
7 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰ ਕੇ ਪਹੁੰਚੇ ਹਨ ਰਾਫ਼ੇਲ ਜਹਾਜ਼
ਅੰਬਾਲਾ : ਗੁਆਢੀ ਮੁਲਕ ਚੀਨ ਨਾਲ ਚੱਲ ਰਹੇ ਵਿਵਾਦ ਦਰਮਿਆਨ ਫਰਾਂਸ ਤੋਂ ਆਏ ਜੰਗੀ ਜਹਾਜ਼ ਰਾਫ਼ੇਲ ਨੂੰ ਲੈ ਕੇ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ। ਰਾਫ਼ੇਲ ਜਹਾਜ਼ਾਂ ਦੀ ਆਮਦ ਅਜਿਹੇ ਸਮੇਂ ਹੋਈ ਹੈ, ਜਦੋਂ ਦੋ ਗੁਆਢੀ ਮੁਲਕ ਚੀਨ ਅਤੇ ਪਾਕਿਸਤਾਨ ਭਾਰਤ ਨੂੰ ਦੋ-ਦੋ ਮੋਰਚਿਆਂ 'ਤੇ ਉਲਝਾਉਣ ਲਈ ਯਤਨਸ਼ੀਲ ਹਨ। ਰਾਫੇਲ਼ ਦੀ ਆਮਦ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਬਹੁਤ ਵੱਧ ਗਈ ਹੈ। ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ ਤਕਰੀਬਨ 7 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਦੁਪਹਿਰ 3:08 ਵਜੇ ਅੰਬਾਲਾ ਪਹੁੰਚੇ ਹਨ।
Fighter Jets Rafael
ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਭਾਰਤ ਨੇ ਫਰਾਂਸ ਨਾਲ 39 ਰਾਫੇਲ ਜਹਾਜ਼ ਖਰੀਦਣ ਲਈ 59 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਸੀ ਜਿਨ੍ਹਾਂ 'ਚੋਂ ਅੱਜ ਪੰਜ ਰਾਫੇਲ ਜਹਾਜ਼ ਭਾਰਤ ਆ ਚੁੱਕੇ ਹਨ। ਫਰਾਂਸ ਤੋਂ ਪ੍ਰਾਪਤ ਹੋਣ ਵਾਲੀ ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਇਸ ਸਮੇਂ ਦੌਰਾਨ ਏਅਰ ਫੋਰਸ ਦੇ ਚੀਫ ਆਰਕੇਐਸ ਭਦੌਰੀਆ ਵੀ ਮੌਜੂਦ ਰਹੇ।
Fighter Jets Rafael
ਵਾਟਰ ਸਲਿਊਟ ਦਾ ਮਤਲਬ ਹੈ ਪਾਣੀ ਨਾਲ ਸਲਾਮੀ ਦੇਣਾ। ਏਅਰ ਲਾਈਨ ਸੈਕਟਰ ਵਿਚ ਵਾਟਰ ਸਲਿਊਟ ਨਾਲ ਸਵਾਗਤ ਵੀ ਹੁੰਦਾ ਹੈ। ਮਿਲਟਰੀ ਏਅਰਕ੍ਰਾਫਟ ਤੇ ਏਅਰ ਲਾਈਨ ਸਰਵਿਸ ਨੂੰ ਏਅਰਪੋਰਟ 'ਤੇ ਉਤਰਣ ਦੌਰਾਨ ਸਨਮਾਨ ਕਰਨ ਲਈ ਵਾਟਰ ਸਲਿਊਟ ਦੀ ਰਸਮ ਨਿਭਾਈ ਜਾਂਦੀ ਹੈ।
Fighter Jets Rafael
ਇਸ ਸਲਾਮੀ ਵਿਚ ਆਮ ਤੌਰ 'ਤੇ ਦੋ ਅੱਗ ਬੁਝਾਊ ਯੰਤਰ ਜਹਾਜ਼ 'ਤੇ ਪਾਣੀ ਵਰਸਾਉਂਦੇ ਹਨ। ਕਿਸੇ ਵੀ ਨਵੇਂ ਜਹਾਜ਼ ਦੇ ਲੈਂਡਿੰਗ ਤੇ ਟੇਕਆਫ ਦੇ ਸਮੇਂ ਪਾਣੀ ਦੀ ਸਲਾਮੀ ਦਿਤੀ ਜਾਂਦੀ ਹੈ। ਇਸ ਪਰੰਪਰਾ ਦਾ ਉਦੇਸ਼ ਵੀ ਜਹਾਜ਼ਾਂ ਦਾ ਧੰਨਵਾਦ ਕਰਨਾ ਹੁੰਦਾ ਹੈ। ਵਾਟਰ ਸਲਿਊਟ 'ਚ ਸ਼ਾਮਲ ਹੋਣ ਵਾਲੇ ਵਾਹਨਾਂ ਦੇ ਨੰਬਰ ਵੀ ਬਰਾਬਰ ਅਰਥਾਤ 2, 4,6 ਜਾਂ 8 ਜਿਹੇ ਹੀ ਹੁੰਦੇ ਹਨ।
Fighter Jets Rafael
ਸੂਤਰਾਂ ਮੁਤਾਬਕ ਭਾਰਤ ਵਿਚ ਵਾਟਰ ਸਲਿਊਟ ਦੀ ਪਰੰਪਰਾ ਕੋਈ ਬਹੁਤੀ ਪੁਰਾਣੀ ਨਹੀਂ ਹੈ। ਭਾਰਤ ਅੰਦਰ ਇਸ ਦੀ ਸ਼ੁਰੂਆਤ 1990 ਦੇ ਦਹਾਕੇ ਦੌਰਾਨ ਹੋਈ ਸੀ। ਮਾਹਿਰਾਂ ਮੁਤਾਬਕ ਹਵਾਈ ਜਹਾਜ਼ਾਂ ਤੋਂ ਇਲਾਵਾ ਸਮੁੰਦਰੀ ਜਹਾਜ਼ਾਂ ਨੂੰ ਪਾਣੀ ਦੀ ਸਲਾਮੀ ਦੇਣ ਦੀ ਪਰੰਪਰਾ ਹੈ। ਸਾਲ 2016 ਵਿਚ ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਸਮੇਂ ਵੀ ਉਨ੍ਹਾਂ ਨੂੰ ਲਾ ਗਾਰਡੀਆ ਹਵਾਈ ਅੱਡੇ 'ਤੇ ਵਾਟਰ ਸਲਾਮੀ ਦਿਤੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।