Food Recipes: ਘਰ ਵਿਚ ਬਣਾਓ ਇਡਲੀ ਚਾਟ

By : GAGANDEEP

Published : Mar 28, 2024, 6:39 am IST
Updated : Mar 28, 2024, 7:18 am IST
SHARE ARTICLE
Make idli chaat at home Food Recipes
Make idli chaat at home Food Recipes

Food Recipes: ਚਾਟ ਦਾ ਨਾਂ ਸੁਣ ਕੇ ਹਰ ਕਿਸੇ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਇਹ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤਕ ਸੱਭ ਨੂੰ ਪਸੰਦ ਆਉਂਦੀ ਹੈ।

Make idli chaat at home Food Recipes: ਚਾਟ ਦਾ ਨਾਂ ਸੁਣ ਕੇ ਹਰ ਕਿਸੇ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਇਹ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤਕ ਸੱਭ ਨੂੰ ਪਸੰਦ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਇਡਲੀ ਚਾਟ ਬਣਾਉਣ ਬਾਰੇ ਦਸਾਂਗੇ।

ਸਮੱਗਰੀ : ਇਡਲੀ-5 ਪੀਸ, ਕਸ਼ਮੀਰੀ ਮਿਰਚ ਪਾਊਡਰ-1 ਚਮਚਾ, ਲੂਣ- 1/4 ਚਮਚਾ, ਦਹੀਂ-1 ਕੱਪ, ਹਰੀ ਮਿਰਚ-2, ਹਰਾ ਧਨੀਆ-ਲੋੜ ਅਨੁਸਾਰ, ਉੜਦ ਦਾਲ-1 ਚਮਚਾ, ਕੜ੍ਹੀ ਪੱਤੇ-ਲੋੜ ਅਨੁਸਾਰ, ਚੌਲਾਂ ਦਾ ਪਾਊਡਰ-3 ਚਮਚੇ, ਹਿੰਗ-1/2 ਚਮਚਾ, ਪਾਣੀ-1/2 ਕੱਪ, ਨਾਰੀਅਲ-1/2 ਕੱਪ (ਕੱਦੂਕਸ ਕੀਤਾ ਹੋਇਆ), ਅਦਰਕ-1 ਇੰਚ, ਸਰ੍ਹੋਂ ਦੇ ਬੀਜ-1/4 ਚਮਚ, ਪਿਆਜ਼-2

ਇਹ ਵੀ ਪੜ੍ਹੋ: Health News : ਜੇਕਰ ਤੁਸੀਂ ਛੋਟੇ ਕੱਦ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਤਰੀਕਿਆਂ ਨਾਲ ਵਧਾਉ ਅਪਣਾ ਕੱਦ  

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਡਲੀ ਨੂੰ ਟੁਕੜਿਆਂ ਵਿਚ ਕੱਟ ਲਉ। ਇਸ ਤੋਂ ਬਾਅਦ ਕੌਲੀ ਵਿਚ ਚੌਲਾਂ ਦਾ ਪਾਊਡਰ, ਮਿਰਚ ਪਾਊਡਰ, ਹਿੰਗ ਪਾਊਡਰ, ਲੂਣ ਅਤੇ ਪਾਣੀ ਨੂੰ ਮਿਲਾ ਕੇ ਇਕ ਪਤਲਾ ਪੇਸਟ ਬਣਾ ਲਉ। ਫਿਰ ਘੱਟ ਗੈਸ ’ਤੇ ਇਕ ਕੜਾਹੀ ਵਿਚ ਨਾਰੀਅਲ ਤੇਲ ਗਰਮ ਕਰੋ। ਫਿਰ ਇਡਲੀ ਕਿਊਬਸ ਨੂੰ ਮਿਸ਼ਰਣ ਵਿਚ ਡਿੱਪ ਕਰ ਕੇ ਭੂਰੇ ਹੋਣ ਤਕ ਭੁੰਨੋ ਅਤੇ ਉਨ੍ਹਾਂ ਨੂੰ ਵੱਖ ਰੱਖ ਦਿਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਬਾਅਦ ਦੂਜੀ ਕੌਲੀ ਵਿਚ ਨਾਰੀਅਲ, ਹਰੀ ਮਿਰਚ, ਅਦਰਕ, ਧਨੀਏ ਦੀਆਂ ਪੱਤੀਆਂ ਅਤੇ ਲੂਣ ਨੂੰ ਇਕੱਠਾ ਗਰਾਈਂਡ ਕਰ ਲਉ ਫਿਰ ਇਸ ਵਿਚ ਦਹੀਂ ਮਿਲਾਉ ਤੇ ਸਾਈਡ ’ਤੇ ਰੱਖ ਦਿਉ। ਫਿਰ ਫ਼ਰਾਈਪੈਨ ਵਿਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਗਰਮ ਕਰੋ। ਫਿਰ ਇਸ ਵਿਚ ਮਾਂਹ ਦੀ ਦਾਲ ਅਤੇ ਸਰ੍ਹੋਂ ਦੇ ਦਾਣੇ ਪਾ ਕੇ ਹਲਕਾ ਭੁੰਨੋ। ਫਿਰ ਇਸ ’ਤੇ ਦਹੀਂ, ਫ਼ਰਾਈ ਕੀਤੇ ਹੋਏ ਗੰਢੇ, ਧਨੀਆ, ਹਰੀ ਮਿਰਚ ਨਾਲ ‘ਸਜਾਵਟ ਕਰੋ। ਤੁਹਾਡੀ ਇਡਲੀ ਚਾਟ ਬਣ ਕੇ ਤਿਆਰ ਹੈ।

(For more news apart from 'Make idli chaat at home Food Recipes' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement