ਜਲੰਧਰ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹੇਗੀ ਮਕਸੂਦਾਂ ਸਬਜ਼ੀ ਮੰਡੀ ਦੀ ਥੋਕ ਫਰੂਟ ਮਾਰਕਿਟ
Published : Aug 19, 2020, 6:22 pm IST
Updated : Aug 19, 2020, 6:22 pm IST
SHARE ARTICLE
Jalandhar maqsudan sabzi mandi fruit market to remain close on saturday and sunday
Jalandhar maqsudan sabzi mandi fruit market to remain close on saturday and sunday

ਉਹਨਾਂ ਕਿਹਾ ਕਿ ਮੰਡੀ ਵਿਚ ਰੋਜ਼ਾਨਾ ਵਿਭਿੰਨ ਇਲਾਕਿਆਂ ਤੋਂ...

ਜਲੰਧਰ: ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਕਸੂਦਾਂ ਮੰਡੀ ਦੇ ਥੋਕ ਫਰੂਟ ਕਾਰੋਬਾਰੀਆਂ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਮੰਡੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਬੁੱਧਵਾਰ ਨੂੰ ਸਬਜ਼ੀ ਮੰਡੀ ਵਿਚ ਹੋਈ ਬੈਠਕ ਦੌਰਾਨ ਫਰੂਟ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਨਾਗਰਾ ਅਤੇ ਚੇਅਰਮੈਨ ਰਛਪਾਲ ਬੱਬੂ ਨੇ ਕਿਹਾ ਕਿ ਜ਼ਿਲ੍ਹੇ ਵਿਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ।

Maqsudan MarketMaqsudan Market

ਉਹਨਾਂ ਕਿਹਾ ਕਿ ਮੰਡੀ ਵਿਚ ਰੋਜ਼ਾਨਾ ਵਿਭਿੰਨ ਇਲਾਕਿਆਂ ਤੋਂ ਕਾਰੋਬਾਰੀ ਪਹੁੰਚਦੇ ਹਨ। ਇਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵਧ ਗਿਆ ਹੈ। ਇਸ ਦੇ ਚਲਦੇ ਸ਼ਨੀਵਾਰ ਅਤੇ ਐਤਵਾਰ ਨੂੰ ਫਰੂਟ ਮਾਰਕਿਟ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।

Maqsudan MarketMaqsudan Market

ਇਸ ਦੇ ਨਾਲ ਹੀ ਉਹਨਾਂ ਨੇ ਫਰੂਟ ਕਾਰੋਬਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਖੁਦ ਦੀ ਰੱਖਿਆ ਕਰਨ ਲਈ ਮੰਡੀ ਵਿਚ ਸਰੀਰਕ ਦੂਰੀ ਅਤੇ ਸਵੱਛਤਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਇਸ ਫ਼ੈਸਲੇ ਦਾ ਸਮਰਥਨ ਕੀਤਾ। ਇਸ ਮੌਕੇ ਉਹਨਾਂ ਨਾਲ ਪੁਨਿਆਤਮ ਭਾਰਤੀ ਸਿਲਕੀ, ਅਸ਼ੋਕ ਦੁਆ, ਬਿੱਟੂ ਅਤੇ ਹੋਰ ਮੈਂਬਰ ਮੌਜੂਦ ਸਨ।

Maqsudan MarketMaqsudan Market

ਮਕਸੂਦਾਂ ਸਬਜ਼ੀ ਮੰਡੀ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਸੰਵੇਦਨਸ਼ੀਨ ਖੇਤਰ ਹੈ। ਇੱਥੇ ਸਵੇਰੇ ਤੋਂ ਹੀ ਆਸ-ਪਾਸ ਦੇ ਖੇਤਰਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਸਬਜ਼ੀਆਂ ਅਤੇ ਫਲ ਲੈ ਕੇ ਪਹੁੰਚਦੇ ਹਨ। ਮਨਾਹੀ ਦੇ ਬਾਵਜੂਦ ਵੀ ਸਬਜ਼ੀ ਖਰੀਦਣ ਲਈ ਆਮ ਲੋਕਾਂ ਦਾ ਵੀ ਆਉਣਾ-ਜਾਣਾ ਬਣਿਆ ਰਹਿੰਦਾ ਹੈ।

Maqsudan MarketMaqsudan Market

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਵਿਚ ਪ੍ਰਸ਼ਾਸਨ ਨੇ ਇੱਥੇ ਭੀੜ ਘਟ ਕਰਨ ਲਈ ਕਈ ਉਪਾਅ ਕੀਤੇ ਸਨ। ਪਹਿਲਾਂ ਖੁਦਰਾ ਵਿਕਰੀ ਖਰੀਦਦਾਰੀ ਤੇ ਪਾਬੰਦੀ ਲਗਾਉਣ ਅਤੇ ਬਾਅਦ ਵਿਚ ਵੇਂਡਰਾਂ ਦੀ ਗਿਣਤੀ ਘਟ ਕਰਨ ਲਈ ਲਾਲ ਅਤੇ ਹਰੇ ਕਾਰਡ ਦਾ ਸਿਸਟਮ ਅਪਣਾਇਆ।

Maqsudan MarketMaqsudan Market

ਇਸ ਵਿਚ ਲਾਲ ਕਾਰਡ ਵਾਲੇ ਵੇਂਡਰਾਂ ਨੂੰ ਇਕ ਦਿਨ ਅਤੇ ਹਰੇ ਕਾਰਡ ਵਾਲਿਆਂ ਨੂੰ ਅਗਲੇ ਦਿਨ ਮੰਡੀ ਵਿਚ ਕ੍ਰਮਵਾਰ ਐਂਟਰੀ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ ਵੀ ਜਦੋਂ ਭੀੜ ਘਟ ਨਹੀਂ ਹੋਈ ਤਾਂ ਪ੍ਰਸ਼ਾਸ਼ਨ ਨੇ ਪ੍ਰਤਾਪਪੁਰਾ ਵਿਚ ਇਕ ਹੋਰ ਅਸਥਾਈ ਸਬਜ਼ੀ ਮੰਡੀ ਲਗਾਉਣ ਦੀ ਸ਼ੁਰੂਆਤ ਕਰਵਾ ਦਿੱਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement