ਚੰਗੀ ਸਿਹਤ ਲਈ ਖਾਓ ਮੋਟਾ ਅਨਾਜ
Published : Sep 4, 2019, 3:57 pm IST
Updated : Sep 4, 2019, 3:57 pm IST
SHARE ARTICLE
Grain
Grain

ਸਾਡੇ ਵੱਡੇ-ਬਜ਼ੁਰਗ ਅਕਸਰ ਅਨਾਜ ਖਾਣ ਦੀ ਸਲਾਹ ਦਿੰਦੇ ਸਨ ਪਰ ਹੁਣ ਇਹ ਸਟਡੀ 'ਚ ਵੀ ਸਾਬਤ ਹੋ ਗਿਆ ਹੈ।  

ਸਾਡੇ ਵੱਡੇ-ਬਜ਼ੁਰਗ ਅਕਸਰ ਅਨਾਜ ਖਾਣ ਦੀ ਸਲਾਹ ਦਿੰਦੇ ਸਨ ਪਰ ਹੁਣ ਇਹ ਸਟਡੀ 'ਚ ਵੀ ਸਾਬਤ ਹੋ ਗਿਆ ਹੈ।  ਮੋਟਾ ਅਨਾਜ ਸਿਹਤ ਹੀ ਨਹੀਂ ਵਾਤਾਵਰਣ ਨੂੰ ਵੀ ਤੰਦਰੁਸਤ ਰੱਖਦਾ ਹੈ। ਭਾਰਤ 'ਚ ਜਵਾਰ, ਬਾਜਰਾ, ਰਾਗੀ, ਮੱਕਾ, ਜੌਂ ਅਤੇ ਕਈ ਹੋਰ ਮੋਟੇ ਅਨਾਜ ਉਗਾਏ ਜਾਂਦੇ ਹਨ। ਇਹ ਅਨਾਜ ਆਇਰਨ, ਕੋਪਰ, ਪ੍ਰੋਟੀਨ ਵਰਗੇ ਤੱਤ ਨਾਲ ਤਾਂ ਭਰਪੂਰ ਹੁੰਦੇ ਹੀ ਹਨ, ਕਣਕ, ਝੋਨੇ ਵਰਗੀ ਫਸਲਾਂ ਦੀ ਤਰ੍ਹਾਂ ਗਰੀਨ ਹਾਉਸ ਗੈਸਾਂ ਦੇ ਬਣਨ ਦਾ ਕਾਰਨ ਨਹੀਂ ਬਣਦੇ।

GrainGrain

ਇਕ ਸਟਡੀ ਦਸਦੀ ਹੈ ਕਿ ਕਣਕ ਅਤੇ ਝੋਨੇ ਨੂੰ ਉਗਾਉਣ 'ਚ ਯੂਰੀਆ ਬਹੁਤ ਵਰਤੋਂ ਕੀਤਾ ਜਾਂਦਾ ਹੈ। ਯੂਰੀਆ ਜਦੋਂ ਵੱਖ ਕੀਤਾ ਹੁੰਦਾ ਹੈ ਤਾਂ ਨਾਈਟਰਸ ਆਕਸਾਇਡ, ਨਾਈਟਰੇਟ, ਅਮੋਨਿਆ ਅਤੇ ਹੋਰ ਤੱਤਾਂ 'ਚ ਬਦਲ ਜਾਂਦਾ ਹੈ।  ਨਾਈਟਰਸ ਆਕਸਾਇਡ ਹਵਾ 'ਚ ਘੁਲ ਕੇ ਸਿਹਤ ਲਈ ਖ਼ਤਰਾ ਬਣ ਜਾਂਦੀ ਹੈ। ਇਸ ਨਾਲ ਸਾਹ ਦੀ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਇਹ ਐਸਿਡ ਰੇਨ ਦਾ ਕਾਰਨ ਵੀ ਬਣਦੀ ਹੈ। ਇਹ ਗੈਸ ਤਾਮਪਾਨ 'ਚ ਵੀ ਕਾਫ਼ੀ ਤੇਜ਼ੀ ਨਾਲ ਵਾਧਾ ਕਰਦੀ ਹੈ।  

GrainGrain

ਇਸ ਨਾਲ ਹੀ ਯੂਰੀਆ ਕਾਰਨ ਜ਼ਮੀਨ ਦੀ ਕਵਾਲਿਟੀ ਵੀ ਖ਼ਰਾਬ ਹੋ ਰਹੀ ਹੈ ਅਤੇ ਉਸ 'ਚ ਪਾਏ ਜਾਣ ਵਾਲੇ ਸੂਕਸ਼ਮ ਜੀਵੀ ਨਸ਼ਟ ਹੋ ਰਹੇ ਹਨ। ਜਰਨਲ ਗਲੋਬਲ ਐਨਵਾਈਰਨਮੈਂਟਲ ਚੇਂਜ 'ਚ ਛਪੀ ਇਸ ਸਟਡੀ 'ਚ ਕਿਹਾ ਗਿਆ ਹੈ ਕਿ ਇਸ ਦੇ ਉਲਟ ਮੋਟੇ ਅਨਾਜਾਂ ਲਈ ਯੂਰੀਆ ਦੀ ਖਾਸ ਜ਼ਰੂਰਤ ਨਹੀਂ ਹੁੰਦੀ। ਉਹ ਘੱਟ ਪਾਣੀ ਵਾਲੀ ਜ਼ਮੀਨ 'ਚ ਵੀ ਆਸਾਨੀ ਨਾਲ ਉੱਗ ਜਾਂਦੇ ਹਨ। ਇਸ ਕਾਰਨ ਇਹ ਵਾਤਾਵਰਣ ਲਈ ਜ਼ਿਆਦਾ ਬਿਹਤਰ ਹੁੰਦੇ ਹਨ।

GrainGrain

ਕਮੀ ਨੂੰ ਲੈ ਕੇ ਚਿੰਤਾ 
ਇਸ 'ਤੇ ਅਫ਼ਸੋਸ ਜਤਾਇਆ ਗਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਮੋਟੇ ਅਨਾਜਾਂ ਦੇ ਰਕਬੇ 'ਚ ਲਗਾਤਾਰ ਕਮੀ ਆਉਂਦੀ ਜਾ ਰਹੀ ਹੈ। ਸਟਡੀ ਮੁਤਾਬਕ 1966 'ਚ ਦੇਸ਼ ਚ ਕਰੀਬ 4.5 ਕਰੋਡ਼ ਹੈਕਟੇਇਰ 'ਚ ਮੋਟਾ ਅਨਾਜ ਉਗਾਇਆ ਜਾਂਦਾ ਸੀ। ਰਕਬਾ ਘੱਟ ਕੇ ਢਾਈ ਕਰੋਡ਼ ਹੈਕਟੇਅਰ ਦੇ ਨੇੜੇ ਰਹਿ ਗਿਆ ਹੈ। 

GrainGrain

ਸਰਕਾਰ 'ਤੇ ਜ਼ੋਰ 
ਜਿੱਥੇ ਮੋਟੇ ਅਨਾਜਾਂ ਦਾ ਰਕਬਾ ਘੱਟ ਹੋ ਰਿਹਾ ਹੈ ਅਤੇ ਕਿਸਾਨ ਉਨਹਾਂ ਨੂੰ ਘੱਟ ਉਗਾ ਰਹੇ ਹਨ, ਉਥੇ ਹੀ ਸਰਕਾਰ ਇਨ੍ਹਾਂ ਨੂੰ ਪ੍ਰਫੁੱਲਤ ਦੇਣ 'ਤੇ ਜ਼ੋਰ ਦੇ ਰਹੀ ਹੈ। ਉਹ ਇਨ੍ਹਾਂ ਦੇ ਪੋਸ਼ਣ ਵਾਲੇ ਗੁਣਾ ਨੂੰ ਦੇਖਦੇ ਹੋਏ ਲੋਕਾਂ ਤੋਂ ਇਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਨੂੰ ਕਹਿ ਰਹੀ ਹੈ। ਉਹ ਇਨ੍ਹਾਂ ਨੂੰ ਮਿਡ-ਡੇ ਮੀਲ ਸਕੀਮ 'ਚ ਵੀ ਸ਼ਾਮਲ ਕਰ ਰਹੀ ਹੈ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement