
ਮੀਂਹ ਦੇ ਮੌਸਮ ਵਿਚ ਅਕਸਰ ਘਰ ਵਿਚ ਕੁਝ ਨਾ ਕੁਝ ਤਲਿਆ ਹੋਇਆ ਖਾਣ ਦੀ ਫ਼ਰਮਾਇਸ਼ ਹੁੰਦੀ ਰਹਿੰਦੀ ਹੈ। ਅਜਿਹੇ 'ਚ ਸਾਡੇ ਕੋਲ ਬਹੁਤ ਸਾਰੇ ਵਿਕਲਪ ਹਨ ਜਿਵੇਂ ਕਿ ਪਕੌੜੇ...
ਮੀਂਹ ਦੇ ਮੌਸਮ ਵਿਚ ਅਕਸਰ ਘਰ ਵਿਚ ਕੁਝ ਨਾ ਕੁਝ ਤਲਿਆ ਹੋਇਆ ਖਾਣ ਦੀ ਫ਼ਰਮਾਇਸ਼ ਹੁੰਦੀ ਰਹਿੰਦੀ ਹੈ। ਅਜਿਹੇ 'ਚ ਸਾਡੇ ਕੋਲ ਬਹੁਤ ਸਾਰੇ ਵਿਕਲਪ ਹਨ ਜਿਵੇਂ ਕਿ ਪਕੌੜੇ, ਟਿੱਕੀ, ਨਿਊਡਲ ਆਦਿ। ਪਰ ਅਜਿਹੇ 'ਚ ਕੁਝ ਨਵਾਂ ਟ੍ਰਾਈ ਕਰਨ ਦਾ ਮਨ ਹੁੰਦਾ ਹੈ। ਇਸ ਲਈ ਅੱਜ ਅਸੀਂ ਕੁੱਝ ਨਵਾਂ ਅਤੇ ਝਟਪਟ ਬਣਨ ਵਾਲੀ ਰੈਸਿਪੀ ਦੱਸਣ ਜਾ ਰਹੇ ਹਾਂ। ਝਟਪਟ ਬਣਾਏ ਜਾਣ ਵਾਲੇ ਨਾਸ਼ਤਿਆਂ ਦੀ ਲਿਸਟ ਇੰਝ ਤਾਂ ਬਹੁਤ ਲੰਮੀ ਹੈ ਪਰ ਜਦੋਂ ਗੱਲ ਸਮੇਂ ਦੇ ਨਾਲ - ਨਾਲ ਨਿਊਟ੍ਰਿਸ਼ਿਅਨ ਦੀ ਵੀ ਆਉਂਦੀ ਹੈ ਤਾਂ ਇਹੀ ਲਿਸਟ ਥੋੜ੍ਹੀ ਛੋਟੀ ਹੋ ਜਾਂਦੀ ਹੈ।
bengal gram cutlets
ਅਜਿਹੇ 'ਚ ਜੇਕਰ ਤੁਸੀਂ ਕੁੱਝ ਨਵਾਂ ਅਤੇ ਫਟਾਫਟ ਬਣਨ ਵਾਲੇ ਕੁਰਕੁਰੇ ਨਾਸ਼ਤੇ ਦੇ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਲਿਆਏ ਹੋਏ ਛੋਲੇ ਦਾਲ ਕਟਲੇਟ ਦੀ ਰੈਸਿਪੀ। ਇਹ ਬਣਨ ਵਿਚ ਅਸਾਨ ਹੋਣ ਦੇ ਨਾਲ ਹੀ ਨਿਊਟ੍ਰਿਸ਼ਿਅਨ ਵੈਲਿਊ ਵਿਚ ਵੀ ਹਾਈ ਹੈ ਅਤੇ ਉਨੀਂ ਹੀ ਕੁਰਕੁਰੀ ਅਤੇ ਟੇਸਟੀ ਵੀ ਹੈ। ਛੋਲੇ ਦੀ ਦਾਲ ਦੀ ਇਹ ਟਿੱਕੀ ਪ੍ਰੋਟੀਨ ਅਤੇ ਫਾਈਬਰ ਨਾਲ ਭਰੀ ਹੈ। ਨਾਲ ਹੀ ਫੋਲੇਟ ਕੈਲਸ਼ਿਅਮ ਅਤੇ ਜ਼ਿੰਕ ਦਾ ਵੀ ਵਧੀਆ ਸਰੋਤ ਹੈ। ਅਜਿਹੇ ਵਿਚ ਤੁਸੀਂ ਇਸ ਨੂੰ ਬੇਝਿਜਕ ਬੱਚਿਆਂ ਦੇ ਟਿਫ਼ਨ ਲਈ ਵੀ ਬਣਾ ਸਕਦੇ ਹੋ।
bengal gram cutlets
ਨਾਲ ਹੀ ਹਾਲਾਂਕਿ ਇਹ ਦਾਲ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਦੀ ਹੈ ਤਾਂ ਤੁਸੀਂ ਚਾਹੋ ਤਾਂ ਛੋਟੇ - ਮੋਟੇ ਗੈਟ ਟੁਗੈਦਰ ਵਿਚ ਇਸ ਨੂੰ ਸਟਾਰਟਰ ਦੇ ਤੌਰ 'ਤੇ ਵੀ ਪਰੋਸ ਸਕਦੇ ਹੋ। ਇਸ ਕਰਾਰੀ ਟਿੱਕੀ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ ਸਿਰਫ਼ ਛੋਲੇ ਦੀ ਦਾਲ ਅਤੇ ਕੁੱਝ ਚੁਣਿਦਾ ਮਸਾਲੇ। ਜਿਵੇਂ ਕਿ ਦਾਲ ਦਾ ਬੈਟਰ ਬਣਾਉਣ ਲਈ ਛੋਲੇ ਦਾਲ ਨੂੰ ਵਧੀਆ ਭਿਓਂ ਕੇ, ਚਟਪਟੇ ਮਸਾਲਿਆਂ ਦੇ ਨਾਲ ਪੀਸ ਕੇ, ਮਨਚਾਹਿਆ ਅਕਾਰ ਦੇ ਕੇ ਫ਼ਰਾਈ ਕਰ ਗਰਮਾ - ਗਰਮ ਹਰੀ ਚਟਨੀ ਦੇ ਨਾਲ ਪਰੋਸੋ। ਤੁਹਾਡਾ ਕੰਮ ਹੋਰ ਅਸਾਨ ਹੋ ਜਾਵੇ ਇਸ ਲਈ ਅਸੀਂ ਤੁਹਾਨੂੰ ਪੂਰੀ ਰੈਸਿਪੀ ਸ਼ੇਅਰ ਕਰ ਰਹੇ ਹਾਂ।
bengal gram cutlets
ਛੋਲੇ ਦਾਲ ਟਿੱਕੀ ਬਣਾਉਣ ਦਾ ਢੰਗ : ਇਕ ਮਿਕਸੀ ਦੇ ਜਾਰ ਵਿਚ ਛੋਲੇ ਦਾਲ ਦੇ ਨਾਲ ਸਾਰੇ ਮਸਾਲੇ ਅਤੇ ਲੂਣ ਪਾਓ। ਹੁਣ ਇਹਨਾਂ ਸਾਰਿਆਂ ਨੂੰ ਮਿਕਸ ਕਰ ਚੰਗਾ ਜਿਹਾ ਪੇਸਟ ਬਣਾ ਲਵੋ। ਹੁਣ ਇਕ ਪੈਨ ਵਿਚ ਤੇਲ ਪਾਓ। ਜਦੋਂ ਤੇਲ ਗਰਮ ਹੋ ਜਾਵੇ ਤਾਂ ਕਟਲੇਟਸ ਨੂੰ ਪੈਨ ਵਿਚ ਰੱਖੋ ਅਤੇ ਵਧੀਆ ਤਰ੍ਹਾਂ ਨਾਲ ਤਲ ਲਓ। ਹੁਣ ਇਸ ਤਿਆਰ ਗਰਮ ਅਤੇ ਕੁਰਕੁਰੇ ਕਟਲੇਟਸ ਨੂੰ ਚਟਪਟੀ ਹਰੀ ਚਟਨੀ ਦੇ ਨਾਲ ਪਰੋਸੋ।