
ਇੱਥੇ ਜਾਣੋ ਪਕੌੜੇ ਬਣਾਉਣ ਦਾ ਤਰੀਕਾ
ਨਵੀਂ ਦਿੱਲੀ: ਮਾਨਸੂਨ ਦੇ ਮੌਸਮ ਵਿਚ ਸ਼ਾਮ ਦੇ ਸਮੇਂ ਚਾਹ ਨਾਲ ਪਕੌੜੇ ਖਾਣ ਦਾ ਵੱਖਰਾ ਹੀ ਮਜ਼ਾ ਹੈ। ਇਸ ਮੌਸਮ ਵਿਚ ਤਲੀਆਂ ਹੋਈਆਂ ਚੀਜ਼ਾਂ ਖਾਣ ਨੂੰ ਬਹੁਤ ਦਿਲ ਕਰਦਾ ਹੈ। ਪਕੌੜੇ ਬਣਾਉਣ ਵਿਚ ਵੀ ਬਹੁਤ ਆਸਾਨ ਹੁੰਦੇ ਹਨ ਤੇ ਇਹ ਜ਼ਿਆਦਾ ਸਮਾਂ ਵੀ ਨਹੀਂ ਲੈਂਦੇ। ਘਰ ਵਿਚ ਅਚਾਨਕ ਰਿਸ਼ਤੇਦਾਰ ਆ ਜਾਣ ਤਾਂ ਝਟਪਟ ਪਕੌੜੇ ਬਣਾ ਕੇ ਖਵਾਏ ਜਾ ਸਕਦੇ ਹਨ। ਭਾਰਤੀ ਭੋਜਨਾਂ ਵਿਚ ਭੋਜਨ ਦੀਆਂ ਬਹੁਤ ਸਾਰੀਆਂ ਵਰੈਟੀਆਂ ਹੁੰਦੀਆਂ ਹਨ।
Rice Pakoda
ਇਸ ਤਰ੍ਹਾਂ ਪਕੌੜਿਆਂ ਨੂੰ ਵੀ ਵੱਖ-ਵੱਖ ਸਬਜ਼ੀਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ। ਪਕੌੜੇ ਆਲੂਆਂ ਨਾਲ ਵੀ ਬਣਾਏ ਜਾ ਸਕਦੇ ਹਨ, ਪਾਲਕ ਨਾਲ ਵੀ। ਇਸ ਪ੍ਰਕਾਰ ਹਰੀ ਮਿਰਚ ਦੇ ਵੀ ਬਣਾਏ ਜਾ ਸਕਦੇ ਹਨ। ਇਹਨਾਂ ਪਕੌੜਿਆਂ ਦਾ ਸਵਾਦ ਤਾਂ ਸਭ ਨੂੰ ਪਤਾ ਹੀ ਹੈ ਪਰ ਕੀ ਚੌਲਾਂ ਤੋਂ ਬਣੇ ਪਕੌੜਿਆਂ ਦੇ ਸਵਾਦ ਬਾਰੇ ਪਤਾ ਹੈ?
Rice Pakoda
ਮੁੰਬਈ ਬੈਸਟ ਯੂਟਿਊਬਰ ਅਲਪਾ ਮੋਦੀ ਨੇ ਚੌਲਾਂ ਦੇ ਪਕੌੜਿਆਂ ਦੀ ਇਕ ਕਮਾਲ ਦੀ ਰੈਸਿਪੀ ਸ਼ੇਅਰ ਕੀਤੀ ਹੈ ਜਿਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਇਹਨਾਂ ਪਕੌੜਿਆਂ ਵਿਚ ਰਾਤ ਦੇ ਬਚੇ ਚੌਲਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਲੈਫਟਓਵਰ ਰਾਈਸ ਵਿਚ ਵੇਸਣ, ਕਣਕ ਦਾ ਆਟਾ, ਦਹੀਂ, ਲੂਣ ਅਤੇ ਮਸਾਲੇ ਮਿਲਾ ਕੇ ਇਹਨਾਂ ਨੂੰ ਸਵਾਦ ਬਣਾਇਆ ਜਾ ਸਕਦਾ ਹੈ। ਇਹ ਪਕੌੜੇ ਖਾਣ ਵਿਚ ਨਰਮ ਹੁੰਦੇ ਹਨ। ਇਸ ਨੂੰ ਬਣਾਉਣ ਲਈ ਇਸ ਵੀਡੀਉ 'ਤੇ ਕਲਿੱਕ ਕਰੋ।