ਜਾਣੋ ਦੰਦ ਖ਼ਰਾਬ ਹੋਣ ਦੇ ਕਾਰਨ ਅਤੇ ਉਪਾਅ
Published : May 1, 2018, 3:08 pm IST
Updated : May 1, 2018, 3:08 pm IST
SHARE ARTICLE
tooth decay
tooth decay

ਦੰਦਾਂ ਦੇ ਰੋਗ ਭਾਰਤ 'ਚ ਇਕ ਮਹੱਤਵਪੂਰਣ ਜਨ ਸਿਹਤ ਸਮੱਸਿਆ ਹੈ ਜਿਸ 'ਚ ਦੰਦ ਨਾਲ 60 ਤੋਂ 65 ਫ਼ੀ ਸਦੀ ਅਤੇ ਪੇਰੀਓਡੈਂਟਲ ਬੀਮਾਰੀਆਂ ਨਾਲ 50 ਤੋਂ 90 ਫ਼ੀ ਸਦੀ ਲੋਕ...

ਦੰਦਾਂ ਦੇ ਰੋਗ ਭਾਰਤ 'ਚ ਇਕ ਮਹੱਤਵਪੂਰਣ ਜਨ ਸਿਹਤ ਸਮੱਸਿਆ ਹੈ ਜਿਸ 'ਚ ਦੰਦ ਨਾਲ 60 ਤੋਂ 65 ਫ਼ੀ ਸਦੀ ਅਤੇ ਪੇਰੀਓਡੈਂਟਲ ਬੀਮਾਰੀਆਂ ਨਾਲ 50 ਤੋਂ 90 ਫ਼ੀ ਸਦੀ ਲੋਕ ਪ੍ਰਭਾਵਤ ਹੁੰਦੇ ਹਨ। ਅੱਜਕਲ ਜੰਕ ਫੂਡ ਦੀ ਖ਼ਪਤ ਜ਼ਿਆਦਾ ਹੋਣ ਕਾਰਨ ਸਕੂਲੀ ਬੱਚਿਆਂ 'ਚ ਇਹ ਸਮੱਸਿਆ ਕਾਫ਼ੀ ਜ਼ਿਆਦਾ ਹੈ। ਐਸਿਡ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਦੰਦ ਦੀ ਸਤਿਹ 'ਤੇ ਪਲਾਕ 'ਚ ਮੌਜੂਦ ਕੀਟਾਣੂ ਨਾਲ ਭੋਜਨ ਜਾਂ ਤਰਲ ਪਦਾਰਥ 'ਚ ਮੌਜੂਦ ਸੂਗਰ ਪ੍ਰਤੀਕਿਰਆ ਕਰਦੀ ਹੈ।

tooth decaytooth decay

ਐਸਿਡ ਇਨੇਮਲ 'ਚ ਕੈਲਸ਼ੀਅਮ ਅਤੇ ਫ਼ਾਸਫੇਟ ਦੀ ਕਮੀ ਦਾ ਕਾਰਨ ਬਣਦਾ ਹੈ। ਇਸ ਪਰਿਕ੍ਰੀਆ ਨੂੰ ਡਿਮਿਨਰਲਾਇਜ਼ੇਸ਼ਨ ਕਿਹਾ ਜਾਂਦਾ ਹੈ। ਡਾਕਟਰਾਂ ਨੇ ਕਿਹਾ ਕਿ ਸਿਰਫ਼ ਕੈਲੋਰੀ ਵਾਲੇ ਖ਼ੂਰਾਕੀ ਪਦਾਰਥਾਂ ਜਿਵੇਂ ਬਿਸਕੁਟ, ਚਾਕਲੇਟ ਅਤੇ ਹੋਰ ਪ੍ਰੋਸੇੈਸਡ ਫੂਡ 'ਚ ਖੰਡ ਅਤੇ ਲੂਣ ਦੋਹਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਮੁੰਹ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ ਅਤੇ ਅੰਤ ਵੇਲੇ : ਬਹੁਤ ਹੀ ਘੱਟ ਉਮਰ 'ਚ ਦੰਦਾਂ ਅਤੇ ਮਸੂੜਿਆਂ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹਨ। ਮੁੰਹ 'ਚ ਕੀਟਾਣੂ ਖ਼ਰਾਬ ਉਤਪਾਦਾਂ (ਜਾਂ ਐਸਿਡ) ਨੂੰ ਪੈਦਾ ਕਰਦੇ ਹਨ ਜੋ ਦੰਦਾਂ 'ਚ ਛੋਟੇ ਛੇਦ ਕਰ ਦਿੰਦੇ ਹਨ।

tooth decaytooth decay

ਦੰਦਾਂ ਦੀ ਦੇਖਭਾਲ ਲਈ ਕੁੱਝ ਸੁਝਾਅ  :  
ਦੰਦਾਂ ਨੂੰ ਰੋਜ਼ ਟੁਥਪੇਸਟ ਨਾਲ ਸਾਫ਼ ਕਰੋ, ਇਸ ਨਾਲ ਪਲਾਕ ਅਤੇ ਕੀਟਾਣੂ ਰੋਕਣ 'ਚ ਮਦਦ ਮਿਲਦੀ ਹੈ ਜੋਕਿ ਦੰਦਾਂ ਅਤੇ ਪੈਰੀਓਡੈਂਟਲ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ। ਹਰ ਦਿਨ ਫ਼ਲਾਸ ਨਾਲ ਦੰਦ ਸਾਫ਼ ਕਰੋ ਕਿਉਂਕਿ ਇਹ ਉਨ੍ਹਾਂ ਹਿੱਸੀਆਂ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ, ਜਿੱਥੇ ਬੁਰਸ਼ ਨਹੀਂ ਪਹੁੰਚ ਸਕਦਾ ਹੈ।

tooth decaytooth decay

ਮੀਠੇ ਅਤੇ ਸਟਾਰਚ ਵਾਲੇ ਖ਼ੂਰਾਕੀ ਪਦਾਰਥਾਂ ਤੋਂ ਬਚੋ ਕਿਉਂਕਿ ਇਸ ਤਰ੍ਹਾਂ ਦੇ ਖ਼ੂਰਾਕੀ ਪਦਾਰਥਾਂ 'ਚ ਮੌਜੂਦ ਖੰਡ ਲਾਰ 'ਚ ਬੈਕਟੀਰੀਆ ਦੇ ਨਾਲ ਪ੍ਰਤੀਕਿਰਆ ਕਰ ਕੇ ਦੰਦਾਂ ਦੀ ਬੀਮਾਰੀ ਨੂੰ ਵਧਾਉਣ ਅਤੇ ਇਨੇਮਲ ਨੂੰ ਖ਼ਤਮ ਕਰਨ ਵਾਲੇ ਐਸਿਡ ਦਾ ਨਿਮਾਰਣ ਕਰਦੀ ਹੈ। ਜੀਭ ਵੀ ਕੀਟਾਣੂ ਨੂੰ ਇਕਠੇ ਕਰਦੀ ਹੈ। ਇਸ ਲਈ ਬੁਰਸ਼ ਕਰਨ ਤੋਂ ਬਾਅਦ ਇਕ ਜੀਭ ਸਾਫ਼ ਕਰਨ ਵਾਲੀ ਤਾਰ ਨਾਲ ਜੀਭ ਨੂੰ ਵੀ ਸਾਫ਼ ਕਰਨਾ ਚਾਹੀਦਾ ਹੈ।

tooth decaytooth decay

ਜੇਕਰ ਤੁਹਾਡੇ ਮਸੂੜਿਆਂ 'ਚ ਸੋਜ ਹੋ ਜਾਂਦੀ ਹੈ ਜਾਂ ਉਨ੍ਹਾਂ ਨੂੰ ਖ਼ੂਨ ਵਗਦਾ ਹੈ ਤਾਂ ਦੰਦਾਂ ਦੇ ਡਾਕਟਰ ਨੂੰ ਮਿਲੋ। ਦੰਦਾਂ ਅਤੇ ਮਸੂੜਿਆਂ ਦੇ ਦਰਦ ਨੂੰ ਅਣਦੇਖਾ ਨਾ ਕਰੋ। ਹਰ ਛੇ ਮਹੀਨੇ 'ਚ ਅਪਣੇ ਦੰਦਾਂ ਦੀ ਜਾਂਚ ਕਰਵਾਉ। ਸਾਲ 'ਚ ਦੋ ਵਾਰ ਡੈਂਟਲ ਕਲੀਨਿੰਗ ਕਰਵਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement