ਘਰ ਦੀ ਰਸੋਈ ਵਿਚ : ਚਿੱਲੀ ਪਨੀਰ
Published : Jan 30, 2019, 11:57 am IST
Updated : Jan 30, 2019, 11:57 am IST
SHARE ARTICLE
Paneer Chilli
Paneer Chilli

ਪਨੀਰ (250 ਗ੍ਰਾਮ), ਪਿਆਜ (1 ਕਟਿਆ ਹੋਇਆ), ਹਰੀ ਮਿਰਚ (4 ਕੱਟ ਕੇ), ਸ਼ਿਮਲਾ ਮਿਰਚ (1 ਕੱਟ ਕੇ), ਹਰਾ ਪਿਆਜ (2 ਕੱਟ ਕੇ), ਅਦਰਕ ਲਸਣ ( ਬਰੀਕ ਕਟੇ ਹੋਏ)...

ਸਮੱਗਰੀ : ਪਨੀਰ (250 ਗ੍ਰਾਮ), ਪਿਆਜ (1 ਕਟਿਆ ਹੋਇਆ), ਹਰੀ ਮਿਰਚ (4 ਕੱਟ ਕੇ), ਸ਼ਿਮਲਾ ਮਿਰਚ (1 ਕੱਟ ਕੇ), ਹਰਾ ਪਿਆਜ (2 ਕੱਟ ਕੇ), ਅਦਰਕ ਲਸਣ ( ਬਰੀਕ ਕਟੇ ਹੋਏ), ਅਦਰਕ ਲਸਣ ਪੇਸਟ (2 ਟੇਬਲਸਪੂਨ), ਮੈਦਾ (50 ਗ੍ਰਾਮ), ਮੱਕੀ ਦਾ ਆਟਾ (2 ਚੱਮਚ), ਚਿੱਲੀ ਸੌਸ (1 ਚੱਮਚ), ਟੋਮੈਟੋ ਸੌਸ (1 ਚੱਮਚ), ਸੋਇਆ ਸੌਸ (1 ਚੱਮਚ), ਕਾਲੀ ਮਿਰਚ ਪਾਊਡਰ (1/2 ਚੱਮਚ), ਤੇਲ (ਲੋੜ ਮੁਤਾਬਿਕ), ਲੂਣ (ਸਵਾਦਅਨੁਸਾਰ), ਹਲਦੀ, ਗਰਮ ਮਸਾਲਾ / ਸੱਬਜੀ ਮਸਾਲਾ (ਸਮਰੱਥ ਮਾਤਰਾ ਵਿਚ)। 

Paneer ChilliPaneer Chilli

ਬਣਾਉਣ ਦਾ ਢੰਗ  : ਸਭ ਤੋਂ ਪਹਿਲਾਂ ਇਕ ਕਟੋਰੇ ਵਿਚ ਮੈਦਾ, ਮੱਕੀ ਦਾ ਆਟਾ, ਮਿਰਚ ਅਤੇ ਲੂਣ ਪਾਕੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾਕੇ ਉਸਨੂੰ ਮਿਲਾਓ। ਫਿਰ ਪਨੀਰ ਨੂੰ ਉਸ ਵਿਚ ਪਾ ਦਿਓ। ਪਨੀਰ ਨੂੰ ਉਸ ਵਿਚ ਪਾਉਣ ਤੋਂ ਬਾਅਦ ਪਨੀਰ ਇਸਦੇ ਵਰਗਾ ਗਾੜਾ ਦਿਖਣਾ ਚਾਹੀਦਾ ਹੈ। ਹੁਣ ਗੈਸ ਤੇ ਪੈਨ ਰੱਖੋ ਅਤੇ ਉਸ ਵਿਚ ਤੇਲ ਗਰਮ ਹੋਣ ਲਈ ਪਾ ਦਿਓ।

Paneer ChilliPaneer Chilli

ਤੇਲ ਗਰਮ ਹੋਣ ਤੋਂ ਬਾਅਦ ਚੱਮਚ ਦੇ ਸਹਾਰੇ ਪਨੀਰ ਨੂੰ ਪਾ ਦਿਓ ਅਤੇ ਜੋ ਵੀ ਪਨੀਰ ਨੂੰ ਛਾਨਣ ਲਈ ਪਾ ਦਿਓ ਅਤੇ ਬਚੀ ਗਰੇਵੀ ਨੂੰ ਕਟੋਰੇ ਵਿਚ ਹੀ ਛੱਡ ਦਿਓ (ਉਸਨੂੰ ਅਸੀ ਲਾਸਟ ਵਿਚ ਇਸਤੇਮਾਲ ਕਰ ਲਵਾਂਗੇ)। ਹੁਣ ਇਸਨੂੰ ਘੱਟ ਗੈਸ ਤੇ ਛਾਨ ਲਓ। ਫਿਰ ਉਸੇ ਤੇਲ ਵਿਚ ਅਦਰਕ ਲਸਣ ਬਰੀਕ, ਪਿਆਜ,  ਮਿਰਚ, ਅਤੇ ਸ਼ਿਮਲਾ ਮਿਰਚ ਨੂੰ ਪਾ ਕੇ ਭੁੰਨੋ।

Paneer ChilliPaneer Chilli

ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਉਸ ਵਿਚ ਸੋਇਆ ਸੌਸ, ਟੋਮੈਟੋ ਸੌਸ, ਗਰੀਨ ਚਿੱਲੀ ਸੌਸ, ਮਿਰਚੀ ਪਾਊਡਰ, ਅਦਰਕ ਲਸਣ   ਪੇਸਟ ਪਾ ਦਿਓ ਅਤੇ ਭੁੰਨੋ। ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਉਹ ਜੋ ਪਨੀਰ ਦਾ ਗਰੇਵੀ ਬਚਿਆ ਸੀ ਉਸਨੂੰ ਪਾ ਦਿਓ ਅਤੇ ਥੋੜ੍ਹੀ ਦੇਰ ਪਕਾਓ। ਫਿਰ ਉਸ ਵਿਚ ਪਨੀਰ ਪਾ ਦਿਓ ਅਤੇ ਫਿਰ ਉਸਨੂੰ ਥੋੜ੍ਹੀ ਦੇਰ ਲਈ ਪਕਾਓ। ਫਿਰ ਗੈਸ ਨੂੰ ਬੰਦ ਕਰ ਦਿਓ ਅਤੇ ਉਤੇ ਥੋੜ੍ਹਾ ਜਿਹਾ ਉਹ ਹਰਾ ਪਿਆਜ ਪਾ ਦਿਓ ਅਤੇ ਹੁਣ ਤੁਹਾਡੀ ਪਨੀਰ ਚਿੱਲੀ ਤਿਆਰ ਹੈ ਇਸਨੂੰ ਕਿਸੇ ਭਾਂਡੇ ਵਿਚ ਕੱਢ ਲਓ ਅਤੇ ਉਸਨੂੰ ਗਰਮਾ  - ਗਰਮ ਪਰੋਸੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement