ਮਰੀਜ਼ ਜਾਂ ਪਰਵਾਰ ਇਨਕਾਰ ਕਰੇ ਤਾਂ ਹਸਪਤਾਲ ਮਰੀਜ਼ ਨੂੰ ਆਈ.ਸੀ.ਯੂ. ’ਚ ਦਾਖਲ ਨਹੀਂ ਕਰ ਸਕਦੇ
ਨਵੀਂ ਦਿੱਲੀ: ਹਸਪਤਾਲ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਨੂੰ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਪਰਵਾਰਕ ਜੀਆਂ ਦੇ ਇਨਕਾਰ ਕਰਨ ’ਤੇ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ’ਚ ਦਾਖਲ ਨਹੀਂ ਕਰ ਸਕਦੇ। ਕੇਂਦਰੀ ਸਿਹਤ ਮੰਤਰਾਲੇ ਨੇ ਆਈ.ਸੀ.ਯੂ. ਦਾਖਲੇ ਨਾਲ ਜੁੜੀਆਂ ਅਪਣੀਆਂ ਤਾਜ਼ਾ ਹਦਾਇਤਾਂ ’ਚ ਇਹ ਜਾਣਕਾਰੀ ਦਿਤੀ ਹੈ।
24 ਮਾਹਰਾਂ ਵਲੋਂ ਤਿਆਰ ਹਦਾਇਤਾਂ ’ਚ ਸਿਫਾਰਸ਼ ਕੀਤੀ ਗਈ ਹੈ ਕਿ ਜੇ ਕੋਈ ਲਾਇਲਾਜ ਮਰੀਜ਼ ਜਾਂ ਬਿਮਾਰੀ ਸੰਭਵ ਦਾ ਇਲਾਜ ਸੰਭਵ ਨਹੀਂ ਹੈ ਜਾਂ ਉਪਲਬਧ ਨਹੀਂ ਹੈ ਅਤੇ ਮੌਜੂਦਾ ਇਲਾਜ ਦਾ ਕੋਈ ਅਸਰ ਨਹੀਂ ਹੋਣ ਵਾਲਾ ਹੈ, ਖਾਸ ਕਰ ਕੇ ਮਰੀਜ਼ ਦੇ ਜਿਊਂਦਾ ਰਹਿਣ ਦੇ ਲਿਹਾਜ਼ ਨਾਲ ਤਾਂ ਆਈ.ਸੀ.ਯੂ. ’ਚ ਰਖਣਾ ਬੇਅਰਥ ਦੇਖਭਾਲ ਕਰਨਾ ਹੈ।
ਇਸ ’ਚ ਕਿਹਾ ਗਿਆ ਹੈ ਕਿ ਜੇ ਕੋਈ ਆਈ.ਸੀ.ਯੂ. ’ਚ ਦੇਖਭਾਲ ਦੇ ਵਿਰੁਧ ਹੈ, ਤਾਂ ਉਸ ਵਿਅਕਤੀ ਨੂੰ ਆਈ.ਸੀ.ਯੂ. ’ਚ ਦਾਖਲ ਨਹੀਂ ਕੀਤਾ ਜਾਣਾ ਚਾਹੀਦਾ।
ਇਸ ਤੋਂ ਇਲਾਵਾ, ਮਹਾਂਮਾਰੀ ਜਾਂ ਆਫ਼ਤ ਦੀ ਸਥਿਤੀ ’ਚ ਜਦੋਂ ਸਰੋਤਾਂ ਦੀ ਕਮੀ ਹੁੰਦੀ ਹੈ, ਤਾਂ ਮਰੀਜ਼ ਨੂੰ ਆਈ.ਸੀ.ਯੂ. ’ਚ ਰੱਖਣ ਲਈ ਘੱਟ ਤਰਜੀਹ ਦੇ ਮਾਪਦੰਡਾਂ ਨੂੰ ਧਿਆਨ ’ਚ ਰਖਣਾ ਚਾਹੀਦਾ ਹੈ।
ਹਦਾਇਤਾਂ ’ਚ ਕਿਹਾ ਗਿਆ ਹੈ ਕਿ ਕਿਸੇ ਮਰੀਜ਼ ਨੂੰ ਆਈ.ਸੀ.ਯੂ. ’ਚ ਦਾਖਲ ਕਰਨ ਲਈ ਮਾਪਦੰਡ ਕਿਸੇ ਅੰਗ ਦਾ ਕੰਮ ਕਰਨਾ ਬੰਦ ਕਰਨਾ ਅਤੇ ਮਦਦ ਦੀ ਜ਼ਰੂਰਤ ਜਾਂ ਸਿਹਤ ਵਿਗੜਨ ਦੀ ਸੰਭਾਵਨਾ ’ਤੇ ਅਧਾਰਤ ਹੋਣੇ ਚਾਹੀਦੇ ਹਨ। ਉਹ ਮਰੀਜ਼ ਜਿਨ੍ਹਾਂ ਨੇ ਕਿਸੇ ਵੱਡੀ ‘ਇੰਟਰਪੋਰੇਟਿਵ’ ਪੇਚੀਦਗੀ ਜਿਵੇਂ ਕਿ ਦਿਲ ਜਾਂ ਸਾਹ ਦੀ ਅਸਥਿਰਤਾ ਦਾ ਅਨੁਭਵ ਕੀਤਾ ਹੈ ਜਾਂ ਜਿਨ੍ਹਾਂ ਨੇ ਵੱਡੀ ਸਰਜਰੀ ਕੀਤੀ ਹੈ, ਉਨ੍ਹਾਂ ਨੂੰ ਵੀ ਮਾਪਦੰਡਾਂ ’ਚ ਸ਼ਾਮਲ ਕੀਤਾ ਗਿਆ ਹੈ।
ਹਦਾਇਤਾਂ ’ਚ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਨੂੰ ਜਿਨ੍ਹਾਂ ਹਾਲਾਤ ’ਚ ਆਈ.ਸੀ.ਯੂ. ’ਚ ਭਰਤੀ ਨਾ ਕਰਨ ਲਈ ਕਿਹਾ ਗਿਆ ਹੈ ਉਨ੍ਹਾਂ ’ਚ ਮਰੀਜ਼ ਜਾਂ ਮਰੀਜ਼ ਦੇ ਪਰਵਾਰਕ ਜੀਆਂ ਵਲੋਂ ਆਈ.ਸੀ.ਯੂ. ’ਚ ਭਰਤੀ ਕਰਨ ਤੋਂ ਇਨਕਾਰ ਕਰਨਾ, ਕੋਈ ਬਿਮਾਰੀ ਜਿਸ ਦੇ ਇਲਾਜ ਦੀ ਹੱਦ ਹੁੰਦੀ ਹੈ, ਆਈ.ਸੀ.ਯੂ. ਦੇਖਭਾਲ ਵਿਰੁਧ ਕਿਸੇ ਵਿਅਕਤੀ ਤੋਂ ਪਹਿਲਾਂ ਲਿਖਤੀ ਦਸਤਾਵੇਜ਼ (ਵਸੀਅਤ ਜਾਂ ਅਗਾਊਂ ਹੁਕਮ) ਅਤੇ ਮਹਾਂਮਾਰੀ ਜਾਂ ਆਫ਼ਤ ਦੀ ਸਥਿਤੀ ’ਚ ਜਦੋਂ ਸਰੋਤ (ਬੈੱਡ, ਉਪਕਰਣ, ਸਟਾਫ, ਆਦਿ) ਦੀ ਕਮੀ ਹੋਵੇ ਤਾਂ ਬੇਅਰਥ ਅਤੇ ਘੱਟ ਤਰਜੀਹੀ ਮਾਪਦੰਡਾਂ ਦੇ ਅਧੀਨ ਆਉਣ ਵਾਲੇ ਲਾਇਲਾਜ ਰੋਗੀ ਸ਼ਾਮਲ ਹਨ।