ਘਰ ਦੀ ਰਸੋਈ ਵਿਚ : ਕਾਲੇ ਛੋਲੇ ਦੇ ਕਬਾਬ
Published : Jan 28, 2019, 4:03 pm IST
Updated : Jan 28, 2019, 4:03 pm IST
SHARE ARTICLE
Black Chickpea Kebab
Black Chickpea Kebab

ਪੈਨ ਵਿਚ 1 ਚਮਚ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਜੀਰਾ ਪਾ ਕੇ ਭੁੰਨੋ। ਇਸ ਤੋਂ ਬਾਅਦ ਇਸ ਵਿਚ ਧਨੀਆ ਪਾਊਡਰ, ਬਰੀਕ ਕਟਿਆ ਹੋਇਆ ਅਦਰਕ ਅਤੇ ਬਰੀਕ ਕਟੀ...

ਸਮੱਗਰੀ : ਭਿਜੇ ਹੋਏ ਛੋਲੇ - ½ ਕਪ, ਪਨੀਰ - ½ ਕਪ, ਆਲੂ - 1 ਉਬਲੇ ਅਤੇ ਛਿਲੇ ਹੋਏ, ਘਿਓ - 2 - 3 ਚਮਚ, ਤੇਲ - 1 ਚਮਚ, ਹਰਾ ਧਨੀਆ - 1 ਚਮਚ (ਬਰੀਕ ਕਟਿਆ ਹੋਇਆ), ਹਰੀ ਮਿਰਚ - 2 (ਬਰੀਕ ਕਟੀ ਹੋਈ), ਅਦਰਕ -  ½ ਇੰਚ ਟੁਕੜਾ, ਜੀਰਾ - ½ ਚਮਚ,  ਧਨੀਆ ਪਾਊਡਰ - 1 ਚਮਚ, ਗਰਮ ਮਸਾਲਾ - ½ ਚਮਚ, ਅਮਚੂਰ ਪਾਊਡਰ - ½ ਚੱਮਚ, ਲਾਲ ਮਿਰਚ ਪਾਊਡਰ - ¼ ਚਮਚ, ਲੂਣ - ਸਵਾਦ ਅਨੁਸਾਰ।

Black Chickpea KebabBlack Chickpea Kebab

ਢੰਗ : ਪੈਨ ਵਿਚ 1 ਚਮਚ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਜੀਰਾ ਪਾ ਕੇ ਭੁੰਨੋ। ਇਸ ਤੋਂ ਬਾਅਦ ਇਸ ਵਿਚ ਧਨੀਆ ਪਾਊਡਰ, ਬਰੀਕ ਕਟਿਆ ਹੋਇਆ ਅਦਰਕ ਅਤੇ ਬਰੀਕ ਕਟੀ ਹੋਈ ਹਰੀ ਮਿਰਚ ਪਾ ਕੇ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਓ। ਮਸਾਲਾ ਭੁੰਨ ਜਾਣ 'ਤੇ ਇਸ ਵਿਚ ਛੌਲੇ ਪਾ ਦਿਓ। ਨਾਲ ਹੀ ਗਰਮ ਮਸਾਲਾ, ਅਮਚੂਰ ਪਾਊਡਰ, ਲਾਲ ਮਿਰਚ ਪਾਊਡਰ ਅਤੇ ਲੂਣ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ।

Black Chickpea KebabBlack Chickpea Kebab

ਹੁਣ ਇਸ ਵਿਚ 1/4 ਕਪ ਪਾਣੀ ਪਾ ਕੇ ਨਰਮ ਹੋਣ ਤੱਕ ਪਕਾ ਲਓ। ਆਲੂ ਅਤੇ ਪਨੀਰ ਨੂੰ ਕੱਦੂਕਸ ਕਰ ਲਓ। ਛੋਲੇ ਜਦੋਂ ਠੰਡੇ ਹੋ ਜਾਣ ਤਾਂ ਇਨ੍ਹਾਂ ਨੂੰ ਮਿਕਸਰ ਵਿਚ ਪਾ ਕੇ ਪੀਸ ਲਓ। ਪਿਸੇ ਹੋਏ ਛੋਲਿਆਂ ਵਿਚ ਕੱਦੂਕਸ ਕੀਤਾ ਹੋਇਆ ਪਨੀਰ ਅਤੇ ਆਲੂ ਪਾਓ। 1/2 ਛੋਟਾ ਚਮਚ ਲੂਣ ਅਤੇ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰ੍ਹਾਂ ਮਿਕਸ ਕਰ ਲਓ। ਕਬਾਬ ਬਣਾਉਣ ਲਈ ਮਿਕਸਚਰ ਤਿਆਰ ਹੈ।

Black Chickpea KebabBlack Chickpea Kebab

ਕਬਾਬ ਬਣਾਉਣ ਲਈ ਮਿਕਸਚਰ ਲੈ ਕੇ ਹੱਥ ਨਾਲ ਦਬਾ ਕੇ ਗੋਲ ਅਕਾਰ ਦਿਓ। ਸਾਰੇ ਕਟਲੇਟਸ ਨੂੰ ਇੰਝ ਹੀ ਬਣਾ ਲਓ। ਨਾਨ ਸਟਿਕ ਪੈਨ ਵਿਚ 2 - 3 ਚਮਚ ਘਿਓ ਪਾ ਕੇ ਇਕ - ਇਕ ਕਰ ਕੇ ਕਬਾਬ ਪਾ ਕੇ ਉਸ ਨੂੰ ਘੱਟ ਗੈਸ 'ਤੇ ਫਰਾਈ ਕਰੋ। ਕਬਾਬ ਨੂੰ ਬਹੁਤ ਸਾਵਧਾਨੀ ਨਾਲ ਪਲਟੋ। ਦੋਵੇ ਪਾਸਿਓਂ ਗੋਲਡਨ ਬਰਾਉਨ ਹੋ ਜਾਣ 'ਤੇ ਕਬਾਬ ਨੂੰ ਪਲੇਟ ਵਿਚ ਕੱਢ ਲਓ। ਕਬਾਬ ਨੂੰ ਦਹੀ, ਹਰਾ ਧਨੀਏ ਦੀ ਚਟਨੀ, ਟਮੈਟੋ ਸੌਸ ਜਾਂ ਅਪਣੀ ਕਿਸੇ ਵੀ ਮਨਪਸੰਦ ਚਟਨੀ ਦੇ ਨਾਲ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement