
ਫੈਸ਼ਨੇਬਲ ਦਿਖਣ ਦੀ ਚਾਹਤ 'ਚ ਪੈਰਾਂ ਨੂੰ ਖ਼ਰਾਬ ਕਰ ਲੈਣਾ ਠੀਕ ਨਹੀਂ। ਲੰਮੇਂ ਸਮੇਂ ਤਕ ਉੱਚੀ ਅੱਡੀ ਦੇ ਜੁੱਤੇ ਪਾਉਣ ਤੋਂ ਬਚੋ। ਪਤਲੇ ਅਤੇ ਸਖ਼ਤ ਤਲੇ ਵਾਲੇ ਜੁਤੇ ਨਾ ਪਾਉ..
ਫੈਸ਼ਨੇਬਲ ਦਿਖਣ ਦੀ ਚਾਹਤ 'ਚ ਪੈਰਾਂ ਨੂੰ ਖ਼ਰਾਬ ਕਰ ਲੈਣਾ ਠੀਕ ਨਹੀਂ। ਲੰਮੇਂ ਸਮੇਂ ਤਕ ਉੱਚੀ ਅੱਡੀ ਦੇ ਜੁੱਤੇ ਪਾਉਣ ਤੋਂ ਬਚੋ। ਪਤਲੇ ਅਤੇ ਸਖ਼ਤ ਤਲੇ ਵਾਲੇ ਜੁਤੇ ਨਾ ਪਾਉ। ਅਗਲੇ ਪਾਸਿਉਂ ਨੁਕੀਲਾ ਫੁੱਟਵੀਅਰ ਪਾਉਣ ਨਾਲ ਪੈਰ ਦੀਆਂ ਉਂਗਲੀਆਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਨਾਲ ਤਲਵੇ ਜਾਂ ਪੈਰ ਦੀਆਂ ਹੱਡੀਆਂ 'ਚ ਗੱਠ ਪੈ ਸਕਦੀ ਹੈ।
Feet
ਪੈਰ ਦੀਆਂ ਨਸਾਂ 'ਚ ਸੋਜ ਆ ਸਕਦੀ ਹੈ। ਇਥੋਂ ਤਕ ਕਿ ਪੈਰਾਂ ਦੀਆਂ ਉਂਗਲੀਆਂ ਦਾ ਆਕਾਰ ਵੀ ਵਿਗੜ ਸਕਦਾ ਹੈ। ਜੇਕਰ ਖਾਣ-ਪੀਣ ਅਤੇ ਨੇਮੀ ਕਸਰਤ 'ਤੇ ਧਿਆਨ ਨਾ ਦਿਤਾ ਜਾਵੇ ਤਾਂ ਹੌਲੀ - ਹੌਲੀ ਭਾਰ ਕਦੋਂ ਵੱਧ ਜਾਂਦਾ ਹੈ, ਪਤਾ ਹੀ ਨਹੀਂ ਚਲਦਾ। ਇਹ ਵਧਿਆ ਹੋਇਆ ਭਾਰ ਪੈਰਾਂ ਦੇ ਦਰਦ ਦਾ ਕਾਰਨ ਬਣ ਸਕਦਾ ਹੈ।
Comfortable Shoes
ਪੈਰ ਪੂਰੇ ਸਰੀਰ ਦਾ ਭਾਰ ਚੁਕਦੇ ਹਨ। ਜੇਕਰ ਭਾਰ ਲੰਬਾਈ ਦੇ ਤੁਲਨਾਤਮਕ ਤੌਰ 'ਚ ਜ਼ਿਆਦਾ ਹੋਵੇ ਤਾਂ ਪੈਰਾਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਉਨ੍ਹਾਂ 'ਚ ਦਰਦ ਹੋਣ ਲਗਦਾ ਹੈ। ਗਰਭ ਅਵਸਥਾ ਦੇ ਦੌਰਾਨ ਵੀ ਪੈਰਾਂ 'ਤੇ ਜ਼ਿਆਦਾ ਜ਼ੋਰ ਪੈਣ ਨਾਲ ਉਨ੍ਹਾਂ 'ਚ ਨੇਮੀ ਦਰਦ ਰਹਿੰਦਾ ਹੈ। ਜੇਕਰ ਤੁਸੀਂ ਸਾਲਾਂ ਤੋਂ ਇਕ ਹੀ ਆਕਾਰ ਦੇ ਜੂਤੇ ਪਾ ਰਹੇ ਹੋ ਤਾਂ ਇਹ ਠੀਕ ਨਹੀਂ।
feet pain
ਪ੍ਰੈਗਨੈਂਸੀ ਅਤੇ ਵਧਦੀ ਉਮਰ ਨਾਲ ਪੈਰਾਂ ਦਾ ਆਕਾਰ ਬਦਲਦਾ ਰਹਿੰਦਾ ਹੈ। ਜੂਤੇ ਖ਼ਰੀਦਦੇ ਸਮੇਂ ਪੈਰਾਂ ਦਾ ਆਕਾਰ ਨਾਪ ਕੇ ਹੀ ਜੂਤੇ ਲੈਣੇ ਚਾਹੀਦੇ ਹਨ। ਜੂਤਿਆਂ ਦੀ ਖ਼ਰੀਦਦਾਰੀ ਲਈ ਹਮੇਸ਼ਾ ਸਵੇਰੇ ਦੀ ਜਗ੍ਹਾ ਦੁਪਹਿਰ ਜਾਂ ਸ਼ਾਮ ਨੂੰ ਜਾਉ। ਦੁਪਹਿਰ ਸਮੇਂ ਪੈਰਾਂ 'ਚ ਹਲਕੀ ਸੋਜ ਆ ਜਾਂਦੀ ਹੈ। ਅਜਿਹੇ 'ਚ ਉਹ ਪੈਰਾਂ 'ਚ ਤੰਗ ਰਹੇਗਾ ।
Comfortable
ਅਜ਼ਮਾਉ ਇਹ ਉਪਾਅ
ਤਲਵੇ ਦੇ ਹੇਠਾਂ ਇਕ ਮੁਲਾਇਮ ਗੇਂਦ ਰੱਖੋ ਅਤੇ ਉਸ ਨੂੰ ਤਲਵੇ ਦੀ ਮਦਦ ਨਾਲ ਹੌਲੀ - ਹੌਲੀ ਅੱਗੇ - ਪਿੱਛੇ ਕਰੋ। ਕੋਸੇ ਪਾਣੀ 'ਚ ਪੈਰਾਂ ਨੂੰ ਕੁਝ ਦੇਰ ਡੁਬੋ ਕੇ ਰੱਖੋ। ਜ਼ਿਆਦਾ ਗਰਮ ਪਾਣੀ ਨਾ ਲਵੋ, ਇਸ ਨਾਲ ਦਰਦ ਵੱਧ ਜਾਵੇਗਾ। ਫੁੱਟਵੀਅਰ ਦੀ ਗੁਣਵੱਤਾ ਅਤੇ ਆਕਾਰ ਨਾਲ ਸਮਝੌਤਾ ਨਾ ਕਰੋ।
Comfortable feet
ਜੇਕਰ ਦਰਦ ਲਗਾਤਾਰ ਰਹਿੰਦਾ ਹੈ ਤਾਂ ਮਾਹਰ ਦੀ ਮਦਦ ਲਵੋ। ਪੈਰਾਂ ਲਈ ਇਕ ਨਰਮ ਸਿਰਹਾਣਾ ਬਨਾਵਾਉ। ਇਸ ਨਾਲ ਪੈਰਾਂ 'ਤੇ ਸਰੀਰ ਦਾ ਭਾਰ ਸੰਤੁਲਿਤ ਤਰੀਕੇ ਨਾਲ ਪਵੇਗਾ। ਬਰਫ਼ ਵਾਲੇ ਪਾਣੀ ਜਾਂ ਬਰਫ਼ ਨਾਲ ਪੈਰਾਂ ਦੀ ਸਿਕਾਈ ਕਰੋ। ਬਰਫ਼ ਦੀ ਸਿਕਾਈ ਨਾਲ ਪੈਰਾਂ 'ਚ ਸੋਜ ਅਤੇ ਦਰਦ 'ਚ ਅਰਾਮ ਮਿਲਦਾ ਹੈ।