ਕੱਚੇ ਅੰਬ ਦਾ ਖੱਟਾ-ਮਿੱਠਾ ਸਵਾਦ ਤੁਹਾਡੀ ਸਿਹਤ ਦਾ ਵੀ ਰਖੇਗਾ ਖ਼ਿਆਲ
Published : Aug 2, 2020, 10:27 am IST
Updated : Aug 2, 2020, 10:27 am IST
SHARE ARTICLE
Mango
Mango

ਕੱਚੇ ਅੰਬ ਦਾ ਨਾਮ ਸੁਣਦੇ ਹੀ ਸਾਰੇ ਲੋਕਾਂ ਦੇ ਮੂੰਹ ਵਿਚ ਪਾਣੀ ਆਉਣ ਲੱਗ ਜਾਂਦਾ ਹੈ

ਕੱਚੇ ਅੰਬ ਦਾ ਨਾਮ ਸੁਣਦੇ ਹੀ ਸਾਰੇ ਲੋਕਾਂ ਦੇ ਮੂੰਹ ਵਿਚ ਪਾਣੀ ਆਉਣ ਲੱਗ ਜਾਂਦਾ ਹੈ। ਗਰਮੀ ਦੇ ਮੌਸਮ ਤੋਂ ਭਾਵ ਅੰਬ ਦਾ ਮੌਸਮ। ਗਰਮੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਜ਼ਾਰ ਅਤੇ ਸਬਜ਼ੀ ਮੰਡੀ ਵਿਚ ਖ਼ੁਸ਼ਬੂਦਾਰ ਅਤੇ ਹਰੇ-ਹਰੇ ਕੱਚੇ ਅੰਬ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਮਨ ਲਲਚਾ ਜਾਂਦਾ ਹੈ। ਗਰਮੀਆਂ ਸ਼ੁਰੂ ਹੁੰਦੇ ਸਾਰ ਸਾਰੇ ਘਰਾਂ ਵਿਚ ਕੱਚੇ ਅੰਬਾਂ ਦੀ ਚਟਨੀ ਜਾਂ ਕੈਰੀ ਦਾ ਆਚਾਰ ਬਣਾਇਆ ਜਾਂਦਾ ਹੈ।

Raw Mango Raw Mango

ਗਰਮੀਆਂ ਦੇ ਮੌਸਮ ਵਿਚ ਨਾ ਸਿਰਫ਼ ਖੱਟਾ-ਮਿੱਠਾ ਕੱਚੇ ਅੰਬਾਂ ਦੀ ਕੈਰੀ ਸਵਾਦ ਲੱਗਦੀ ਹੈ ਸਗੋਂ ਇਹ ਸਰੀਰ ਲਈ ਇਸ ਮੌਸਮ ਵਿਚ ਖ਼ੂਬ ਫ਼ਾਇਦੇਮੰਦ ਹੁੰਦੀ ਹੈ। ਕੱਚਾ ਅੰਬ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਰੀਰ ਤੋਂ ਦੂਰ ਰੱਖਦਾ ਹੈ। ਕੱਚੇ ਅੰਬ ਵਿਚ ਵਿਟਾਮਿਨ-ਸੀ ਦੀ ਮਾਤਰਾ ਸੱਭ ਤੋਂ ਜ਼ਿਆਦਾ ਹੁੰਦੀ ਹੈ। ਕੱਚਾ ਅੰਬ ਖਾਣ ਨਾਲ ਸਾਨੂੰ ਕਿਹੜੇ ਕਿਹੜੇ ਫ਼ਾਇਦੇ ਹੁੰਦੇ ਹਨ।

Mango leaves Mango leaves

ਦੰਦਾਂ ਲਈ ਫ਼ਾਇਦੇਮੰਦ: ਦੰਦ ਸਰੀਰ ਦਾ ਉਹ ਮਹੱਤਵਪੂਰਣ ਹਿੱਸਾ ਹੁੰਦੇ ਹਨ ਜਿਸ ਨੂੰ ਅਸੀ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਕੱਚੇ ਅੰਬ ਮਸੂੜਿਆਂ ਲਈ ਬਹੁਤ ਲਾਭਕਾਰੀ ਹਨ। ਇਹ ਮਸੂੜਿਆਂ ਤੋਂ ਖ਼ੂਨ ਆਉਣਾ, ਮੂੰਹ ਤੋਂ ਬਦਬੂ ਆਉਣਾ, ਦੰਦਾਂ ਦੀ ਸੜਣ ਨੂੰ ਰੋਕਣ ਵਿਚ ਕਾਰਗਰ ਹੈ।

raw mangoraw mango

ਗਰਮੀ ਤੋਂ ਬਚਾਉਂਦਾ ਹੈ: ਕੱਚੇ ਅੰਬ ਨੂੰ ਨਮਕ ਨਾਲ ਖਾਣ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਗਰਮੀ ਵੀ ਘੱਟ ਮਹਿਸੂਸ ਹੁੰਦੀ ਹੈ।

ਐਸੀਡਿਟੀ: ਜੇ ਤੁਹਾਨੂੰ ਐਸੀਡਿਟੀ ਜਾਂ ਛਾਤੀ ਵਿਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਕੱਚਾ ਅੰਬ ਤੁਹਾਡੇ ਲਈ ਸੱਭ ਤੋਂ ਚੰਗਾ ਫਲ ਹੈ। ਐਸੀਡਿਟੀ ਨੂੰ ਘੱਟ ਕਰਨ ਲਈ ਇਕ ਕੱਚੇ ਅੰਬ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement