
ਪਨੀਰ ਇਕ ਐਸਾ ਉਤਪਦਾਕ ਹੈ ਕੇ ਇਸ ਦਾ ਜੋ ਵੀ ਬਣਾ ਲਿਆ ਜਾਵੇ ਉਹ ਬਹੁਤ ਹੀ ਸਵਾਦ ਲਗਦਾ ਹੈ। ਜੇਕਰ ਅੱਜ ਤੁਸੀਂ ਬੱਚੀਆਂ ਨੂੰ ਪਨੀਰ...
ਪਨੀਰ ਇਕ ਐਸਾ ਉਤਪਦਾਕ ਹੈ ਕੇ ਇਸ ਦਾ ਜੋ ਵੀ ਬਣਾ ਲਿਆ ਜਾਵੇ ਉਹ ਬਹੁਤ ਹੀ ਸਵਾਦ ਲਗਦਾ ਹੈ। ਜੇਕਰ ਅੱਜ ਤੁਸੀਂ ਬੱਚੀਆਂ ਨੂੰ ਪਨੀਰ ਨਾਲ ਕੁੱਝ ਬਣਾ ਕੇ ਖਵਾਉਣਾ ਚਾਉਂਦੇ ਹੋ ਤਾਂ ਉਨ੍ਹਾਂ ਨੂੰ ਪਨੀਰ ਰੋਲ ਤਿਆਰ ਕਰਕੇ ਖਿਲਾਉ। ਇਹ ਖਾਣ ਵਿਚ ਬਹੁਤ ਸਵਾਦਿਸ਼ਟ ਹੈ ਅਤੇ ਸਿਹਤ ਲਾਇ ਬਹੁਤ ਲਾਭਦਾਇਕ ਵੀ ਹੈ। ਜਾਨੋ ਇਸ ਨੂੰ ਬਣਾਉਣ ਦਾ ਤਰੀਕਾ।
Paneer Roll
ਸਮੱਗਰੀ - (ਆਟੇ ਦੇ ਲਈ ) ਮੈੈਦਾ - 300 ਗ੍ਰਾਮ, ਲੂਣ -1/2 ਚਮਚ, ਪਾਣੀ- 170 ਮਿ.ਲਈ, (ਸਟਫਿੰਗ ਦੇ ਲਈ ), ਤੇਲ-1ਚਮਚ, ਜੀਰਾ- 1 ਚਮਚ, ਪਿਆਜ- 130 ਗ੍ਰਾਮ, ਅਦਰਕ -ਲਸਣ ਦਾ ਪੇਸਟ- 2 ਚਮਚ, ਲਾਲ ਮਿਰਚ ਦਾ ਪੇਸਟ- 2 ਚਮਚ, ਹਲਦੀ- 1/4 ਚਮਚ, ਧਨੀਆ ਪਾਊਡਰ -1/2 ਚਮਚ, ਕਾਜੂ ਪੇਸਟ - 45 ਗ੍ਰਾਮ, ਦਹੀ- 55 ਗ੍ਰਾਮ, ਲੂਣ-1 ਚਮਚ, ਗਰਮ ਮਸਾਲਾ-1 ਚਮਚ, ਪਨੀਰ- 200 ਗ੍ਰਾਮ, ਧਨਿਆ-1ਚਮਚ, ਪਿਆਜ - ਸਵਾਦ ਲਈ, ਸਿਰਕਾ-1 ਚਮਚ, ਤੇਲ - ਫਰਾਈ ਕਰਨ ਲਈ।
Paneer Roll Recipe
ਢੰਗ- ( ਆਟੇ ਦੇ ਲਈ ) ਭਾਂਡੇ ਵਿਚ 300 ਗ੍ਰਾਮ ਮੈਦਾ,1/2 ਚਮਚ ਲੂਣ ਪਾ ਕੇ ਅਤੇ 170 ਮਿ.ਲਈ ਪਾਣੀ ਲੈ ਕੇ ਇਸ ਨੂੰ ਨਰਮ ਆਟੇ ਦੀ ਤਰ੍ਹਾਂ ਗੁੰਨ ਲਉ।(ਸਟਫਿੰਗ ਦੇ ਲਈ ) ਪੈਨ ਵਿਚ 1 ਚਮਚ ਤੇਲ ਗਰਮ ਕਰ ਕੇ 1 ਚਮਚ ਜੀਰਾ ਪਾਉ ਅਤੇ ਹਿਲਾਉ। ਫਿਰ 130 ਗ੍ਰਾਮ ਪਿਆਜ ਪਾ ਕੇ ਚੰਗੀ ਤਰ੍ਹਾਂ ਭਨੋ ਅਤੇ ਬਾਅਦ ਵਿਚ 2 ਚਮਚ ਅਦਰਕ- ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਪਕਾਉ। ਹੁਣ 2 ਚਮਚ ਲਾਲ ਮਿਰਚ ਦਾ ਪੇਸਟ ਅਤੇ 1/4 ਚਮਚ ਹਲਦੀ ਮਿਕਸ ਕਰੋ। ਇਸ ਤੋਂ ਬਾਅਦ ਇਸ ਵਿਚ 1/2 ਚਮਚ ਧਨੀਆ ਪਾਊਡਰ, 45 ਗ੍ਰਾਮ ਕਾਜੂ ਪੇਸਟ, 55 ਗ੍ਰਾਮ ਦਹੀ, 1 ਚਮਚ ਲੂਣ,1 ਚਮਚ ਗ੍ਰਾਮ ਮਸਾਲਾ ਚੰਗੀ ਤਰ੍ਹਾਂ ਮਿਲਾਉ।
Veg Paneer Roll Recipe
3 ਤੋਂ 5 ਮਿੰਟ ਤੱਕ ਪਕਾਉ। ਹੁਣ 200 ਗ੍ਰਾਮ ਪਨੀਰ ਮਿਲਾ ਕੇ 1 ਚਮਚ, ਧਨਿਆ ਮਿਲਾ ਕੇ ਸੇਕ ਤੋਂ ਹਟਾ ਕੇ ਇਕ ਪਾਸੇ ਰੱਖ ਦਿਉ। ਗੂੰਨੇ ਹੋਏ ਆਟੇ ਵਿਚੋਂ ਕੁੱਝ ਹਿੱਸਾ ਲੈ ਕੇ ਉਸ ਦੀਆ ਲੋਈਆਂ ਬਣਾਓ ਅਤੇ ਇਸ ਨੂੰ ਵੇਲਣੇ ਦੇ ਨਾਲ ਰੋਟੀ ਦੀ ਤਰ੍ਹਾਂ ਬੇਲ ਲਉ। ਫਿਰ ਇਸ ਦੇ ਉੱਤੇ ਤਿਆਰ ਕੀਤਾ ਹੋਇਆ ਪਨੀਰ ਦਾ ਮਿਸ਼ਰਣ ਰੱਖੋ। ਹੁਣ ਕੁੱਝ ਪਿਆਜ ਅਤੇ ਸਿਰਕਾ ਪਾਉ। ਇਸ ਨੂੰ ਰੋਲ ਕਰਕੇ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਬੰਦ ਕਰੋ। ਪੈਨ ਵਿਚ ਕੁੱਝ ਤੇਲ ਗਰਮ ਕਰਕੇ ਪਨੀਰ ਰੋਲ ਨੂੰ ਭੂਰੇ ਰੰਗੇ ਅਤੇ ਕਰਿਸਪੀ ਹੋਣ ਤਕ ਫਰਾਈ ਕਰੋ। ਪਨੀਰ ਰੋਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅੱਧਾ ਕਰ ਕੇ ਕੇਚਅਪ ਸੌਸ ਦੇ ਨਾਲ ਸਰਵ ਕਰੋ।