
‘ਹਾਰਮੋਨ ਰਿਪਲੇਸਮੈਂਟ ਥੈਰੇਪੀ’ ਔਰਤਾਂ ਦੇ ਸਰੀਰ ’ਚ ਲੋੜੀਂਦੇ ਪੈਦਾ ਨਾ ਹੋਣ ਵਾਲੇ ਹਾਰਮੋਨਾਂ ਨੂੰ ਬਦਲ ਕੇ ‘ਮੈਨੋਪੋਜ਼’ ਤੋਂ ਬਾਅਦ ਦੇ ਲੱਛਣਾਂ ਤੋਂ ਰਾਹਤ ਦਿੰਦੀ ਹੈ
ਨਵੀਂ ਦਿੱਲੀ : ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਔਰਤਾਂ ਦੀ ਮਾਹਵਾਰੀ ਸਦਾ ਲਈ ਬੰਦ ਹੋ ਜਾਣ (ਮੈਨੋਪੋਜ਼) ਮਗਰੋਂ ਹਾਰਮੋਨ ਥੈਰੇਪੀ ’ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਨਾਲ ਦਿਲ ਦੀ ਬੀਮਾਰੀ ਅਤੇ ਖੂਨ ਦੇ ਥੱਕੇ ਬਣਨ ਦਾ ਖਤਰਾ ਵੱਧ ਜਾਂਦਾ ਹੈ। ਇਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ‘ਹਾਰਮੋਨ ਰਿਪਲੇਸਮੈਂਟ ਥੈਰੇਪੀ’ ਔਰਤਾਂ ਦੇ ਸਰੀਰ ’ਚ ਲੋੜੀਂਦੇ ਪੈਦਾ ਨਾ ਹੋਣ ਵਾਲੇ ਹਾਰਮੋਨਾਂ ਨੂੰ ਬਦਲ ਕੇ ‘ਮੈਨੋਪੋਜ਼’ ਤੋਂ ਬਾਅਦ ਦੇ ਲੱਛਣਾਂ ਤੋਂ ਰਾਹਤ ਦਿੰਦੀ ਹੈ।
ਸਵੀਡਨ ਦੀ ਉਪਸਲਾ ਯੂਨੀਵਰਸਿਟੀ ਸਮੇਤ ਸੰਸਥਾਵਾਂ ਦੇ ਖੋਜਕਰਤਾਵਾਂ ਨੇ ਕਿਹਾ ਕਿ ਐਸਟ੍ਰੋਜਨ ਅਤੇ ਪ੍ਰੋਜੇਸਟੋਜਨ ਨਾਲ ਭਰੀਆਂ ਕੁੱਝ ਦਵਾਈਆਂ ਨਾ ਸਿਰਫ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਵਧਾਉਂਦੀਆਂ ਹਨ, ਬਲਕਿ ਖੂਨ ਦੇ ਦੁਰਲੱਭ ਪਰ ਗੰਭੀਰ ਗਤਲੇ ਦਾ ਕਾਰਨ ਵੀ ਬਣ ਸਕਦੀਆਂ ਹਨ, ਜਿਨ੍ਹਾਂ ਨੂੰ ਵੇਨਸ ਥ੍ਰੋਮਬੋਐਮਬੋਲਿਜ਼ਮ ਕਿਹਾ ਜਾਂਦਾ ਹੈ।
ਹਾਲਾਂਕਿ ਟਿਬੋਲੋਨ ਨਾਮਕ ਹਾਰਮੋਨ ਥੈਰੇਪੀ ਦਿਲ ਦੀ ਬਿਮਾਰੀ ਅਤੇ ਦੌਰੇ ਪੈਣ ਦੇ ਖਤਰੇ ਨੂੰ ਵਧਾਉਂਦੀ ਹੈ, ਪਰ ਇਨ੍ਹਾਂ ਦੀ ਵਰਤੋਂ ਨਾਲ ਖੂਨ ਦੇ ਥੱਕੇ ਬਣਨ ਦਾ ਖਤਰਾ ਨਹੀਂ ਵਧਦਾ। ਟਿਬੋਲੋਨ ਅਤੇ ਐਸਟ੍ਰੋਜਨ-ਪ੍ਰੋਜੇਸਟੋਜਨ ਵਰਗੀਆਂ ਦਵਾਈਆਂ ਭਾਰਤ ’ਚ ਉਪਲਬਧ ਹਨ।