖਾਓ। ਮੱਖਣ 'ਚ ਸੈਚੁਰੈਟਿਡ ਫੈਟ ਵੀ ਕਾਫ਼ੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਚੁਰੇਟਿਡ ਫੈਟ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਅਜਿਹਾ ਕਦੇ ਵੀ ਸਾਬਤ ਨਹੀਂ ਹੋ ਪਾਇਆ।

butter preventing heart attackbutter preventing heart attack

ਦਸਿਆ ਜਾ ਰਿਹਾ ਹੈ ਕਿ ਸੈਚੁਰੇਟਿਡ ਫੈਟ ਨਾਲ ਐਚਡੀਐਲ ਨਾਮ ਦਾ ਕੋਲੈਸਟ੍ਰਾਲ ਵਧਦਾ ਹੈ ਜੋ ਕਿ ਨੁਕਸਾਨਦਾਇਕ ਕੋਲੈਸਟ੍ਰਾਲ ਤੋੜ ਕੇ ਚੰਗੇ ਕੋਲੈਸਟ੍ਰਾਲ 'ਚ ਬਦਲ ਜਾਂਦਾ ਹੈ। ਪ੍ਰੋਸੈਸਡ ਅਤੇ ਟਰਾਂਸਫ਼ੈਟ ਦੇ ਮੁਕਾਬਲੇ ਮੱਖਣ ਕਾਫ਼ੀ ਵਧੀਆ ਮੰਨਿਆ ਗਿਆ ਹੈ ਕਿਉਂਕਿ ਟਰਾਂਸਫ਼ੈਟ ਨੁਕਸਾਨਦਾਇਕ ਹੁੰਦਾ ਹੈ। ਇਕ ਖੋਜ ਵਿਚ ਕਿਹਾ ਗਿਆ ਹੈ ਕਿ ਮਾਰਗਾ੍ਰੀਨ ਨਾਮ ਫੈਟ ਨਾਲ ਦਿਲ ਦੇ ਦੌਰੇ ਦੀ ਸਮੱਸਿਆ ਹੁੰਦੀ ਹੈ ਜਦਕਿ ਮੱਖਣ ਸਿਹਤ ਲਈ ਵਧੀਆ ਹੈ। ਮੱਖਣ ਫੈਟੀ ਐਸਿਡ ਬੁਟੀਰੇਟ ਦਾ ਮੁੱਖ ਸ੍ਰੋਤ ਹੈ ਜੋ ਕਿ ਇਕ ਬੈਕਟੀਰੀਆ ਦੁਆਰਾ ਬਣਦਾ ਹੈ।

butter is goodbutter is good

ਇਹ ਐਸਿਡ ਉਹ ਤੱਤ ਹੈ ਜੋ ਰੇਸ਼ੇ ਨੂੰ ਸਿਹਤ ਲਈ ਲਾਭਦਾਇਕ ਬਣਾਉਂਦਾ ਹੈ। ਕਈ ਵਾਰ ਇਹ ਵੀ ਦੇਖਣ ਨੂੰ ਮਿਲਿਆ ਹੈ ਇਹ ਮੋਟਾਪਾ ਘਟਾਉਣ ਦਾ ਵੀ ਕੰਮ ਕਰਦਾ ਹੈ। ਮੱਖਣ ਵਿਚ ਮੌਜੂਦ Conjugated Linoleic Acid ਨਾਮ ਦਾ ਪੂਰੇ ਸਰੀਰ ਦੇ ਮੈਟਾਬਾਲਿਜ਼ਮ ਨੂੰ ਕਾਬੂ ਰੱਖਣ 'ਚ ਮਦਦਗਾਰ ਸਾਬਤ ਹੁੰਦਾ ਹੈ।  ਇਸ ਨਾਲ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement