
ਅੱਜ ਜਾਣਦੇ ਹਾਂ ਕਿ ਸੌਣ ਤੋਂ ਪਹਿਲਾਂ ਨਾਰੀਅਲ ਖਾਣ ਨਾਲ ਸਿਹਤ ਲਈ ਹੋਰ ਕਿਹੜੇ-ਕਿਹੜੇ ਫ਼ਾਇਦੇ ਹੋ ਸਕਦੇ ਹਨ।
ਨਾਰੀਅਲ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਲੋਕ ਇਸ ਦੀ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਕੱਚਾ ਨਾਰੀਅਲ ਖਾਣ ਨਾਲ ਵੀ ਸਿਹਤ ਲਈ ਖ਼ਾਸ ਫ਼ਾਇਦੇ ਹੋ ਸਕਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਕੱਚਾ ਨਾਰੀਅਲ ਖਾਣ ਨਾਲ ਚੰਗੀ ਨੀਂਦ ਆਉਣ ਤੋਂ ਇਲਾਵਾ ਹੋਰ ਵੀ ਕਈ ਸਿਹਤ ਲਾਭ ਹੁੰਦੇ ਹਨ। ਅੱਜ ਜਾਣਦੇ ਹਾਂ ਕਿ ਸੌਣ ਤੋਂ ਪਹਿਲਾਂ ਨਾਰੀਅਲ ਖਾਣ ਨਾਲ ਸਿਹਤ ਲਈ ਹੋਰ ਕਿਹੜੇ-ਕਿਹੜੇ ਫ਼ਾਇਦੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (2 ਮਾਰਚ 2023)
ਫ਼ਾਈਬਰ ਨਾਲ ਭਰਪੂਰ ਕੱਚਾ ਨਾਰੀਅਲ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਖਾ ਲਿਆ ਜਾਵੇ ਤਾਂ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਇਸ ਨਾਲ ਢਿੱਡ ਦੀਆਂ ਹੋਰ ਸਾਰੀਆਂ ਸਮੱਸਿਆਵਾਂ ਵੀ ਖ਼ਤਮ ਹੋ ਜਾਂਦੀਆਂ ਹਨ। ਇਸ ਲਈ ਜੇਕਰ ਤੁਹਾਨੂੰ ਕਬਜ਼ ਜਾਂ ਇਸ ਨਾਲ ਸਬੰਧਤ ਢਿੱਡ ਦੀ ਕੋਈ ਹੋਰ ਸਮੱਸਿਆ ਹੈ। ਇਸ ਲਈ ਰਾਤ ਨੂੰ ਸੌਣ ਤੋਂ ਥੋੜ੍ਹਾ ਪਹਿਲਾਂ ਕੱਚੇ ਨਾਰੀਅਲ ਦਾ ਸੇਵਨ ਕਰਨਾ ਬਹੁਤ ਅਸਰਦਾਰ ਹੋਵੇਗਾ।
ਇਹ ਵੀ ਪੜ੍ਹੋ: ਸਾਰੀਆਂ ਹੀ ਪਾਰਟੀਆਂ, ਸੰਵਿਧਾਨ ਤੋਂ ਬਾਹਰ ਹੋ ਕੇ ਕੰਮ ਕਰਨਾ ਪਸੰਦ ਕਰਦੀਆਂ ਹਨ....
ਸੌਣ ਤੋਂ ਪਹਿਲਾਂ ਕੱਚਾ ਨਾਰੀਅਲ ਖਾਣਾ ਦਿਲ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ। ਇਸ ਵਿਚ ਮੌਜੂਦ ਚਰਬੀ ਸਰੀਰ ਵਿਚ ਚੰਗੇ ਕੈਲੇਸਟਰੋਲ ਦੇ ਪੱਧਰ ਨੂੰ ਸੁਧਾਰ ਸਕਦੀ ਹੈ। ਇਸ ਤਰ੍ਹਾਂ ਨਾਰੀਅਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ। ਅੱਜਕਲ ਹਰ ਦੂਜਾ ਆਦਮੀ ਭਾਰ ਵਧਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਸਰੀਰ ਦੀ ਵਾਧੂ ਚਰਬੀ ਨੂੰ ਘੱਟ ਕਰਨਾ ਇਕ ਵੱਡੀ ਸਮੱਸਿਆ ਬਣ ਗਈ ਹੈ ਪਰ ਇਸ ’ਚ ਨਾਰੀਅਲ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਸੌਣ ਤੋਂ ਪਹਿਲਾਂ ਨਾਰੀਅਲ ਖਾਣ ਨਾਲ ਇਸ ਵਿਚ ਮੌਜੂਦ ਫ਼ਾਈਬਰ ਨਾ ਸਿਰਫ਼ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖ ਕੇ ਪਾਚਨ ਤੰਤਰ ਨੂੰ ਠੀਕ ਰਖਦਾ ਹੈ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਟ ਕੀਤੇ ਸੋਨੇ ’ਚ ਹੇਰਾਫੇਰੀ ਦਾ ਮਾਮਲਾ: ਡਾ. ਸਮਰਾ ਨੇ ਮਾਮਲਾ ਬੰਦ ਕਰਨ ਦੀ ਕੀਤੀ ਮੰਗ
ਸਗੋਂ ਇਹ ਤੁਹਾਡੇ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ ਵਿਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਕੱਚਾ ਨਾਰੀਅਲ ਖਾਣ ਨਾਲ ਸਾਡੇ ਸਰੀਰ ਦਾ ਮੇਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ। ਚਮੜੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਜਾਂ ਦਾਗ-ਧੱਬੇ ਨੂੰ ਦੂਰ ਕਰਨ ਲਈ ਨਾਰੀਅਲ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਕੱਚੇ ਨਾਰੀਅਲ ਦਾ ਸੇਵਨ ਕਰਨ ਨਾਲ ਚਮੜੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।