
ਬਾਕੀ ਫ਼ਲਾਂ ਦੀ ਤਰ੍ਹਾਂ ਪਪੀਤੇ ਵਿਚ ਵੀ ਬੀਜ ਹੁੰਦੇ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਪੀਤੇ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਪਪੀਤਾ ਉਹਨਾਂ ਫ਼ਲਾਂ ਵਿਚੋਂ ਇਕ ਹੈ ਜੋ ਸਿਰਫ਼ ਪੇਟ ਨੂੰ ਸਹੀ ਹੀ ਨਹੀਂ ਰੱਖਦੇ ਬਲਕਿ ਚਿਹਰੇ ‘ਤੇ ਵੀ ਚਮਕ ਲਿਆਉਂਦੇ ਹਨ। ਪੂਰੇ ਸਾਲ ਮਿਲਣ ਵਾਲਾ ਇਹ ਫ਼ਲ ਸਰੀਰ ਨੂੰ ਕਈ ਤਰੀਕਿਆਂ ਰਾਹੀਂ ਫ਼ਾਇਦਾ ਪਹੁੰਚਾਉਂਦਾ ਹੈ। ਬਾਕੀ ਫ਼ਲਾਂ ਦੀ ਤਰ੍ਹਾਂ ਪਪੀਤੇ ਵਿਚ ਵੀ ਬੀਜ ਹੁੰਦੇ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਪੀਤੇ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਦਰਅਸਲ ਪਪੀਤੇ ਦੇ ਬੀਜਾਂ ਦਾ ਸਵਾਦ ਖਰਾਬ ਹੋਣ ਕਾਰਨ ਕਈ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪਪੀਤੇ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
Papaya Seeds
ਪਪੀਤੇ ਦੇ ਬੀਜਾਂ ਦੇ ਫ਼ਾਇਦੇ
ਸਰਦੀ ਅਤੇ ਖਾਂਸੀ ਤੋਂ ਬਚਾਉਂਦੇ ਹਨ -ਪਪੀਤੇ ਦੇ ਬੀਜਾਂ ਵਿਚ ਐਂਟੀਆਕੀਡੈਂਟਸ ਵਰਗੇ ਪਾਲੀਫੇਨੋਲਸ ਅਤੇ ਫ਼ਲੋਵੋਨੋਇਡਸ ਸਹੀ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਸਰਦੀ ਅਤੇ ਖਾਂਸੀ ਵਰਗੀਆਂ ਕਈ ਪੁਰਾਣੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।
Papaya Seeds
ਵਜ਼ਨ ਨੂੰ ਸਹੀ ਰੱਖਣ ਵਿਚ ਮਦਦਗਾਰ ਹੁੰਦੇ ਹਨ ਪਪੀਤੇ ਦੇ ਬੀਜ- ਦੱਸਿਆ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ, ਜੋ ਕਿ ਪਾਚਨ ਸ਼ਕਤੀ ਨੂੰ ਸਹੀ ਰੱਖਣ ਤੋਂ ਇਲਾਵਾ ਮੋਟਾਪਾ ਰੋਕਣ ਵਿਚ ਵੀ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਆਦਿ ਨੂੰ ਵੀ ਸਹੀ ਕਰਦੇ ਹਨ। ਪਪੀਤੇ ਦੇ ਬੀਜ ਦਿਲ ਦੇ ਮਰੀਜਾਂ ਲਈ ਕਾਫੀ ਫ਼ਾਇਦੇਮੰਦ ਹੁੰਦੇ ਹਨ।
Papaya Seeds
ਪੇਟ ਨੂੰ ਹੇਲਦੀ ਰੱਖਣ ਵਿਚ ਮਿਲਦੀ ਹੈ ਮਦਦ- ਇਹ ਵੀ ਕਿਹਾ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਦਾ ਸੇਵਨ ਕਰਨ ਨਾਲ ਪੇਟ ਵਿਚ ਬੈਕਟੀਰੀਆ ਖਤਮ ਹੋ ਜਾਂਦੇ ਹਨ ਅਤੇ ਇਸ ਦੇ ਨਾਲ ਪੇਟ ਸਾਫ਼ ਰਹਿੰਦਾ ਹੈ।
ਦਰਦ ਘੱਟ ਕਰਦੇ ਹਨ ਪਪੀਤੇ ਦੇ ਬੀਜ- ਇਹ ਵੀ ਕਿਹਾ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਦੇ ਸੇਵਨ ਨਾਲ ਮਾਸਪੇਸ਼ੀਆਂ ਦਾ ਦਰਦ ਵੀ ਘੱਟ ਕਰਨ ਵਿਚ ਮਦਦ ਮਿਲਦੀ ਹੈ।
Papaya Seeds
ਕੋਲੈਸਟਰੋਲ ਦੇ ਲੇਵਲ ਨੂੰ ਘੱਟ ਕਰਨਾ- ਪਪੀਤੇ ਦੇ ਬੀਜਾਂ ਵਿਚ ਕਾਫੀ ਮਾਤਰਾ ਵਿਚ ਮੋਨੋਅਨਸੈਚੁਰੇਟਡ ਫੈਟੀ ਐਸਿਡ ਹੁੰਦੇ ਹਨ, ਜਿਸ ਵਿਚ ਜ਼ਿਆਦਾ ਔਲੇਕ ਐਸਿਡ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਇਹ ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ।
Papaya Seeds Powder
ਕਿਵੇਂ ਖਾਣੇ ਚਾਹੀਦੇ ਹਨ ਪਪੀਤੇ ਦੇ ਬੀਜ
ਜ਼ਿਆਦਾਤਰ ਪਪੀਤੇ ਦੇ ਬੀਜ ਕੌੜੇ ਹੁੰਦੇ ਹਨ ਅਤੇ ਇਸ ਲਈ ਲੋਕ ਇਹਨਾਂ ਦਾ ਸੇਵਨ ਨਹੀਂ ਕਰਦੇ। ਪਰ ਪਪੀਤੇ ਦੇ ਬੀਜਾਂ ਦਾ ਪਾਊਡਰ ਬਣਾ ਕੇ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੂੰ ਮਠਿਆਈ, ਜੂਸ ਆਦਿ ਵਿਚ ਮਿਲਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।