ਘਰ ਵਿਚ ਬਣਾਓ ਕੱਚੇ ਕੇਲੇ ਦੀ ਸੁੱਕੀ ਸਬਜ਼ੀ
Published : Aug 28, 2020, 5:57 pm IST
Updated : Aug 28, 2020, 5:57 pm IST
SHARE ARTICLE
Raw banana dry vegetable
Raw banana dry vegetable

ਦੱਖਣੀ ਭਾਰਤ ਵਿਚ ਬਣਨ ਵਾਲੀ ਪੌਸ਼ਟਿਕ ਕੱਚੇ ਕੇਲੇ ਦੀ ਸੁੱਕੀ ਸਬਜ਼ੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ।

ਨਵੀਂ ਦਿੱਲੀ: ਦੱਖਣੀ ਭਾਰਤ ਵਿਚ ਬਣਨ ਵਾਲੀ ਪੌਸ਼ਟਿਕ ਕੱਚੇ ਕੇਲੇ ਦੀ ਸੁੱਕੀ ਸਬਜ਼ੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਜਲਦੀ ਤਿਆਰ ਹੋਣ ਵਾਲੀ ਕੱਚੇ ਕੇਲੇ ਦੀ ਸਬਜ਼ੀ ਨੂੰ ਤੁਸੀਂ ਰੋਟੀ, ਪੂਰੀ ਆਦਿ ਨਾਲ ਖਾ ਸਕਦੇ ਹੋ। ਆਓ ਜਾਣਦੇ ਹਾਂ ਕੱਚੇ ਕੇਲੇ ਦੀ ਸਬਜ਼ੀ ਬਣਾਉਣ ਦਾ ਅਸਾਨ ਤਰੀਕਾ।

Raw banana dry vegetable recipeRaw banana dry vegetable recipe

ਜ਼ਰੂਰੀ ਸਾਮਗਰੀ - ਕੱਚੇ ਕੇਲੇ -  3 (500 ਗ੍ਰਾਮ), ਤੇਲ - 2- 3 ਚਮਚ, ਹਰਾ ਧਨੀਆ - 2 - 3 ਚਮਚ, ਜ਼ੀਰਾ  -  ¼ ਛੋਟਾ ਚਮਚ, ਰਾਈ  -  ¼ ਛੋਟਾ ਚਮਚ, ਕੜੀ ਪੱਤੇ - 10 - 12, ਹਿੰਗ -  ½ ਚੁਟਕੀ, ਹਲਦੀ ਪਾਊਡਰ -  ½ ਛੋਟਾ ਚਮਚ, ਲਾਲ ਮਿਰਚ ਪਾਊਡਰ  -  ¼ ਛੋਟਾ ਚਮਚ, ਅਮਚੂਰ ਪਾਊਡਰ -  ¼ ਛੋਟਾ ਚਮਚ, ਧਨੀਆ ਪਾਊਡਰ - 1 ਛੋਟਾ ਚਮਚ, ਅਦਰਕ - ½ ਛੋਟਾ ਚਮਚ, ਹਰੀ ਮਿਰਚ - 2 - ਬਰੀਕ ਕਟੀ ਹੋਈ, ਲੂਣ - 1 ਛੋਟਾ ਚਮਚ ਜਾਂ ਥੋੜ੍ਹਾ ਜਾਂ ਸਵਾਦਾਨੁਸਾਰ

Raw banana Raw banana

ਢੰਗ - ਕੱਚੇ ਕੇਲੇ ਨੂੰ ਛਿੱਲ ਲਓ ਅਤੇ ਇਸ ਨੂੰ ਛੋਟੇ - ਛੋਟੇ ਟੁਕੜਿਆਂ ਵਿਚ ਕੱਟ ਲਓ। ਹੁਣ ਇਹਨਾਂ ਕਟੇ ਹੋਏ ਟੁਕੜਿਆਂ ਨੂੰ ਪਾਣੀ ਵਿਚ ਪਾ ਦਿਓ ਤਾਂ ਜੋ ਇਹ ਕਾਲੇ ਨਾ ਪੈਣ ਅਤੇ ਪਾਣੀ ਭਰੇ ਬਰਤਨ ਨੂੰ ਗੈਸ ਉੱਤੇ ਰੱਖ ਦਿਓ। ਹੁਣ ਇਸ ਵਿਚ ½ ਛੋਟੀ ਚਮਚ ਲੂਣ ਅਤੇ ¼ ਛੋਟੀ ਚਮਚ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ। ਬਰਤਨ ਨੂੰ ਢੱਕ ਕੇ ਰੱਖੋ ਅਤੇ ਕੇਲਿਆਂ ਦੇ ਟੁਕੜਿਆਂ ਨੂੰ ਨਰਮ ਹੋਣ ਤਕ ਪਕਣ ਦਿਓ।

Raw banana dry vegetable recipeRaw banana dry vegetable recipe

10 ਮਿੰਟ ਵਿਚ ਕੇਲੇ ਦੇ ਟੁਕੜੇ ਨਰਮ ਹੋ ਕੇ ਤਿਆਰ ਹੋ ਜਾਣਗੇ, ਗੈਸ ਬੰਦ ਕਰ ਦਿਓ ਅਤੇ ਕੇਲੇ ਨੂੰ ਛਾਣ ਕੇ ਇਸ ਵਿਚੋਂ ਪਾਣੀ ਵੱਖ ਕਰ ਦਿਓ। ਸਬਜ਼ੀ ਬਣਾਉਣ ਲਈ ਪੈਨ ਨੂੰ ਗੈਸ ਉੱਤੇ ਗਰਮ ਹੋਣ ਲਈ ਰੱਖੋ। ਪੈਨ ਵਿਚ 2 ਚਮਚ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਰਾਈ ਪਾ ਕੇ ਤੜਕਾ ਲਗਾਓ। ਰਾਈ ਤੋਂ ਬਾਅਦ ਇਸ ਵਿਚ ਜ਼ੀਰਾ, ਕੜੀ ਪੱਤਾ, ਹਿੰਗ, ਬਰੀਕ ਕਟੀ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਪਾ ਕੇ ਮਸਾਲੇ ਨੂੰ ਹਲਕਾ ਜਿਹਾ ਭੁੰਨ ਲਓ। ਮਸਾਲੇ ਵਿਚ ¼ ਛੋਟੀ ਚਮਚ ਹਲਦੀ ਪਾਊਡਰ, 1 ਛੋਟੀ ਚਮਚ ਧਨੀਆ ਪਾਊਡਰ ਪਾ ਕੇ ਮਿਕਸ ਕਰ ਦਿਓ।

Raw banana dry vegetableRaw banana dry vegetable

ਹੁਣ ਇਸ ਮਸਾਲੇ ਵਿਚ ਕੇਲੇ ਪਾਓ, ਲੂਣ, ਲਾਲ ਮਿਰਚ ਪਾਊਡਰ, ਅਮਚੂਰ ਪਾਊਡਰ ਅਤੇ ਥੋੜਾ ਜਿਹਾ ਹਰਾ ਧਨੀਆ ਪਾ ਕੇ ਮਿਕਸ ਕਰ ਦਿਓ। ਹੁਣ ਇਨ੍ਹਾਂ ਨੂੰ ਲਗਾਤਾਰ ਰਲਾਉਂਦੇ ਹੋਏ 2 - 3 ਮਿੰਟ ਤਕ ਪਕਾ ਲਓ। ਸਬਜ਼ੀ ਬਣ ਕੇ ਤਿਆਰ ਹੈ, ਗੈਸ ਬੰਦ ਕਰ ਦਿਓ। ਸਬਜ਼ੀ ਨੂੰ ਕੌਲੀ ਵਿਚ ਕੱਢ ਲਓ। ਸਵਾਦ ਨਾਲ ਭਰਪੂਰ ਇਸ ਕੇਲੇ ਦੀ ਸੁੱਕੀ ਸਬਜ਼ੀ ਨੂੰ ਤੁਸੀ ਪਰਾਂਠੇ, ਰੋਟੀ, ਪੂਰੀ ਦੇ ਨਾਲ ਸਰਵ ਕਰ ਸਕਦੇ ਹੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement